COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2028 ਹੋਈ 

News18 Punjabi | News18 Punjab
Updated: May 21, 2020, 7:26 PM IST
share image
COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2028 ਹੋਈ 
COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2028 ਹੋਈ

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2028 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2028 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 170 ਹੈ ਅਤੇ ਕੋਰੋਨਾ ਪਾਜੀਟਿਵ 1819 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 59618 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 53871 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3719 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। ਅੱਜ ਸੂਬੇ ਦੇ 8 ਜਿਲ੍ਹਿਆਂ ਵਿਚੋਂ ਕੋਰੋਨਾ ਦੇ 23 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿਚ 5 ਅੰਮ੍ਰਿਤਸਰ ਵਿਚੋਂ, 1 ਬਰਨਾਲਾ ਵਿਚੋਂ, 1 ਕਪੂਰਥਲਾ ਵਿਚੋਂ, 2 ਲੁਧਿਆਣਾ ਵਿਚੋਂ, 1 ਪਟਿਆਲਾ ਵਿਚੋਂ, 2 ਪਠਾਨਕੋਟ ਵਿਚੋਂ,  4 ਗੁਰਦਾਸਪੁਰ ਵਿਚੋਂ ਅਤੇ 1 ਹੁਸ਼ਿਆਰਪੁਰ ਵਿਚੋਂ ਮਿਲੇ ਹਨ।



ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ ਵਿਚ 313, ਜਲੰਧਰ ਵਿਚ 210, ਤਰਨ ਤਾਰਨ ਵਿਚ 155, ਲੁਧਿਆਣਾ ਵਿਚ 171, ਗੁਰਦਾਸਪੁਰ ਵਿਚ 129, ਐਸਬੀਐਸ ਨਗਰ ਵਿਚ 105, ਮੋਹਾਲੀ ਵਿਚ 102, ਪਟਿਆਲਾ ਵਿਚ 104,  ਹੁਸ਼ਿਆਰਪੁਰ ਵਿਚ 102, ਸੰਗਰੂਰ ਵਿਚ 88, ਮੁਕਤਸਰ ਵਿਚ 65, ਮੋਗਾ ਵਿਚ 59, ਰੋਪੜ ਵਿਚ 60, ਫਤਿਹਗੜ੍ਹ ਸਾਹਿਬ ਵਿਚ 56, ਫਰੀਦਕੋਟ ਵਿਚ 61, ਫਿਰੋਜਪੁਰ ਵਿਚ 44, ਬਠਿੰਡਾ ਵਿਚ 41, ਫਾਜਿਲਕਾ ਵਿਚ 44, ਪਠਾਨਕੋਟ ਵਿਚ 31,  ਕਪੂਰਥਲਾ ਵਿਚ 34, ਬਰਨਾਲਾ ਵਿਚ 22 ਅਤੇ ਮਾਨਸਾ ਵਿਚ 32 ਕੋਰੋਨਾ ਪਾਜੀਟਿਵ ਕੇਸ ਹਨ।
 
First published: May 21, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading