COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2,045 ਹੋਈ 

News18 Punjabi | News18 Punjab
Updated: May 23, 2020, 8:20 PM IST
share image
COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2,045 ਹੋਈ 
COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2045 ਹੋਈ

ਕੋਰੋਨਾ ਵਾਇਰਸ ਨਾਲ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 136 ਹੈ ਅਤੇ ਕੋਰੋਨਾ ਪਾਜੀਟਿਵ 1870 ਮਰੀਜ਼ ਠੀਕ ਹੋਏ।

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2045 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 39 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 136 ਹੈ ਅਤੇ ਕੋਰੋਨਾ ਪਾਜੀਟਿਵ 1870 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 63567 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 55899 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 2045 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। ਅੱਜ 9 ਜਿਲ੍ਹਿਆਂ ਵਿਚੋਂ 16 ਨਵੇਂ ਮਰੀਜ਼ ਸਾਹਮਣੇ ਆਏ।  ਲੁਧਿਆਣਾ ਵਿਚੋਂ 1, ਬਠਿੰਡਾ ਵਿਚੋਂ 1, ਪਟਿਆਲਾ ਵਿਚੋਂ 3, ਜਲੰਧਰ ਵਿਚੋਂ 3, ਕਪੂਰਥਲਾ ਵਿਚੋਂ 1, ਅੰਮ੍ਰਿਤਸਰ ਵਿਚੋਂ 4, ਪਠਾਨਕੋਟ ਵਿਚੋਂ 1, ਗੁਰਦਾਸਪੁਰ ਵਿਚੋਂ 1 ਅਤੇ ਮੁਕਤਸਰ ਵਿਚੋਂ ਇਕ ਕੋਰੋਨਾ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ।



ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ ਵਿਚ 318, ਜਲੰਧਰ ਵਿਚ 213, ਲੁਧਿਆਣਾ ਵਿਚ 173, ਤਰਨ ਤਾਰਨ ਵਿਚ 153, ਗੁਰਦਾਸਪੁਰ ਵਿਚ 130 ਐਸਬੀਐਸ ਨਗਰ ਵਿਚ 105, ਮੋਹਾਲੀ ਵਿਚ 102, ਪਟਿਆਲਾ ਵਿਚ 107,  ਹੁਸ਼ਿਆਰਪੁਰ ਵਿਚ 102, ਸੰਗਰੂਰ ਵਿਚ 88, ਮੁਕਤਸਰ ਵਿਚ 66, ਮੋਗਾ ਵਿਚ 59, ਰੋਪੜ ਵਿਚ 60, ਫਤਿਹਗੜ੍ਹ ਸਾਹਿਬ ਵਿਚ 57, ਫਰੀਦਕੋਟ ਵਿਚ 61, ਫਿਰੋਜਪੁਰ ਵਿਚ 44, ਬਠਿੰਡਾ ਵਿਚ 42, ਫਾਜਿਲਕਾ ਵਿਚ 44, ਪਠਾਨਕੋਟ ਵਿਚ 32,  ਕਪੂਰਥਲਾ ਵਿਚ 35, ਬਰਨਾਲਾ ਵਿਚ 22 ਅਤੇ ਮਾਨਸਾ ਵਿਚ 32 ਕੋਰੋਨਾ ਪਾਜੀਟਿਵ ਕੇਸ ਹਨ।
 
First published: May 23, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading