ਪੰਜਾਬ 'ਚ ਕੋਰੋਨਾ ਅੰਕੜਾ 16 ਹਜ਼ਾਰ ਤੋਂ ਪਾਰ, ਅੱਜ 665 ਨਵੇਂ ਮਰੀਜ਼

News18 Punjabi | News18 Punjab
Updated: July 31, 2020, 8:30 PM IST
share image
ਪੰਜਾਬ 'ਚ ਕੋਰੋਨਾ ਅੰਕੜਾ 16 ਹਜ਼ਾਰ ਤੋਂ ਪਾਰ, ਅੱਜ 665 ਨਵੇਂ ਮਰੀਜ਼
ਪੰਜਾਬ 'ਚ ਕੋਰੋਨਾ ਅੰਕੜਾ 16 ਹਜ਼ਾਰ ਤੋਂ ਪਾਰ, ਅੱਜ 665 ਨਵੇਂ ਮਰੀਜ਼

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 248,  ਪਟਿਆਲਾ 136 ਤੇ ਅੰਮ੍ਰਿਤਸਰ ਤੋਂ 71 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। 

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 665 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 16119 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 10734 ਮਰੀਜ਼ ਠੀਕ ਹੋ ਚੁੱਕੇ, ਬਾਕੀ 4999 ਮਰੀਜ ਇਲਾਜ਼ ਅਧੀਨ ਹਨ। ਪੀੜਤ 135 ਮਰੀਜ਼ ਆਕਸੀਜਨ ਅਤੇ 10 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 248,  ਪਟਿਆਲਾ 136 ਤੇ ਅੰਮ੍ਰਿਤਸਰ ਤੋਂ 71 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 386 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 15 ਮੌਤਾਂ 'ਚ 1 ਜਲੰਧਰ, 6 ਲੁਧਿਆਣਾ, 2 ਪਟਿਆਲਾ, 3 ਅੰਮ੍ਰਿਤਸਰ, 2 ਬਰਨਾਲਾ ਤੇ 1 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 16 ਲੱਖ, 63 ਹਜ਼ਾਰ, 174 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 10 ਲੱਖ, 69 ਹਜ਼ਾਰ, 501 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 35980 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ 'ਚ 1 ਕਰੋੜ, 75 ਲੱਖ, 31 ਹਜ਼ਾਰ, 29 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 9 ਲੱਖ 83 ਹਜ਼ਾਰ, 195 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 77 ਹਜ਼ਾਰ 749 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: July 31, 2020, 8:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading