ਕੋਰੋਨਾ 'ਤੇ ਬੋਲੇ ਸੀਐੱਮ ਕੈਪਟਨ, ਫਿਲਹਾਲ ਪੰਜਾਬ 'ਚ ਨਹੀਂ ਲੱਗੇਗੀ ਤਾਲਾਬੰਦੀ..

News18 Punjabi | News18 Punjab
Updated: June 29, 2020, 3:43 PM IST
share image
ਕੋਰੋਨਾ 'ਤੇ ਬੋਲੇ ਸੀਐੱਮ ਕੈਪਟਨ, ਫਿਲਹਾਲ ਪੰਜਾਬ 'ਚ ਨਹੀਂ ਲੱਗੇਗੀ ਤਾਲਾਬੰਦੀ..
ਕੋਰੋਨਾ 'ਤੇ ਬੋਲੇ ਸੀਐੱਮ ਕੈਪਟਨ, ਫਿਲਹਾਲ ਪੰਜਾਬ 'ਚ ਨਹੀਂ ਲੱਗੇਗੀ ਤਾਲਾਬੰਦੀ(ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਰਹੇ ਮੌਹਲ ਬਾਰੇ ਵਿਚਾਰ ਪ੍ਰਗਟ ਕੀਤੇ। ਉਹ ਜੋ ਬੋਲੇੇ, ਉਸਦੇ ਪੁਆਇੰਟ ਹੇਠ ਹਨ...

ਕੋਰੋਨਾ ਕਦੋਂ ਮੁੱਕੇਗਾ, ਕੋਈ ਨਹੀਂ ਜਾਣਦਾ- ਸੀਐੱਮ

ਅਸੀਂ ਹੁਣ ਚਾਰ ਹੋਰ ਲੈਬ ਲਈ ਪੈਸਾ ਜਾਰੀ ਕੀਤਾ
'ਅਸੀਂ ਟੈਸਟਿੰਗ ਵਧਾਉਣ ਤੇ ਜ਼ੋਰ ਦੇ ਰਹੇ ਹਾਂ'

'ਅਸੀਂ 2 ਲੱਖ 90 ਹਜ਼ਾਰ ਟੈਸਟ ਕਰ ਚੁੱਕੇ ਹਾਂ'

'ਨੈਸ਼ਨਲ ਨਾਲੋਂ ਸਾਡੀ ਟੈਸਟਿੰਗ ਦੀ ਦਰ ਚੰਗੀ'

'ਪਰ ਸਾਨੂੰ ਹੋਰ ਟੈਸਟ ਵਧਾਉਣ ਦੀ ਲੋੜ'

ਰੋਜ਼ਾਨਾ 150 ਕੇਸ ਆ ਰਹੇ ਨੇ- ਕੈਪਟਨ

'ਜੇ ਕਿਸੇ ਨੂੰ ਕੋਈ ਦਿੱਕਤ ਤਾਂ ਤੁਰੰਤ ਡਾਕਟਰ ਕੋਲ ਜਾਓ'

'ਖੰਘ, ਜ਼ੁਕਾਮ, ਸਰੀਰ ਦਰਦ ਹੋਣ ਤੇ ਡਾਕਟਰ ਕੋਲ ਜਾਓ'

'ਮੇਰੀ ਅਪੀਲ ਹੈ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਵਰਤੋ'

'ਅਸੀਂ 3 ਪੱਧਰ 'ਤੇ ਕੰਮ ਕਰ ਰਹੇ ਹਾਂ'

ਸਾਡੇ ਕੋਲ 554 ਵੈਂਟੀਲੇਟਰ ਹਨ

6 ਲੱਖ ਦੇ ਕਰੀਬ ਸਾਡੇ ਕੋਲ

33 ਹਜ਼ਾਰ ਕਰੋੜ ਦਾ ਘਾਟਾ ਹੋਵੇਗਾ

ਸਾਨੂੰ ਪਤਾ ਨਹੀਂ ਕਿ ਕੋਵਿਡ ਕਦੋਂ ਰੁਕੇਗਾ- ਸੀਐੱਮ

ਕੋਰੋਨਾ ਅਜੇ ਆਪਣੇ ਪੀਕ 'ਤੇ ਜਾਵੇਗਾ- ਸੀਐੱਮ

ਇਸ ਲਈ ਸਾਨੂੰ ਤਿਆਰੀ ਕਰਨੀ ਹੋਵੇਗੀ- ਸੀਐੱਮ

'ਮਾਸਕ ਨਾਲ ਕੋਰੋਨਾ ਨੂੰ 75 ਫੀਸਦ ਤੱਕ ਰੋਕ ਸਕਦੇ ਹਾਂ'

'ਲੌਕਡਾਊਨ ਬਾਰੇ ਅੱਜ ਕੁਝ ਨਹੀਂ ਦੱਸ ਸਕਦੇ'

ਸਥਿਤੀ ਦੇ ਹਿਸਾਬ ਨਾਲ ਫੈਸਲਾ ਲਵਾਂਗੇ- ਕੈਪਟਨ

ਦੇਸ਼ ਦੀ ਸੁਰੱਖਿਆ 'ਤੇ ਬੋਲ ਰਹੇ ਨੇ ਕੈਪਟਨ

ਚੀਨ ਨੂੰ ਲੈ ਕੇ ਬੋਲ ਰਹੇ ਨੇ ਸੀਐੱਮ ਕੈਪਟਨ

ਚੀਨ ਆਪਣੀਆਂ ਚਾਲਾਂ ਚੱਲ ਰਿਹਾ ਹੈ- ਕੈਪਟਨ

PoK ਭਾਰਤ ਦਾ ਹਿੱਸਾ ਸੀ- ਕੈਪਟਨ

ਸਾਨੂੰ ਚੀਨ ਤੋਂ ਸੁਚੇਤ ਹੋਣ ਦੀ ਲੋੜ- ਕੈਪਟਨ

ਸਾਡੇ ਪੰਜਾਬ ਦੇ ਜਵਾਨ ਸ਼ਹੀਦ ਹੋਏ- ਕੈਪਟਨ

ਸਾਨੂੰ ਚੀਨ ਖਿਲਾਫ ਸਖਤ ਸਟੈਂਡ ਲੈਣਾ ਚਾਹੀਦਾ- ਕੈਪਟਨ

ਕੈਪਟਨ ਨੇ ਪ੍ਰਧਾਨ ਮੰਤਰੀ ਤੋਂ ਪੁੱਛਿਆ ਸਵਾਲ

ਪੀਐੱਮ ਨੂੰ ਚੀਨ ਤੋਂ 7 ਕਰੋੜ ਕਰੋੜ ਮਿਲੇ ਨੇ ?- ਕੈਪਟਨ

ਜੇ ਪੈਸੇ ਮਿਲੇ ਨੇ ਤਾਂ ਤੁਰੰਤ ਵਾਪਸ ਕੀਤੇ ਜਾਣ- ਕੈਪਟਨ

'ਕੀ ਟਿਕ-ਟੌਕ ਨੇ ਪੀਐੱਮ ਕੇਅਰ ਫੰਡ ਚ 30 ਕਰੋੜ ਦਿੱਤੇ'

'ਪੰਜਾਬ 'ਚ ਨਿਵੇਸ਼ ਹੋ ਰਿਹਾ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ'

ਕਰਤਾਰਪੁਰ ਸਾਹਿਬ ਲਾਂਘੇ 'ਤੇ ਬੋਲੇ ਸੀਐੱਮ ਕੈਪਟਨ

'ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖ ਕੇ ਖੋਲ੍ਹਿਆ ਜਾਵੇ ਲਾਂਘਾ'

DGP ਤੇ ਮੁੱਖ ਸਕੱਤਰ ਨੂੰ ਲੈ ਕੇ ਬੋਲੇ ਕੈਪਟਨ

ਦਿਨਕਰ ਗੁਪਤਾ ਤੇ ਵਿਨੀ ਮਹਾਜਨ ਕਾਬਿਲ ਅਫ਼ਸਰ

ਵਿਨੀ ਮਹਾਜਨ 2022 ਤੱਕ ਹੈ- ਕੈਪਟਨ

ਕੇਂਦਰ ਦੇ ਖੇਤੀ ਤੇ ਲਿਆਂਦੇ ਆਰਡੀਨੈਂਸ 'ਤੇ ਬੋਲੇ ਸੀਐੱਮ

'ਕੇਂਦਰ ਸਭ ਕੁਝ ਆਪਣੇ ਹੱਥਾਂ 'ਚ ਲੈਣਾ ਚਾਹੁੰਦੀ ਹੈ'

'ਸ਼ਾਂਤਾ ਕੁਮਾਰ ਨੇ ਕਿਹਾ ਸੀ MSP ਚੱਕ ਦਿਓ'

ਅਕਾਲੀ ਦਲ ਤੇ ਵੀ ਸਾਧਿਆ ਨਿਸ਼ਾਨਾ

'ਅਕਾਲੀ ਦਲ ਨੂੰ ਸਾਡੇ ਨਾਲ ਖੜ੍ਹਨਾ ਚਾਹੀਦਾ ਸੀ'

'ਅਕਾਲੀ ਦਲ ਗਠਜੋੜ ਨੂੰ ਛੱਡ ਕੇ ਪੰਜਾਬ ਨਾਲ ਖੜ੍ਹੇ'

'ਉਹਨਾਂ ਨੂੰ ਕਿਸਾਨਾਂ ਤੋਂ ਵੱਧ ਮਨਿਸਟਰੀ ਦਾ ਫ਼ਿਕਰ'
First published: June 29, 2020, 2:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading