ਕੋਰੋਨਾ ਦਾ ਕਹਿਰ; ਵਿਸ਼ਵ ਭਰ ਵਿਚ ਮੌਤਾਂ ਦਾ ਅੰਕੜਾ 15 ਹਜ਼ਾਰ ਤੱਕ ਪੁੱਜਾ, ਭਾਰਤ ਵਿਚ 415 ਮਰੀਜ

News18 Punjabi | News18 Punjab
Updated: March 23, 2020, 11:41 AM IST
share image
ਕੋਰੋਨਾ ਦਾ ਕਹਿਰ; ਵਿਸ਼ਵ ਭਰ ਵਿਚ ਮੌਤਾਂ ਦਾ ਅੰਕੜਾ 15 ਹਜ਼ਾਰ ਤੱਕ ਪੁੱਜਾ, ਭਾਰਤ ਵਿਚ 415 ਮਰੀਜ
ਕੋਰੋਨਾ; ਵਿਸ਼ਵ ਭਰ ਵਿਚ ਮੌਤਾਂ ਦਾ ਅੰਕੜਾ 15 ਹਜ਼ਾਰ ਤੱਕ ਪੁੱਜਾ, ਭਾਰਤ ਵਿਚ 396 ਮਰੀਜ

  • Share this:
  • Facebook share img
  • Twitter share img
  • Linkedin share img
ਕਰੋਨਾਵਾਇਰਸ ਕਾਰਨ ਵਿਸ਼ਵ ਭਰ ਵਿਚ ਮੌਤਾਂ ਦੀ ਗਿਣਤੀ 15,000 ਦੇ ਕਰੀਬ ਹੋ ਗਈ ਹੈ। ਭਾਰਤ ਵਿਚ 415 ਲੋਕ ਇਸ ਵਾਇਰਸ ਤੋਂ ਪੀੜਤ ਹਨ। ਕਰੋਨਾਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਵਿਸ਼ਵ ਭਰ ਵਿਚ ਲਗਪਗ ਇੱਕ ਅਰਬ ਲੋਕ ਆਪਣੇ ਘਰਾਂ ਵਿਚ ਹੀ ਕੈਦ ਹੋ ਕੇ ਰਹਿ ਗਏ। ਚੀਨ ਨੇ ਇਸ ਮਹਾਮਾਰੀ ਉਤੇ ਤਕਰੀਬਨ ਕਾਬੂ ਪਾ ਲਿਆ ਹੈ। ਚੀਨ ਵਿਚ ਚੌਥੇ ਦਿਨ ਕਰੋਨਾਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ।

ਇਸ ਮਹਾਮਾਰੀ ਕਾਰਨ 35 ਮੁਲਕਾਂ ਵਿੱਚ ਮੁਕੰਮਲ ਬੰਦ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਕਾਰਨ ਆਮ ਜਨਜੀਵਨ, ਆਵਾਜਾਈ ਤੇ ਵਪਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੇ ਹਨ, ਉੱਥੇ ਸਰਕਾਰਾਂ ਨੂੰ ਸਰਹੱਦਾਂ ਸੀਲ ਕਰਨ ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਕਰੋੜਾਂ ਰੁਪਏ ਦੇ ਰਾਹਤ ਪੈਕੇਜਾਂ ਦਾ ਐਲਾਨ ਕਰ ਦਿੱਤਾ ਹੈ।

ਹੁਣ ਤੱਕ ਪੂਰੇ ਵਿਸ਼ਵ ਵਿੱਚ 3,00,000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਦੌਰਾਨ ਇਟਲੀ ਵਿੱਚ ਸਥਿਤੀ ਤੇਜ਼ੀ ਨਾਲ ਭਿਆਨਕ ਹੁੰਦੀ ਜਾ ਰਹੀ ਹੈ, ਜਿੱਥੇ ਮੌਤਾਂ ਦੀ ਗਿਣਤੀ 4,800 ਤੋਂ ਪਾਰ ਹੋ ਗਈ ਹੈ, ਜੋ ਹੁਣ ਤੱਕ ਕਰੋਨਾਵਾਇਰਸ ਕਾਰਨ ਵਿਸ਼ਵ ਭਰ ਵਿੱਚ ਹੋਈਆਂ ਮੌਤਾਂ ਦਾ ਤੀਜਾ ਹਿੱਸਾ ਹੈ। ਬੰਗਲਾਦੇਸ਼ ਤੋਂ ਇੱਥੇ ਪੁੱਜੇ 50 ਵਿਦਿਆਰਥੀਆਂ ਨੂੰ ਪਹਿਲਗਾਮ ਵਿੱਚ ਏਕਾਂਤਵਾਸ ’ਚ ਰੱਖਿਆ ਗਿਆ ਹੈ। ਮੁਕੰਮਲ ਬੰਦ ਕਾਰਨ ਨਿਊਯਾਰਕ, ਸ਼ਿਕਾਗੋ ਅਤੇ ਲਾਸ ਏਂਜਲਸ ਦੇ ਵਸਨੀਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਅਮਰੀਕਾ ਦੇ ਬਾਕੀ ਸੂਬਿਆਂ ਵਿੱਚ ਵੀ ਪਾਬੰਦੀਆਂ ਜਾਰੀ ਰਹਿਣਗੀਆਂ।
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ,‘ਅਸੀਂ ਵੱਡੇ ਪੱਧਰ ’ਤੇ ਜਿੱਤ ਹਾਸਲ ਕਰਾਂਗੇ।’ ਬੇਸ਼ੱਕ ਵਿਸ਼ਵ ਆਗੂਆਂ ਵੱਲੋਂ ਇਸ ਮਹਾਮਾਰੀ ਨੂੰ ਹਰਾਉਣ ਲਈ ਅਹਿਦ ਕੀਤੇ ਜਾ ਰਹੇ ਹਨ, ਪਰ ਕਰੋਨਾਵਾਇਰਸ ਕਾਰਨ ਮੌਤਾਂ ਅਤੇ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਪੇਨ ਵਿੱਚ ਨਵੀਆਂ ਮੌਤਾਂ ’ਚ 32 ਫ਼ੀਸਦੀ ਵਾਧਾ ਹੋਇਆ ਹੈ, ਫਰਾਂਸ ਵਿੱਚ ਮੌਤਾਂ ਦੀ ਗਿਣਤੀ 562 ਹੋ ਗਈ ਹੈ। ਫਰਾਂਸ, ਇਟਲੀ, ਸਪੇਨ ਅਤੇ ਦੂਜੇ ਯੂਰਪੀ ਮੁਲਕਾਂ ਨੇ ਆਪਣੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਬਰਤਾਨੀਆ ਨੇ ਪੱਬਾਂ, ਰੈਸਟੋਰੈਂਟਾਂ ਤੇ ਥੀਏਟਰਾਂ ਨੂੰ ਬੰਦ ਕਰਨ ਦੇ ਹੁਕਮ ਦੇਣ ਤੋਂ ਇਲਾਵਾ ਲੋਕਾਂ ਨੂੰ ਡਰ ਕਾਰਨ ਖਰੀਦਦਾਰੀ ਕਰਨ ਤੋਂ ਵਰਜਿਆ ਹੈ।

ਥਾਈਲੈਂਡ ਵਿੱਚ ਅੱਜ ਐਤਵਾਰ ਨੂੰ ਕੇਸਾਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਜਿੱਥੇ ਹੁਣ ਤੱਕ ਕੁਲ ਕੇਸਾਂ ਦੀ ਗਿਣਤੀ 600 ਤੱਕ ਪੁੱਜ ਗਈ ਹੈ। ਇਸ ਦੌਰਾਨ ਅਫਰੀਕਾ ਵਿੱਚ ਵੀ ਕਰੋਨਾਵਾਇਰਸ ਕਾਰਨ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1000 ਤੋਂ ਵੱਧ ਪੁੱਜ ਗਈ ਹੈ। ਇਰਾਨ ਵਿੱਚ ਕਰੋਨਾਵਾਇਰਸ ਕਾਰਨ 123 ਜਣਿਆਂ ਦੀ ਮੌਤ ਹੋ ਗਈ ਹੈ ਪਰ ਉੱਥੇ ਬਾਕੀ ਵਿਸ਼ਵ ਵਾਂਗ ਪਾਬੰਦੀਆਂ ਦਾ ਐਲਾਨ ਨਹੀਂ ਕੀਤਾ ਗਿਆ।
First published: March 23, 2020, 9:44 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading