ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟੇ 'ਚ 25 ਮੌਤਾਂ, 568 ਨਵੇਂ ਮਰੀਜ਼

News18 Punjabi | News18 Punjab
Updated: July 29, 2020, 8:02 PM IST
share image
ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟੇ 'ਚ 25 ਮੌਤਾਂ, 568 ਨਵੇਂ ਮਰੀਜ਼
ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟੇ 'ਚ 25 ਮੌਤਾਂ, 568 ਨਵੇਂ ਮਰੀਜ਼

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 95,  ਅੰਮ੍ਰਿਤਸਰ ਤੋਂ 77 ਤੇ ਪਟਿਆਲਾ ਤੋਂ 86 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 361 ਮਰੀਜ਼ ਦਮ ਤੋੜ ਚੁੱਕੇ ਹਨ। 

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 568 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 14946 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 10213 ਮਰੀਜ਼ ਠੀਕ ਹੋ ਚੁੱਕੇ, ਬਾਕੀ 4372 ਮਰੀਜ ਇਲਾਜ਼ ਅਧੀਨ ਹਨ। ਪੀੜਤ 113 ਮਰੀਜ਼ ਆਕਸੀਜਨ ਅਤੇ 15 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 95,  ਅੰਮ੍ਰਿਤਸਰ ਤੋਂ 77 ਤੇ ਪਟਿਆਲਾ ਤੋਂ 86 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 361 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 25 ਮੌਤਾਂ 'ਚ 10 ਜਲੰਧਰ, 9 ਲੁਧਿਆਣਾ, 1 ਪਟਿਆਲਾ, 3 ਅੰਮ੍ਰਿਤਸਰ ਤੇ 2 ਗੁਰਦਾਸਪੁਰ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 15 ਲੱਖ, 38 ਹਜ਼ਾਰ, 899 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 9 ਲੱਖ, 91 ਹਜ਼ਾਰ, 205 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 34285 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ 'ਚ 1 ਕਰੋੜ, 69 ਲੱਖ, 32 ਹਜ਼ਾਰ, 788 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 4 ਲੱਖ 95 ਹਜ਼ਾਰ, 111 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 6 ਲੱਖ, 64 ਹਜ਼ਾਰ 333  ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: July 29, 2020, 8:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading