ਪੰਜਾਬ 'ਚ ਅੱਜ ਫਿਰ ਫੁੱਟਿਆ ਕੋਰੋਨਾ ਬੰਬ, 944 ਨਵੇਂ ਮਰੀਜ਼, 19 ਮੌਤਾਂ

News18 Punjabi | News18 Punjab
Updated: August 1, 2020, 8:16 PM IST
share image
ਪੰਜਾਬ 'ਚ ਅੱਜ ਫਿਰ ਫੁੱਟਿਆ ਕੋਰੋਨਾ ਬੰਬ, 944 ਨਵੇਂ ਮਰੀਜ਼, 19 ਮੌਤਾਂ
ਪੰਜਾਬ 'ਚ ਅੱਜ ਫਿਰ ਫੁੱਟਿਆ ਕੋਰੋਨਾ ਬੰਬ, 944 ਨਵੇਂ ਮਰੀਜ਼, 19 ਮੌਤਾਂ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 166, ਗੁਰਦਾਸਪੁਰ 89, ਪਟਿਆਲਾ 66 ਤੇ ਅੰਮ੍ਰਿਤਸਰ ਤੋਂ 162 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। 

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 944 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 17063 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 11075 ਮਰੀਜ਼ ਠੀਕ ਹੋ ਚੁੱਕੇ, ਬਾਕੀ 5583 ਮਰੀਜ ਇਲਾਜ਼ ਅਧੀਨ ਹਨ। ਪੀੜਤ 145 ਮਰੀਜ਼ ਆਕਸੀਜਨ ਅਤੇ 13 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 166, ਗੁਰਦਾਸਪੁਰ 89, ਪਟਿਆਲਾ 66 ਤੇ ਅੰਮ੍ਰਿਤਸਰ ਤੋਂ 162 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤੱਕ 405 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 19 ਮੌਤਾਂ 'ਚ 1 ਜਲੰਧਰ, 10 ਲੁਧਿਆਣਾ, 2 ਅੰਮ੍ਰਿਤਸਰ, 1 ਬਰਨਾਲਾ, 1 ਕਪੂਰਥਲਾ, 1 ਮੁਹਾਲੀ, 1 ਮੁਕਤਸਰ, 2 ਸੰਗਰੂਰ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 17 ਲੱਖ, 22 ਹਜ਼ਾਰ, 159 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 11 ਲੱਖ, 21 ਹਜ਼ਾਰ, 105 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 36830 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ 'ਚ 1 ਕਰੋੜ, 78 ਲੱਖ, 24 ਹਜ਼ਾਰ, 81 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 12 ਲੱਖ 17 ਹਜ਼ਾਰ, 637 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 84 ਹਜ਼ਾਰ 195 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: August 1, 2020, 8:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading