Corona: ਪੰਜਾਬ 'ਚ ਅੱਜ 2628 ਨਵੇਂ ਮਰੀਜ਼, ਅੰਕੜਾ 80 ਹਜ਼ਾਰ ਦੇ ਨੇੜੇ

News18 Punjabi | News18 Punjab
Updated: September 13, 2020, 7:37 PM IST
share image
Corona: ਪੰਜਾਬ 'ਚ ਅੱਜ 2628 ਨਵੇਂ ਮਰੀਜ਼, ਅੰਕੜਾ 80 ਹਜ਼ਾਰ ਦੇ ਨੇੜੇ
Corona: ਪੰਜਾਬ 'ਚ ਅੱਜ 2628 ਨਵੇਂ ਮਰੀਜ਼, ਅੰਕੜਾ 80 ਹਜ਼ਾਰ ਦੇ ਨੇੜੇ (file photo)

  • Share this:
  • Facebook share img
  • Twitter share img
  • Linkedin share img
NAPINDER BRAR

ਅੱਜ ਪੰਜਾਬ 'ਚ ਕੋਰੋਨਾ ਦੇ 2628 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 79679  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 57536 ਮਰੀਜ਼ ਠੀਕ ਹੋ ਚੁੱਕੇ, ਬਾਕੀ 19787 ਮਰੀਜ ਇਲਾਜ਼ ਅਧੀਨ ਹਨ। ਅੱਜ 2151 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 501 ਮਰੀਜ਼ ਆਕਸੀਜਨ ਅਤੇ 91 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਮੁਹਾਲੀ ਤੋਂ 433, ਪਟਿਆਲਾ 327, ਲੁਧਿਆਣਾ 274, ਗੁਰਦਾਸਪੁਰ 260, ਜਲੰਧਰ 252, ਤੇ ਅੰਮ੍ਰਿਤਸਰ ਤੋਂ 188 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।
ਹੁਣ ਤੱਕ 2356 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 68 ਮੌਤਾਂ 'ਚ 11 ਅੰਮ੍ਰਿਤਸਰ, 3 ਮੋਹਾਲੀ, 5 ਲੁਧਿਆਣਾ, 2 ਰੋਪੜ, 6 ਬਠਿੰਡਾ, 6 ਜਲੰਧਰ, 10 ਪਟਿਆਲਾ, 1 ਬਰਨਾਲਾ, 4 ਕਪੂਰਥਲਾ, 3 ਫਾਜ਼ਿਲਕਾ, 1 ਫਰੀਦਕੋਟ, 2 ਮੋਗਾ, 2 ਮਾਨਸਾ, 3 ਪਠਾਨਕੋਟ, 1 ਨਵਾਂ ਸ਼ਹਿਰ, 1 ਗੁਰਦਾਸਪੁਰ, 3 ਹੁਸ਼ਿਆਰਪੁਰ, 3 ਸੰਗਰੂਰ ਤੇ 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 47 ਲੱਖ, 64 ਹਜ਼ਾਰ, 786 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 37 ਲੱਖ , 8 ਹਜ਼ਾਰ, 257 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 78727 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 2 ਕਰੋੜ, 89 ਲੱਖ, 89 ਹਜ਼ਾਰ, 73 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 8 ਲੱਖ, 67 ਹਜ਼ਾਰ, 685 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 25 ਹਜ਼ਾਰ, 373 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Gurwinder Singh
First published: September 13, 2020, 7:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading