ਵੱਡੀ ਖਬਰ-ਭਾਰਤ ਵਿਚ ਆਉਣ ਵਾਲੀ ਹੈ ਕੋਰੋਨਾ ਵੈਕਸੀਨ, ਰੂਸ ਦੀ ਕੰਪਨੀ ਨਾਲ ਹੋਈ ਵੱਡੀ ਡੀਲ

News18 Punjabi | News18 Punjab
Updated: September 16, 2020, 6:47 PM IST
share image
ਵੱਡੀ ਖਬਰ-ਭਾਰਤ ਵਿਚ ਆਉਣ ਵਾਲੀ ਹੈ ਕੋਰੋਨਾ ਵੈਕਸੀਨ, ਰੂਸ ਦੀ ਕੰਪਨੀ ਨਾਲ ਹੋਈ ਵੱਡੀ ਡੀਲ
ਵੱਡੀ ਖਬਰ-ਭਾਰਤ ਵਿਚ ਆਉਣ ਵਾਲੀ ਹੈ ਕੋਰੋਨਾ ਵੈਕਸੀਨ, ਰੂਸ ਦੀ ਕੰਪਨੀ ਨਾਲ ਹੋਈ ਵੱਡੀ ਡੀਲ

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਰੂਸ ਦੀ ਕੋਰੋਨਾ ਵੈਕਸੀਨ ਵੇਚਣ ਲਈ ਭਾਰਤ ਦੀ ਵੱਡੀ ਫਾਰਮਾ ਕੰਪਨੀ, ਡਾ. ਰੈਡੀਜ਼ (Dr Reddy's) ਨਾਲ ਇਕ ਡੀਲ ਹੋਈ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਰੂਸ ਦਾ ਸਾਵਰੇਨ ਵੈਲਥ ਫੰਡ (Sovereign Wealth Fund) ਆਰਡੀਆਈਐਫ (RDIF-Russian Direct Investment Fund)  ਭਾਰਤ ਦੀ ਡਾ. ਰੈਡੀਜ਼ (Dr Reddy's) ਨੂੰ 10 ਕਰੋੜ ਖੁਰਾਕਾਂ ਵੇਚੇਗਾ।

ਇਸ ਦੇ ਲਈ ਭਾਰਤ ਤੋਂ ਸਾਰੀਆਂ ਨਿਯਮਕ ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਇਸ ਖਬਰ ਤੋਂ ਬਾਅਦ, ਡਾਕਟਰ ਰੈੱਡੀ ਦੇ ਸ਼ੇਅਰ ਵਿੱਚ ਜ਼ਬਰਦਸਤ ਤੇਜੀ ਆਈ ਹੈ। ਬੁੱਧਵਾਰ ਨੂੰ ਕੰਪਨੀ ਦਾ ਸਟਾਕ 4.36 ਪ੍ਰਤੀਸ਼ਤ ਦੇ ਵਾਧੇ ਨਾਲ 4637 ਰੁਪਏ ‘ਤੇ ਬੰਦ ਹੋਇਆ।

ਜਾਣੋ ਰੂਸ ਦੀ ਕੋਰੋਨਾ ਵੈਕਸੀਨ ਬਾਰੇ - ਰੂਸ ਨੇ ਇਸ ਵੈਕਸੀਨ ਦਾ ਨਾਮ 'ਸਪੱਟਨਿਕ ਵੀ' ਦਿੱਤਾ ਹੈ। ਰੂਸੀ ਵਿਚ, ਸ਼ਬਦ 'ਸਪੱਟਨਿਕ' ਦਾ ਅਰਥ ਸੈਟੇਲਾਈਟ ਹੈ। ਰੂਸ ਨੇ ਦੁਨੀਆ ਦਾ ਪਹਿਲਾ ਸੈਟੇਲਾਈਟ ਬਣਾਇਆ ਸੀ। ਇਸ ਦਾ ਨਾਮ ‘ਸਪੁਟਨਿਕ ਵੀ’ ਰੱਖਿਆ ਗਿਆ ਸੀ।
ਇਸ ਲਈ, ਨਵੀਂ ਵੈਕਸੀਨ ਦੇ ਨਾਮ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੂਸ ਅਮਰੀਕਾ ਨੂੰ ਇਕ ਵਾਰ ਫਿਰ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਸ ਨੇ ਅਮਰੀਕਾ ਨੂੰ ਟੀਕਾ ਬਣਾਉਣ ਦੀ ਦੌੜ ਵਿਚ ਹਰਾ ਦਿੱਤਾ ਹੈ, ਜਿਵੇਂ ਕਿ ਸਾਲਾਂ ਪਹਿਲਾਂ ਸਪੇਸ ਦੀ ਦੌੜ ਵਿਚ ਸੋਵੀਅਤ ਯੂਨੀਅਨ ਨੇ ਅਮਰੀਕਾ ਨੂੰ ਪਿੱਛੇ ਛੱਡਿਆ ਸੀ।

11 ਅਗਸਤ ਨੂੰ ਰੂਸ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਇਹ ਟੀਕਾ ਅਗਲੇ ਸਾਲ 1 ਜਨਵਰੀ ਤੋਂ ਆਮ ਲੋਕਾਂ ਲਈ ਉਪਲਬਧ ਹੋਵੇਗਾ। ਕੋਰੋਨਾ ਟੀਕਾ, ਜਿਸ ਨੂੰ 'ਸਪੱਟਨਿਕ -5' ਕਿਹਾ ਜਾਂਦਾ ਹੈ, ਨੂੰ ਰੂਸ ਦੇ ਗਮਾਲੀਆ ਰਿਸਰਚ ਇੰਸਟੀਚਿਊਟ ਅਤੇ ਰੱਖਿਆ ਮੰਤਰਾਲੇ ਨੇ ਸਾਂਝੇ ਤੌਰ 'ਤੇ ਵਿਕਸਤ ਕੀਤਾ, ਸਭ ਤੋਂ ਪਹਿਲਾਂ ਕੋਰੋਨਾ ਦੀ ਲਾਗ ਦੇ ਇਲਾਜ ਵਿਚ ਸ਼ਾਮਲ ਸਿਹਤ ਕਰਮਚਾਰੀਆਂ ਨੂੰ ਦਿੱਤਾ ਗਿਆ ਸੀ। ਇਹ ਟੀਕਾ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੁਆਰਾ ਸਾਂਝੇ ਤੌਰ ਉਤੇ ਤਿਆਰ ਕੀਤੀ ਜਾ ਰਹੀ ਹੈ।
Published by: Gurwinder Singh
First published: September 16, 2020, 6:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading