Home /News /coronavirus-latest-news /

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2005 ਹੋਈ 

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2005 ਹੋਈ 

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2005 ਹੋਈ

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2005 ਹੋਈ

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2005 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ

 • Share this:
  ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2005 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 173 ਹੈ ਅਤੇ ਕੋਰੋਨਾ ਪਾਜੀਟਿਵ 1794 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 57737 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 51956 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3776 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। ਅੱਜ ਸੂਬੇ ਦੇ 3 ਜਿਲ੍ਹਿਆਂ ਵਿਚੋਂ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿਚ 1 ਅੰਮ੍ਰਿਤਸਰ ਵਿਚੋਂ, 1 ਗੁਰਦਾਸਪੁਰ ਵਿਚੋਂ ਅਤੇ 1 ਜਲੰਧਰ ਵਿਚੋਂ ਮਿਲੇ ਹਨ।  ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ ਵਿਚ 308, ਜਲੰਧਰ ਵਿਚ 210, ਤਰਨ ਤਾਰਨ ਵਿਚ 155, ਲੁਧਿਆਣਾ ਵਿਚ 169, ਗੁਰਦਾਸਪੁਰ ਵਿਚ 125, ਐਸਬੀਐਸ ਨਗਰ ਵਿਚ 105, ਮੋਹਾਲੀ ਵਿਚ 102, ਪਟਿਆਲਾ ਵਿਚ 103,  ਹੁਸ਼ਿਆਰਪੁਰ ਵਿਚ 95, ਸੰਗਰੂਰ ਵਿਚ 88, ਮੁਕਤਸਰ ਵਿਚ 65, ਮੋਗਾ ਵਿਚ 59, ਰੋਪੜ ਵਿਚ 60, ਫਤਿਹਗੜ੍ਹ ਸਾਹਿਬ ਵਿਚ 56, ਫਰੀਦਕੋਟ ਵਿਚ 61, ਫਿਰੋਜਪੁਰ ਵਿਚ 44, ਬਠਿੰਡਾ ਵਿਚ 41, ਫਾਜਿਲਕਾ ਵਿਚ 44, ਪਠਾਨਕੋਟ ਵਿਚ 29,  ਕਪੂਰਥਲਾ ਵਿਚ 33, ਬਰਨਾਲਾ ਵਿਚ 21 ਅਤੇ ਮਾਨਸਾ ਵਿਚ 32 ਕੋਰੋਨਾ ਪਾਜੀਟਿਵ ਕੇਸ ਹਨ।
  Published by:Ashish Sharma
  First published:

  Tags: Coronavirus, COVID-19, Lockdown 4.0, Punjab

  ਅਗਲੀ ਖਬਰ