COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 5568 ਹੋਈ 

News18 Punjabi | News18 Punjab
Updated: June 30, 2020, 8:11 PM IST
share image
COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 5568 ਹੋਈ 
COVID-19: ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 5568 ਹੋਈ

ਕੋਰੋਨਾ ਵਾਇਰਸ ਨਾਲ 144 ਲੋਕਾਂ ਦੀ ਮੌਤ, ਐਕਟਿਵ ਕੇਸ 1557, ਅੱਜ 14 ਜਿਲਿਆਂ ਵਿਚੋਂ 150 ਕੇਸ ਮਿਲੇ

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 5568 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 144 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1557 ਹੈ ਅਤੇ ਕੋਰੋਨਾ ਪਾਜੀਟਿਵ 3867 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 301830 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 14 ਜਿਲਿਆਂ ਵਿਚੋਂ 150 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ  ਅੰਮ੍ਰਿਤਸਰ ਵਿਚ 7, ਲੁਧਿਆਣਾ ਵਿਚ 45,  ਜਲੰਧਰ ਵਿਚ 26, ਸੰਗਰੂਰ ਵਿਚ 22, ਪਟਿਆਲਾ ਵਿਚ 3,  ਐਸਏਐਸ ਨਗਰ ਵਿਚ 11, ਗੁਰਦਾਸਪੁਰ ਵਿਚ 1, ਪਠਾਨਕੋਟ ਵਿਚ 5, ਹੁਸ਼ਿਆਰਪੁਰ ਵਿਚ 4, ਐਸਬੀਐਸ ਨਗਰ ਵਿਚ 1, ਫਤਿਹਗੜ੍ਹ ਸਾਹਿਬ ਵਿਚ 9, ਰੋਪੜ ਵਿਚ 1, ਮੋਗਾ ਵਿਚ 7, ਬਠਿੰਡਾ ਵਿਚ 2 ਅਤੇ ਕਪੂਰਥਲਾ ਵਿਚ 6 ਕੇਸ ਮਿਲੇ ਹਨ।



ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ ਵਿਚ 911, ਲੁਧਿਆਣਾ ਵਿਚ 840, ਜਲੰਧਰ ਵਿਚ 738, ਸੰਗਰੂਰ ਵਿਚ 490, ਪਟਿਆਲਾ ਵਿਚ 329, ਐਸਏਐਸ ਨਗਰ ਵਿਚ 265, ਗੁਰਦਾਸਪੁਰ ਵਿਚ 220, ਪਠਾਨਕੋਟ ਵਿਚ 217,  ਤਰਨ ਤਾਰਨ ਵਿਚ 194, ਹੁਸ਼ਿਆਰਪੁਰ ਵਿਚ 178, ਐਸਬੀਐਸ ਨਗਰ ਵਿਚ 141, ਮੁਕਤਸਰ ਵਿਚ 127, ਫਤਿਹਗੜ੍ਹ ਸਾਹਿਬ ਵਿਚ 120, ਫਰੀਦਕੋਟ ਵਿਚ 106, ਰੋਪੜ 108, ਮੋਗਾ ਵਿਚ 102, ਫਾਜਲਿਕਾ ਵਿਚ 91, ਫਿਰੋਜਪੁਰ ਵਿਚ 96, ਬਠਿੰਡਾ ਵਿਚ 92, ਕਪੂਰਥਲਾ ਵਿਚ 96, ਬਰਨਾਲਾ ਵਿਚ 59 ਅਤੇ ਮਾਨਸਾ ਵਿਚ 48 ਕੋਰੋਨਾ ਪਾਜੀਟਿਵ ਕੇਸ ਹਨ। 
First published: June 30, 2020, 8:09 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading