ਕੋਰੋਨਾ ਕਾਰਨ ਲੋਕ ਹੋ ਰਹੇ ਨੇ ਬ੍ਰੇਨ ਫੌਗ ਦਾ ਸ਼ਿਕਾਰ, ਜਾਣੋ ਇਸਦੇ ਪ੍ਰਭਾਵ ਤੋਂ ਕਿਵੇਂ ਬਚੀਏ

  • Share this:
ਕੋਰੋਨਾ ਮਹਾਂਮਾਰੀ ਨਾਲ ਪੂਰਾ ਵਿਸ਼ਵ ਪੀੜਤ ਹੈ। ਇਸ ਦਾ ਮਾੜਾ ਪ੍ਰਭਾਵ ਕੇਵਲ ਸਾਹ ਨਾਲੀ ਤੇ ਫੇਫੜਿਆਂ ਤੱਕ ਹੀ ਸੀਮਤ ਨਹੀਂ ਹੈ। ਇਹ ਮਹਾਂਮਾਰੀ ਲੋਕਾਂ ਨੂੰ ਬਹੁ-ਪੱਖਾਂ ਤੋਂ ਪ੍ਰਭਾਵਿਤ ਕਰ ਰਹੀ ਹੈ। ਕੋਰੋਨਾ ਵਾਇਰਸ ਦਾ ਮਰੀਜ਼ਾਂ ਦੇ ਦਿਮਾਗ 'ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ। ਇਸ ਦੇ ਸੰਕੇਤ ਇੱਕ ਤਾਜ਼ਾ ਅਧਿਐਨ ਵਿੱਚ ਮਿਲੇ ਹਨ। ਇਹ ਪਤਾ ਲੱਗਾ ਹੈ ਕਿ ਕੋਵਿਡ ਦੇ ਮਰੀਜ਼ ਜੋ ਹਲਕੀ ਬਿਮਾਰੀ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਅਜੇ ਵੀ 'ਬ੍ਰੇਨ ਫੋਗ' ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ 9 ਮਹੀਨਿਆਂ ਤੱਕ ਜਾਰੀ ਰਹਿ ਸਕਦਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਬ੍ਰੇਨ ਕਮਿਊਨੀਕੇਸ਼ਨ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਅਨੁਸਾਰ 135 ਲੋਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਅਧਿਐਨ ਦੌਰਾਨ ਇਨ੍ਹਾਂ ਸਾਰੇ ਲੋਕਾਂ ਨੂੰ ਦਿਮਾਗ ਨਾਲ ਸਬੰਧਤ 12 ਬ੍ਰੇਨ ਗੇਮਜ਼ (ਦਿਮਾਗ ਨਾਲ ਸੰਬੰਦਿਤ ਖੇਡਾਂ) ਵਿੱਚ ਸ਼ਾਮਲ ਕੀਤਾ ਗਿਆ। ਇਸ ਵਿੱਚ ਸ਼ਾਮਿਲ 40 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਕੋਵਿਡ ਨਾਲ ਸੰਕਰਮਿਤ ਹੋਏ ਹਨ। ਸੰਕਰਮਿਤ ਲੋਕਾਂ ਵਿੱਚੋਂ, 7 ਵਿੱਚ ਗੰਭੀਰ ਲੱਛਣ ਸਨ। ਇਸ ਦੇ ਨਾਲ ਹੀ ਦੋ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਕੋਵਿਡ ਸੀ। ਜਦੋਂ ਕਿ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਥਕਾਵਟ, ਸਾਹ ਲੈਣ ਵਿੱਚ ਮੁਸ਼ਕਲ, ਦਰਦ ਤੋਂ ਬਿਨਾਂ ਕੋਵਿਡ ਨਾਲ ਸਬੰਧਤ ਕੋਈ ਹੋਰ ਸਮੱਸਿਆ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਅਧਿਐਨ ਦੌਰਾਨ ਪ੍ਰਾਪਤ ਨਤੀਜਿਆਂ ਦੀ ਤੁਲਨਾ ਕੰਟਰੋਲ ਸਮੂਹ ਨਾਲ ਕੀਤੀ ਗਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ ਸਮੂਹ ਨੇ ਥੋੜ੍ਹੇ ਸਮੇਂ ਦੀ ਮੈਮੋਰੀ ਕੰਮ ਕਰਨ ਅਤੇ ਯੋਜਨਾਬੰਦੀ ਦੇ ਮਾਮਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ, ਪਰ ਪਿਛਲੀਆਂ ਘਟਨਾਵਾਂ ਨੂੰ ਯਾਦ ਰੱਖਣ ਅਤੇ ਸਮੇਂ 'ਤੇ ਧਿਆਨ ਕੇਂਦਰਿਤ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਦਾ ਸਕੋਰ ਬਹੁਤ ਮਾੜਾ ਸੀ। ਕੋਵਿਡ ਦੇ ਸ਼ਿਕਾਰ ਹੋਏ ਲੋਕਾਂ ਨੇ ਪਾਇਆ ਕਿ ਬ੍ਰੇਨ ਗੇਮ ਵਿਚ ਉਨ੍ਹਾਂ ਦੀ ਕਾਬਲੀਅਤ ਤਿੰਨ ਮਿੰਟਾਂ ਵਿਚ 75.5 ਫੀਸਦੀ ਤੋਂ ਘਟ ਕੇ 67.8 ਫੀਸਦੀ ਰਹਿ ਗਈ। ਇਸ ਦੇ ਨਾਲ ਹੀ, ਜਿੰਨਾਂ ਵਿੱਚ ਕੇਵਲ ਕਰੋਨਾ ਵਾਲੇ ਲੱਛਣ ਹੀ ਸਨ, ਉਨ੍ਹਾਂ ਵਿੱਚ ਇਹ ਅੰਕੜਾ 78.5 ਪ੍ਰਤੀਸ਼ਤ ਤੋਂ ਘੱਟ ਕੇ 75.4 ਪ੍ਰਤੀਸ਼ਤ ਆ ਗਿਆ।

ਇਸ ਅਧਿਐਨ ਦੀ ਲਗਾਤਾਰਤਾ ਵਿੱਚ, ਦੋ ਮਹੀਨਿਆਂ ਬਾਅਦ ਉਨ੍ਹਾਂ ਹੀ ਭਾਗੀਦਾਰਾਂ ਨੂੰ ਦੁਬਾਰਾ ਬੁਲਾਇਆ ਗਿਆ। ਇਸ ਵਾਰ ਉਨ੍ਹਾਂ ਨੂੰ 11 ਹੋਰ ਖੇਡਾਂ ਖੇਡਨ ਲਈ ਕਿਹਾ ਗਿਆ। ਇਸ ਦੌਰਾਨ ਸ਼ਾਮਿਲ ਲੋਕਾਂ ਦੀ ਤੁਰੰਤ ਮੈਮੋਰੀ ਅਤੇ ਡਿਲੇਅਡ ਮੈਮੋਰੀ ਦੀ ਕਾਰਗੁਜ਼ਾਰੀ ਬਾਰੇ ਜਾਂਚ ਕੀਤੀ ਗਈ।

ਇੱਕ ਖੇਡ ਵਿੱਚ, ਇੱਕ ਵਿਅਕਤੀ ਨੂੰ 20 ਵਸਤੂਆਂ ਦੀ ਦੇਖਭਾਲ ਕਰਨੀ ਪੈਂਦੀ ਸੀ। ਦੋਵਾਂ ਗਰੁੱਪਾਂ ਨੇ ਤਤਕਾਲ ਮੈਮੋਰੀ ਦੇ ਮਾਮਲੇ ਵਿੱਚ ਔਸਤਨ 60 ਪ੍ਰਤੀਸ਼ਤ ਦੇ ਆਸਪਾਸ ਸਕੋਰ ਕੀਤਾ। ਜਦਕਿ 30 ਮਿੰਟ ਬਾਅਦ ਹੋਏ ਲੰਬੇ ਮੈਮੋਰੀ ਟੈਸਟ ਵਿੱਚ, ਕੋਵਿਡ ਨਾਲ ਸੰਕਰਮਿਤ ਲੋਕਾਂ ਨੂੰ ਯਾਦ ਰੱਖਣ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਦੂਜੇ ਗਰੁੱਪ ਦੇ ਮਾਮਲੇ ਵਿੱਚ ਇਹ ਨਤੀਜਾ ਬਿਲਕੁਲ ਉਲਟ ਰਿਹਾ।
Published by:Anuradha Shukla
First published: