COVID-19: ਪੰਜਾਬ ਦੇ 21 ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 480 ਪੁੱਜੀ, ਅੱਜ 105 ਨਵੇਂ ਕੇਸ ਆਏ

ਅੱਜ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 480 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ 13 ਜ਼ਿਲ੍ਹਿਆਂ ਵਿਚੋਂ ਕੋਰੋਨਾ ਦੇ 105 ਨਵੇਂ ਕੇਸ ਸਾਹਮਣੇ ਆਏ।

COVID-19: ਪੰਜਾਬ ਦੇ 21 ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 480 ਪੁੱਜੀ, ਅੱਜ 105 ਨਵੇਂ ਕੇਸ ਆਏ.

  • Share this:
    ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 480 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 356 ਹੈ ਅਤੇ ਕੋਰੋਨਾ ਪਾਜੀਟਿਵ 104 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 21205 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 17286 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3439 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ। ਅੱਜ ਸੂਬੇ ਦੇ 13 ਜ਼ਿਲ੍ਹਿਆਂ ਵਿਚੋਂ ਕੋਰੋਨਾ ਦੇ 105 ਨਵੇਂ ਕੇਸ ਸਾਹਮਣੇ ਆਏ, ਜਿਨਾਂ ਵਿਚੋਂ 13 ਕੇਸ ਮੋਹਾਲੀ ਵਿਚੋਂ, 1 ਕੇਸ ਮੋਗਾ ਵਿਚੋਂ, 7 ਕੇਸ ਤਰਨ ਤਾਰਨ ਵਿਚੋਂ, 3 ਗੁਰਦਾਸਪੁਰ ਵਿਚੋਂ, 3 ਜਲੰਧਰ ਵਿਚੋਂ, 3 ਮੁਕਤਸਰ ਵਿਚੋਂ, 34 ਲੁਧਿਆਣਾ ਵਿਚੋਂ, 2 ਸੰਗਰੂਰ ਵਿਚੋਂ, 1 ਐਸਬੀਐਸ ਨਗਰ ਵਿਚੋਂ, 28 ਅੰਮ੍ਰਿਤਸਰ ਵਿਚੋਂ, 6 ਕਪੂਰਥਲਾ ਵਿਚੋਂ, 1 ਪਟਿਆਲਾ ਵਿਚੋਂ, 2 ਰੋਪੜ ਵਿਚੋਂ ਅਤੇ 1 ਫਿਰੋਜਪੁਰ ਵਿਚੋਂ ਮਿਲਿਆ ਹੈ।

    ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 21 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਜਲੰਧਰ ਵਿਚ 89, ਮੋਹਾਲੀ ਵਿਚ 86, ਪਟਿਆਲਾ ਵਿਚ 64, ਲੁਧਿਆਣਾ ਵਿਚ 63, ਅੰਮ੍ਰਿਤਸਰ ਵਿਚ 42, ਪਠਾਨਕੋਟ ਵਿਚ 25, ਐਸਬੀਐਸ ਨਗਰ ਵਿਚ 23, ਤਰਨ ਤਾਰਨ ਵਿਚ 14, ਮਾਨਸਾ ਵਿਚ 13, ਕਪੂਰਥਲਾ ਵਿਚ 12, ਹੁਸ਼ਿਆਰਪੁਰ ਵਿਚ 11, ਫਰੀਦਕੋਟ ਵਿਚ 6, ਸੰਗਰੂਰ ਵਿਚ 6, ਮੋਗਾ ਵਿਚ 5, ਗੁਰਦਾਸਪੁਰ ਵਿਚ 4, ਮੁਕਤਸਰ ਵਿਚ 4, ਰੋਪੜ ਵਿਚ 5, ਬਰਨਾਲਾ ਵਿਚ 2, ਫਤਿਹਗੜ੍ਹ ਸਾਹਿਬ ਵਿਚ 2, ਬਠਿੰਡਾ ਵਿਚ ਅਤੇ  ਫਿਰੋਜਪੁਰ ਵਿਚ 2 ਕੋਰੋਨਾ ਪਾਜੀਟਿਵ ਕੇਸ ਹਨ।

    Corona infected toll rises upto 480 in Punjab
    Published by:Ashish Sharma
    First published:
    Advertisement
    Advertisement