ਇਕ ਵਾਰ ਫਿਰ ਵਧੇਗਾ ਪੰਜਾਬ 'ਚ ਕੋਰੋਨਾ ਦਾ ਅੰਕੜਾ: ਸਿਹਤ ਮੰਤਰੀ

News18 Punjabi | News18 Punjab
Updated: June 1, 2020, 4:56 PM IST
share image
ਇਕ ਵਾਰ ਫਿਰ ਵਧੇਗਾ ਪੰਜਾਬ 'ਚ ਕੋਰੋਨਾ ਦਾ ਅੰਕੜਾ: ਸਿਹਤ ਮੰਤਰੀ
ਇਕ ਵਾਰ ਫਿਰ ਵਧੇਗਾ ਪੰਜਾਬ 'ਚ ਕੋਰੋਨਾ ਦਾ ਅੰਕੜਾ: ਸਿਹਤ ਮੰਤਰੀ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਮੁਤਾਬਕ ਪੰਜਾਬ ਰਾਜ ਇਕ ਵਾਰ ਫਿਰ ਤੋਂ ਕੋਰੋਨਾ ਦਾ ਅੰਕੜਾ ਵਧ ਸਕਦਾ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਵਿਦੇਸ਼ਾਂ ਅਤੇ ਹੋਰ ਸੂਬਿਆਂ ਤੋਂ ਵਾਪਸ ਪਰਤਣ ਵਾਲੇ ਲੋਕਾਂ ਵਿਚ ਕਈ ਪਾਜ਼ੀਟਿਵ ਕੇਸ ਮਿਲ ਰਹੇ ਹਨ।

  • Share this:
  • Facebook share img
  • Twitter share img
  • Linkedin share img
ਨਪਿੰਦਰ ਬਰਾੜ

ਪੂਰੀ ਦੁਨੀਆਂ ਦੇ ਨਾਲ-ਨਾਲ ਭਾਰਤ ਵਿਚ ਵੀ ਲਗਾਤਾਰ ਕੋਰੋਨਾ ਅੰਕੜੇ ਵਧਦੇ ਜਾ ਰਹੇ ਹਨ, ਹਾਲਾਂਕਿ ਪੰਜਾਬ ਦੀ ਹਾਲਤ ਹੋਰ ਕਈ ਸੂਬਿਆਂ ਤੋਂ ਬਿਹਤਰ ਹੈ, ਪਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਅੰਕੜੇ ਇਕ ਵਾਰ ਫਿਰ ਤੋਂ ਚਿੰਤਾ ਵਧਾ ਸਕਦੇ ਹਨ।  ਵਿਦੇਸ਼ਾਂ ਅਤੇ ਹੋਰਨਾਂ ਸੂਬਿਆਂ ਵਿਚ ਫਸੇ ਹੋਏ ਲੋਕ ਵਾਪਸ ਪੰਜਾਬ ਪਰਤ ਰਹੇ ਹਨ, ਇਹਨਾਂ ਵਿੱਚੋਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ ਮਿਲ ਰਹੇ ਹਨ, ਇਹ ਦਾਅਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ ਹੈ।

ਸਿਹਤ ਮੰਤਰੀ ਪੰਜਾਬ ਮੁਤਾਬਕ ਬੇਸ਼ੱਕ ਅੱਜ ਇਹ ਮਹਾਮਾਰੀ ਸਭ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ, ਬਾਵਜੂਦ ਇਸਦੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਲਗਾਤਾਰ ਸਿਹਤ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਹੈ।
ਰਾਤ ਵੇਲੇ ਲਗਾਏ ਜਾਂਦੇ ਕਰਫ਼ਿਊ ਨੂੰ ਲੈ ਕੇ ਲੋਕਾਂ ਦੇ ਮਨਾਂ ਅੰਦਰ ਉੱਠ ਰਹੀ ਸ਼ੰਕਾ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਨੇ ਸਾਫ਼ ਕੀਤਾ ਹੈ ਕਿ ਰਾਤ ਦਾ ਕਰਫ਼ਊ ਇਸ ਕਰਕੇ ਲਗਾਇਆ ਗਿਆ ਹੈ ਤਾਂ ਕਿ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕ ਰਾਤ ਵੇਲੇ ਬਿਨਾਂ ਜਾਂਚ ਕਰਵਾਏ ਪੰਜਾਬ ਅੰਦਰ ਦਾਖਲ ਨਾ ਹੋ ਜਾਣ।

ਪੰਜਾਬ ਦੇ ਸਿਹਤ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਸਤਰਕ ਰਹਿਣ ਦੀ ਅਪੀਲ ਕੀਤੀ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ, ਕਿਉਂਕਿ ਜਲਦੀ ਇਸ ਮਹਾਂਮਾਰੀ ਦਾ ਖਾਤਮਾ ਹੁੰਦਾ ਨਜਰ ਨਹੀਂ ਆ ਰਿਹਾ, ਅਜੇਹੇ 'ਚ ਲੋਕਾਂ ਨੂੰ ਲੰਬਾ ਸਮਾਂ ਇਸ ਬਿਮਾਰੀ ਨਾਲ ਹੀ ਜਿਉਣ ਦੀ ਆਦਤ ਪਾਉਣੀ ਪਏਗੀ।
First published: June 1, 2020, 4:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading