Home /News /coronavirus-latest-news /

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 3615 ਹੋਈ 

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 3615 ਹੋਈ 

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 3615 ਹੋਈ

COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 3615 ਹੋਈ

 • Share this:
  ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3615 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 83 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 962 ਹੈ ਅਤੇ ਕੋਰੋਨਾ ਪਾਜੀਟਿਵ 2570 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 178533 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 15 ਜਿਲਿਆਂ ਵਿਚੋਂ 118 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ  ਅੰਮ੍ਰਿਤਸਰ ਵਿਚ 39, ਐਸਏਐਸ ਨਗਰ ਵਿਚ 7, ਜਲੰਧਰ ਵਿਚ 1, ਪਟਿਆਲਾ ਵਿਚ 12, ਜਲੰਧਰ ਵਿਚ 1, ਕਪੂਰਥਲਾ ਵਿਚ 2, ਸੰਗਰੂਰ ਵਿਚ 8, ਫਿਰੋਜਪੁਰ ਵਿਚ 1, ਤਰਨਤਾਰਨ ਵਿਚ 6, ਫਤਹਿਗੜ੍ਹ ਸਾਹਿਬ ਵਿਚ 2, ਲੁਧਿਆਣਾ ਵਿਚ 21, ਮਾਨਸਾ ਵਿਚ 1, ਹੁਸ਼ਿਆਰਪੁਰ ਵਿਚ 5, ਗੁਰਦਾਸਪੁਰ ਵਿਚ 4, ਬਰਨਾਲਾ ਵਿਚ 8 ਅਤੇ ਰੋਪੜ ਵਿਚ 1 ਕੇਸ ਮਿਲਿਆ ਹੈ।

  ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ ਵਿਚ 698, ਲੁਧਿਆਣਾ ਵਿਚ 470, ਜਲੰਧਰ ਵਿਚ 410,  ਗੁਰਦਾਸਪੁਰ ਵਿਚ 175, ਤਰਨ ਤਾਰਨ ਵਿਚ 176, ਐਸਏਐਸ ਨਗਰ ਵਿਚ 191, ਪਟਿਆਲਾ ਵਿਚ 191, ਸੰਗਰੂਰ ਵਿਚ 172, ਪਠਾਨਕੋਟ ਵਿਚ 157,  ਹੁਸ਼ਿਆਰਪੁਰ ਵਿਚ 150, ਐਸਬੀਐਸ ਨਗਰ ਵਿਚ 121, ਫਰੀਦਕੋਟ ਵਿਚ 89, ਰੋਪੜ 83, ਫਤਿਹਗੜ੍ਹ ਸਾਹਿਬ ਵਿਚ 83, ਮੁਕਤਸਰ ਵਿਚ 73, ਮੋਗਾ ਵਿਚ 74,  ਬਠਿੰਡਾ ਵਿਚ 61,  ਫਾਜਲਿਕਾ ਵਿਚ 54, ਫਿਰੋਜਪੁਰ ਵਿਚ 59, ਕਪੂਰਥਲਾ ਵਿਚ 51, ਮਾਨਸਾ ਵਿਚ 38 ਅਤੇ ਬਰਨਾਲਾ ਵਿਚ 39 ਕੋਰੋਨਾ ਪਾਜੀਟਿਵ ਕੇਸ ਹਨ।

  Corona infected toll rises upto 3615 in Punjab
  Published by:Ashish Sharma
  First published:

  Tags: Coronavirus, COVID-19, Punjab, Unlock 1.0

  ਅਗਲੀ ਖਬਰ