ਪੰਜਾਬ 'ਚ ਕੋਰੋਨਾ ਪਹਿਲਾਂ ਨਾਲੋਂ ਹੋਇਆ ਸ਼ਾਂਤ..! 

News18 Punjabi | News18 Punjab
Updated: October 2, 2020, 7:40 PM IST
share image
ਪੰਜਾਬ 'ਚ ਕੋਰੋਨਾ ਪਹਿਲਾਂ ਨਾਲੋਂ ਹੋਇਆ ਸ਼ਾਂਤ..! 
ਪੰਜਾਬ 'ਚ ਕੋਰੋਨਾ ਪਹਿਲਾਂ ਨਾਲੋਂ ਹੋਇਆ ਸ਼ਾਂਤ..! 

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 134, ਮੋਹਾਲੀ ਤੋਂ 131, ਜਲੰਧਰ 128, ਲੁਧਿਆਣਾ 111, ਪਟਿਆਲਾ 91 ਤੇ ਗੁਰਦਾਸਪੁਰ ਤੋਂ 82 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 1071 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 116213  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 97777 ਮਰੀਜ਼ ਠੀਕ ਹੋ ਚੁੱਕੇ, ਬਾਕੀ 14935 ਮਰੀਜ ਇਲਾਜ਼ ਅਧੀਨ ਹਨ। ਅੱਜ 1840 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 318 ਮਰੀਜ਼ ਆਕਸੀਜਨ ਅਤੇ 59 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 134, ਮੋਹਾਲੀ ਤੋਂ 131, ਜਲੰਧਰ 128, ਲੁਧਿਆਣਾ 111, ਪਟਿਆਲਾ 91 ਤੇ ਗੁਰਦਾਸਪੁਰ ਤੋਂ 82 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3501 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 50 ਮੌਤਾਂ 'ਚ 8 ਅੰਮ੍ਰਿਤਸਰ, 6 ਲੁਧਿਆਣਾ, 2 ਜਲੰਧਰ, 2 ਮੁਹਾਲੀ , 2 ਨਵਾਂ ਸ਼ਹਿਰ, 3 ਫਤਿਹਗੜ੍ਹ ਸਾਹਿਬ, 6 ਗੁਰਦਾਸਪੁਰ, 1 ਕਪੂਰਥਲਾ, 1 ਫਰੀਦਕੋਟ,  4 ਫਿਰੋਜ਼ਪੁਰ, 4 ਹੁਸ਼ਿਆਰਪੁਰ, 1 ਮੁਹਾਲੀ, 1 ਬਠਿੰਡਾ, 3 ਪਟਿਆਲਾ, 2 ਮੋਗਾ, 4 ਸੰਗਰੂਰ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 63 ਲੱਖ, 99 ਹਜ਼ਾਰ, 329 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 53 ਲੱਖ , 53 ਹਜ਼ਾਰ, 120 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 99837 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 45 ਲੱਖ, 48 ਹਜ਼ਾਰ, 352 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 57 ਲੱਖ, 7 ਹਜ਼ਾਰ, 602 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 28 ਹਜ਼ਾਰ, 694 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: October 2, 2020, 7:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading