ਲਾਕਡਾਊਨ ਦੌਰਾਨ ਚੋਰੀ ਨਾਲ ਵੇਚੀ ਜਾ ਰਹੀ ਹੈ ਸ਼ਰਾਬ, ਤਸਵੀਰਾਂ ਆਈਆਂ ਸਾਹਮਣੇ

 ਮੋਹਾਲੀ ਦੇ 11 ਫੇਜ਼ ਵਿਚ ਨਾਜਾਇਜ਼ ਢੰਗ ਨਾਲ ਸ਼ਰਾਬ ਦੇ ਕਾਰੋਬਾਰੀ ਸ਼ਰਾਬ ਵੇਚ ਰਹੇ ਹਨ। ਠੇਕਿਆਂ 'ਤੇ ਸ਼ਟਰਾਂ 'ਚ ਸੁਰਾਖ ਕਰਕੇ ਚੋਰੀ ਸ਼ਰਾਬ ਵੇਚੀ ਜਾ ਰਹੀ ਹੈ।

ਲਾਕਡਾਊਨ ਦੌਰਾਨ ਚੋਰੀ ਨਾਲ ਵੇਚੀ ਜਾ ਰਹੀ ਹੈ ਸ਼ਰਾਬ, ਤਸਵੀਰਾਂ ਆਈਆਂ ਸਾਹਮਣੇ

ਲਾਕਡਾਊਨ ਦੌਰਾਨ ਚੋਰੀ ਨਾਲ ਵੇਚੀ ਜਾ ਰਹੀ ਹੈ ਸ਼ਰਾਬ, ਤਸਵੀਰਾਂ ਆਈਆਂ ਸਾਹਮਣੇ

 • Share this:
  ਕੋਰੋਨਾ ਦੀ ਲਾਗ ਨੇ ਸਾਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਇਸੇ ਕਰਕੇ ਭਾਰਤ ਦੇ ਸਾਰੇ ਸੂਬਿਆਂ ਵਿਚ ਲਾਕਡਾਊਨ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਲਾਕਡਾਊਨ ਦੇ ਨਾਲ ਕਰਫਿਊ ਵੀ ਲਗਾਇਆ ਹੋਇਆ ਹੈ।  ਪੁਲਿਸ ਨੇ ਪੂਰੇ ਸੂਬੇ ਵਿਚ ਨਾਕੇਬੰਦੀ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਮੋਹਾਲੀ ਵਿਚ ਸ਼ਰਾਬ ਦੇ ਠੇਕਿਆਂ 'ਤੇ  ਚੋਰੀ ਨਾਲ ਸ਼ਰਾਬ ਵੇਚੀ ਜਾ ਰਹੀ ਹੈ ਅਤੇ ਇਸ ਚੋਰੀ ਸ਼ਰਾਬ ਵੇਚਣ ਦੀਆਂ ਤਸਵੀਰਾਂ ਨਿਊਜ਼ 18 ਦੇ ਕੈਮਰੇ 'ਚ ਕੈਦ ਹੋ ਗਈਆਂ ਹਨ। ਇਸ ਦੌਰਾਨ ਸ਼ਰਾਬ ਖਰੀਦਣ ਵਾਲੇ ਵੀ ਕੈਮਰੇ ਨੂੰ ਵੇਖ ਭਜਦੇ ਦਿਖਾਈ ਦਿੱਤੇ ਹਨ।  ਇਕ ਪਾਸੇ ਕਰਫਿਊ ਜਾਰੀ ਹੈ ਉਥੇ ਹੀ ਸ਼ਰਾਬ ਦੇ ਕਾਰੋਬਾਰੀ ਚੋਰੀ ਸ਼ਰਾਬ ਵੇਚ ਰਹੇ ਹਨ। ਪੰਜਾਬ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵੱਧ ਕੇ 152 ਹੋ ਗਈ ਹੈ। ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਿਹਾ ਹੈ।

  Published by:Ashish Sharma
  First published: