Home /News /coronavirus-latest-news /

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2515 ਹੋਈ

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2515 ਹੋਈ

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2515 ਹੋਈ

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 2515 ਹੋਈ

ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਅੱਜ 54 ਨਵੇਂ ਕੇਸ ਸਾਹਮਣੇ ਆਏ।

  • Share this:
    ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2515 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 373 ਹੈ ਅਤੇ ਕੋਰੋਨਾ ਪਾਜੀਟਿਵ 2092 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 115974 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 11 ਜਿਲਿਆਂ ਵਿਚੋਂ 54 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 26 ਅੰਮ੍ਰਿਤਸਰ ਤੋਂ, 10 ਲੁਧਿਆਣਾ, 4 ਫਤਿਹਗੜ੍ਹ ਸਾਹਿਬ, 1 ਬਠਿੰਡਾ,  1 ਮੋਗਾ, 5 ਪਠਾਨਕੋਟ, 2 ਫਰੀਦਕੋਟ, 2 ਮਾਨਸਾ, 1 ਫਾਜਲਿਕਾ, 1 ਬਰਨਾਲਾ ਅਤੇ 1 ਐਸਏਐਸ ਨਗਰ ਮੋਹਾਲੀ ਤੋਂ ਕੋਰੋਨਾ ਪਾਜੀਟਿਵ ਮਾਮਲਾ ਸਾਹਮਣੇ ਆਇਆ ਹੈ।



    ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ ਵਿਚ 434, ਜਲੰਧਰ ਵਿਚ 270, ਲੁਧਿਆਣਾ ਵਿਚ 232, ਤਰਨ ਤਾਰਨ ਵਿਚ 159, ਗੁਰਦਾਸਪੁਰ ਵਿਚ 148, ਹੁਸ਼ਿਆਰਪੁਰ ਵਿਚ 134, ਪਟਿਆਲਾ ਵਿਚ 126,  ਮੋਹਾਲੀ ਵਿਚ 125, ਐਸਬੀਐਸ ਨਗਰ ਵਿਚ 106, ਸੰਗਰੂਰ ਵਿਚ 104, ਪਠਾਨਕੋਟ ਵਿਚ 86, ਰੋਪੜ 71, ਮੁਕਤਸਰ ਵਿਚ 70, ਫਰੀਦਕੋਟ ਵਿਚ 69, ਮੋਗਾ ਵਿਚ 66,  ਫਤਿਹਗੜ੍ਹ ਸਾਹਿਬ ਵਿਚ 69, ਬਠਿੰਡਾ ਵਿਚ 55,  ਫਿਰੋਜਪੁਰ ਵਿਚ 46, ਫਾਜਲਿਕਾ ਵਿਚ 46,  ਕਪੂਰਥਲਾ ਵਿਚ 40, ਮਾਨਸਾ ਵਿਚ 34 ਅਤੇ ਬਰਨਾਲਾ ਵਿਚ 25 ਕੋਰੋਨਾ ਪਾਜੀਟਿਵ ਕੇਸ ਹਨ।
    Published by:Ashish Sharma
    First published:

    Tags: Coronavirus, COVID-19, Punjab, Unlock 1.0

    ਅਗਲੀ ਖਬਰ