ਰਾਹਤ ਵਾਲੀ ਖਬਰ! ਇਸੇ ਮਹੀਨੇ ਭਾਰਤ ਵਿਚ ਸ਼ੁਰੂ ਹੋਣਗੇ ਰੂਸੀ ਵੈਕਸੀਨ Sputnik V ਦੇ ਟਰਾਇਲ

News18 Punjabi | News18 Punjab
Updated: September 8, 2020, 2:15 PM IST
share image
ਰਾਹਤ ਵਾਲੀ ਖਬਰ! ਇਸੇ ਮਹੀਨੇ ਭਾਰਤ ਵਿਚ ਸ਼ੁਰੂ ਹੋਣਗੇ ਰੂਸੀ ਵੈਕਸੀਨ Sputnik V ਦੇ ਟਰਾਇਲ
ਚੰਗੀ ਖਬਰ! ਇਸੇ ਮਹੀਨੇ ਭਾਰਤ ਵਿਚ ਸ਼ੁਰੂ ਹੋਣਗੇ ਰੂਸੀ ਵੈਕਸੀਨ Sputnik V ਦੇ ਟਰਾਇਲ

  • Share this:
  • Facebook share img
  • Twitter share img
  • Linkedin share img
ਰੂਸ (Russia) ਦੀ ਕੋਰੋਨਾਵਾਇਰਸ ਵੈਕਸੀਨ Sputnik V ਦੇ ਆਖ਼ਰੀ ਪੜਾਅ ਦੀ ਕਲੀਨਿਕਲ ਅਜ਼ਮਾਇਸ਼ ਇਸ ਮਹੀਨੇ ਤੋਂ ਭਾਰਤ ਵਿਚ ਸ਼ੁਰੂ ਹੋ ਜਾਵੇਗੀ। ਵੈਕਸੀਨ (Covid-19 Vaccine) ਬਣਾਉਣ ਲਈ ਫੰਡ ਮੁਹੱਈਆ ਕਰਵਾਉਣ ਵਾਲੀ ਏਜੰਸੀ, ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (RDIF) ਦੇ ਸੀਈਓ, ਕਿਰੀਲ ਦਿਮਿਤ੍ਰਿਜ ਨੇ ਕਿਹਾ ਕਿ ਇਸ ਟੀਕੇ ਲਈ ਕਲੀਨਿਕਲ ਟਰਾਇਲ ਭਾਰਤ ਸਮੇਤ ਯੂਏਈ, ਸਾਊਦੀ ਅਰਬ, ਫਿਲਪੀਨਜ਼ ਅਤੇ ਬ੍ਰਾਜ਼ੀਲ ਵਿੱਚ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ।

ਮਿਲੀ ਜਾਣਕਾਰੀ ਦੇ ਅਨੁਸਾਰ, 40 ਹਜ਼ਾਰ ਲੋਕਾਂ 'ਤੇ ਰੂਸੀ ਟੀਕੇ Sputnik V ਦਾ ਕਲੀਨਿਕਲ ਟਰਾਇਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ 30 ਹਜ਼ਾਰ ਲੋਕਾਂ 'ਤੇ ਐਸਟ੍ਰਾਜ਼ੇਨੇਕਾ ਵੈਕਸੀਨ ਦੇ ਤੀਜੇ ਪੜਾਅ ਦੇ ਟਰਾਇਲ ਦੀ ਸ਼ੁਰੂਆਤ ਤੋਂ ਪਹਿਲਾਂ, ਰੂਸ ਵਿਚ 26 ਅਗਸਤ ਨੂੰ 40 ਹਜ਼ਾਰ ਲੋਕਾਂ 'ਤੇ ਅਧਿਐਨ ਸ਼ੁਰੂ ਹੋਏ ਸਨ। ਕਲੀਨਿਕਲ ਟਰਾਇਲ ਇਸ ਮਹੀਨੇ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ), ਫਿਲੀਪੀਨਜ਼, ਭਾਰਤ ਅਤੇ ਬ੍ਰਾਜ਼ੀਲ ਵਿੱਚ ਸ਼ੁਰੂ ਹੋਣਗੇ। ਟਰਾਇਲ ਦੇ ਤੀਜੇ ਪੜਾਅ ਦੇ ਮੁਢਲੇ ਨਤੀਜੇ ਅਕਤੂਬਰ-ਨਵੰਬਰ 2020 ਵਿਚ ਪ੍ਰਕਾਸ਼ਤ ਕੀਤੇ ਜਾਣਗੇ।

ਇਸ ਹਫਤੇ ਤੋਂ ਰੂਸ ਵਿਚ ਉਪਲਬਧ ਹੋਵੇਗੀ ਵੈਕਸੀਨ
ਇਕ ਚੋਟੀ ਦੇ ਰੂਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਕੋਰੋਨਾ ਟੀਕਾ ਸਪੱਟਨਿਕ -5 ਇਸ ਹਫਤੇ ਤੋਂ ਆਮ ਨਾਗਰਿਕਾਂ ਨੂੰ ਜਾਰੀ ਕਰ ਦਿੱਤੀ ਜਾਵੇਗਾ। ਇਹ ਟੀਕਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ। ਇਹ ਟੀਕਾ ਮਾਸਕੋ ਦੇ ਗਮਾਲੇਆ ਰਿਸਰਚ ਇੰਸਟੀਚਿਊਟ ਦੁਆਰਾ ਰੂਸ ਦੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਐਡੀਨੋਵਾਇਰਸ ਦੇ ਅਧਾਰ ਵਜੋਂ ਤਿਆਰ ਕੀਤਾ ਗਿਆ ਹੈ।
Published by: Gurwinder Singh
First published: September 8, 2020, 2:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading