ਪੰਜਾਬ 'ਚ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨ ਲਈ ਇਕਾਂਤਵਾਸ ਜ਼ਰੂਰੀ : ਕੈਪਟਨ ਅਮਰਿੰਦਰ ਸਿੰਘ

News18 Punjabi | News18 Punjab
Updated: May 23, 2020, 7:17 PM IST
share image
ਪੰਜਾਬ 'ਚ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨ ਲਈ ਇਕਾਂਤਵਾਸ ਜ਼ਰੂਰੀ : ਕੈਪਟਨ ਅਮਰਿੰਦਰ ਸਿੰਘ
ਪੰਜਾਬ 'ਚ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨ ਲਈ ਇਕਾਂਤਵਾਸ ਜ਼ਰੂਰੀ : ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਉਤੇ ਲਾਈਵ ਹੋ ਕੋ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਮਾਸਕ ਨਾ ਪਾਉਣ ਵਾਲੇ ਪੰਜਾਬ ਦਾ ਦੁਸ਼ਮਣ ਕਰਾਰ ਦਿੱਤਾ।

  • Share this:
  • Facebook share img
  • Twitter share img
  • Linkedin share img
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਫੇਸ ਬੁੱਕ ਉਤੇ ਲਾਈਵ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਨਿਵਾਸੀ ਪ੍ਰੀਆ ਮਹਾਜਨ ਵੱਲੋਂ ਪੁੱਛੇ ਗਏ ਸਵਾਲ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਜੇਕਰ ਪਾਜ਼ਿਟਵ ਆ ਰਹੇ ਤਾਂ ਇਸ ਤੋਂ ਕੋਈ ਖ਼ਤਰਾ ਨਹੀਂ ਦੇ ਉਤਰ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ, ਚਾਹੇ ਉਹ ਜਹਾਜ਼ ਰਸਤੇ ਆ ਰਿਹਾ ਹੋਵੇ, ਰੇਲ ਵਿਚ ਜਾਂ ਬੱਸ ਉਤੇ, ਉਸਨੂੰ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਅਸੀਂ ਪੰਜਾਬ ਤੋਂ ਜਿੰਨੇ ਵੀ ਪ੍ਰਵਾਸੀ ਲੋਕਾਂ ਨੂੰ ਭੇਜਿਆ ਹੈ, ਉਨਾਂ ਦੀ ਸਿਹਤ ਦੀ ਜਾਂਚ ਕੀਤੀ ਹੈ, ਪਰ ਪੰਜਾਬ ਆ ਰਹੇ ਕਈ ਯਾਤਰੀ ਕੋਵਿਡ ਦੇ ਸ਼ਿਕਾਰ ਹਨ, ਸੋ ਸਾਰਿਆਂ ਨੂੰ ਸਾਵਧਾਨੀ ਵਜੋਂ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਜੇਕਰ ਉਹ ਠੀਕ ਰਹਿੰਦਾ ਹੈ ਤਾਂ ਘਰ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਉਸ ਵਿਚ ਕੋਵਿਡ 19 ਦੇ ਲੱਛਣ ਜ਼ਾਹਿਰ ਹੁੰਦੇ ਹਨ, ਤਾਂ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਉਸਦਾ ਇਲਾਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਘਬਰਾਉਣ ਦੀ ਲੋੜ ਨਹੀਂ ਹੈ, ਸਾਡੇ ਵਿਦੇਸ਼ਾਂ ਤੇ ਦੂਸਰੇ ਰਾਜਾਂ ਵਿਚ ਆਏ ਵੱਡੀ ਗਿਣਤੀ ਲੋਕ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਗਏ ਹਨ, ਪਰ ਵਾਇਰਸ ਅੱਗੇ ਨਾ ਫੈਲੇ, ਇਸ ਲਈ ਜ਼ਰੂਰੀ ਹੈ ਕਿ ਉਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇ।

ਇਸੇ ਦੌਰਾਨ ਅੰਮ੍ਰਿਤਸਰ ਵਾਸੀ ਸ. ਪ੍ਰਿਤਪਾਲ ਸਿੰਘ ਅਰੋੜਾ ਵੱਲੋਂ ਪੁੱਛੇ ਗਏ ਸਵਾਲ ਕਿ ਸ਼ਹਿਰ ਵਿਚ ਕਈ ਲੋਕ ਮਾਸਕ ਨਹੀਂ ਪਾ ਰਹੇ, ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਪੰਜਾਬ ਦੇ ਦੁਸ਼ਮਣ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਵਿਅਕਤੀ ਅਜਿਹਾ ਨਹੀਂ ਕਰੇਗਾ, ਜਿਸ ਨਾਲ ਵਾਇਰਸ ਨੂੰ ਅੱਗੇ ਫੈਲਣ ਦਾ ਮੌਕਾ ਮਿਲੇ। ਉਨਾਂ ਕਿਹਾ ਕਿ ਮਾਸਕ ਸਾਰਿਆਂ ਨੂੰ ਲਈ ਜ਼ਰੂਰੀ ਹੈ ਅਤੇ ਘਰੋਂ ਬਾਹਰ ਜਾਣ ਲੱਗੇ ਮਾਸਕ ਪਾ ਕੇ ਜਾਉ ਤੇ ਜੇਕਰ ਕੋਈ ਮਾਸਕ ਨਹੀਂ ਪਾਉਂਦਾ ਤਾਂ ਪੁਲਿਸ ਉਸਦਾ ਚਲਾਨ ਕਰੇਗੀ। ਉਨਾਂ ਕਿਹਾ ਕਿ ਬਿਮਾਰੀ ਅੱਗੇ ਨਾ ਵੰਡੋ, ਮਾਸਕ ਜ਼ਰੂਰ ਪਾਉ ਇਸ ਵਿਚ ਹੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਹੈ।
First published: May 23, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading