COVID-19: ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਵਿਚ 7,964 ਨਵੇਂ ਕੇਸ, 265 ਮੌਤਾਂ

News18 Punjabi | News18 Punjab
Updated: May 30, 2020, 9:37 AM IST
share image
COVID-19: ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਵਿਚ 7,964 ਨਵੇਂ ਕੇਸ, 265 ਮੌਤਾਂ
COVID-19: ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਵਿਚ 7,964 ਨਵੇਂ ਕੇਸ, 265 ਮੌਤਾਂ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ  ਨੇ ਪੂਰੇ ਭਾਰਤ ਨੂੰ ਲਪੇਟੇ ਵਿਚ ਲੈ ਲਿਆ ਹੈ। ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7,964 ਨਵੇਂ ਕੇਸ ਪਾਏ ਗਏ ਅਤੇ 265 ਮਰੀਜ਼ਾਂ ਦੀ ਮੌਤ ਹੋ ਗਈ। ਨਵੇਂ ਕੇਸ ਆਉਣ ਨਾਲ ਦੇਸ਼ ਵਿਚ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇਕ ਲੱਖ 73 ਹਜ਼ਾਰ 763 ਹੋ ਗਈ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਹੁਣ ਕੋਰੋਨਾ ਦੇ 86422 ਸਰਗਰਮ ਮਾਮਲੇ ਹਨ। ਹੁਣ ਤੱਕ 4971 ਮਰੀਜ਼ਾਂ ਦੀ ਮੌਤ ਕੋਰੋਨਾ ਮਹਾਂਮਾਰੀ ਕਾਰਨ ਹੋਈ ਹੈ ਅਤੇ 82369 ਲੋਕ ਠੀਕ ਹੋ ਚੁੱਕੇ ਹਨ। ਸੰਕਰਮਣ ਦੇ ਕੁਲ ਮਾਮਲਿਆਂ ਵਿੱਚ, ਭਾਰਤ ਨੌਵੇਂ ਸਥਾਨ ਉਤੇ ਆ ਗਿਆ ਹੈ ਜਿਥੇ ਪਹਿਲਾਂ ਤੁਰਕੀ ਹੁੰਦਾ ਸੀ।

ਭਾਰਤ ਵਿਚ ਹੁਣ ਕਰੋਨਾਵਾਇਰਸ ਕਰਕੇ ਚੀਨ ਤੋਂ ਵੀ ਵੱਧ ਮੌਤਾਂ ਹੋ ਗਈਆਂ ਹਨ। ਚੀਨ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 84,106 ਤੇ ਮੌਤਾਂ ਦਾ ਅੰਕੜਾ 4638 ਹੈ। ਇਕੋ ਦਿਨ ਵਿੱਚ ਰਿਪੋਰਟ ਹੋਈਆਂ ਮੌਤਾਂ ਵਿੱਚੋਂ ਮਹਾਰਾਸ਼ਟਰ ਵਿੱਚ 85, ਗੁਜਰਾਤ ’ਚ 22, ਦਿੱਲੀ 13, ਤਾਮਿਲ ਨਾਡੂ 12, ਮੱਧ ਪ੍ਰਦੇਸ਼ 8, ਰਾਜਸਥਾਨ 7, ਪੱਛਮੀ ਬੰਗਾਲ 6, ਤਿਲੰਗਾਨਾ 4 ਅਤੇ ਜੰਮੂ ਤੇ ਕਸ਼ਮੀਰ, ਆਂਧਰਾ ਪ੍ਰਦੇਸ਼ ਤੇ ਹਰਿਆਣਾ ਵਿੱਚ ਇਕ ਇਕ ਵਿਅਕਤੀ ਦਮ ਤੋੜ ਗਿਆ ਹੈ। ਹੁਣ ਤਕ ਹੋਈਆਂ ਮੌਤਾਂ ਵਿੱਚੋਂ 1982 ਮੌਤਾਂ ਨਾਲ ਮਹਾਰਾਸ਼ਟਰ ਸੂਚੀ ਵਿੱਚ ਸਿਖਰ ’ਤੇ ਹੈ। ਗੁਜਰਾਤ ਤੇ ਮੱਧ ਪ੍ਰਦੇਸ਼ ਕ੍ਰਮਵਾਰ 960 ਤੇ 321 ਮੌਤਾਂ ਨਾਲ ਦੂਜੇ ਤੇ ਤੀਜੇ ਸਥਾਨ ’ਤੇ ਹਨ। ਦਿੱਲੀ ਵਿੱਚ 316, ਪੱਛਮੀ ਬੰਗਾਲ 295, ਉੱਤਰ ਪ੍ਰਦੇਸ਼ 197, ਰਾਜਸਥਾਨ 180, ਪੰਜਾਬ 40 ਤੇ ਹਰਿਆਣਾ ਵਿੱਚ 19 ਤੇ ਹਿਮਾਚਲ ਪ੍ਰਦੇਸ਼ ਵਿੱਚ 5 ਮੌਤਾਂ ਹੋ ਚੁੱਕੀਆਂ ਹਨ।
ਮੰਤਰਾਲੇ ਦੀ ਵੈੱਬਸਾਈਟ ਮੁਤਾਬਕ 70 ਫੀਸਦ ਮੌਤਾਂ ਉਨ੍ਹਾਂ ਮਰੀਜ਼ਾਂ ਦੀਆਂ ਹੋਈਆਂ ਹਨ, ਜੋ ਸ਼ੂਗਰ ਤੇ ਦਿਲ ਦੇ ਰੋਗ ਸਮੇਤ ਹੋਰ ਸਿਹਤ ਵਿਗਾੜਾਂ ਤੋਂ ਪੀੜਤ ਸਨ। ਇਸ ਦੌਰਾਨ ਏਮਜ਼ ਵਿੱਚ ਸਿਹਤ ਸੰਭਾਲ ਦੇ ਕੰਮ ’ਚ ਲੱਗੇ 11 ਹੋਰ ਕਾਮੇ ਕਰੋਨਾ ਪਾਜ਼ੇਟਿਵ ਨਿਕਲ ਆਏ ਹਨ। ਇਨ੍ਹਾਂ ਵਿੱਚ ਦੋ ਰੈਜ਼ੀਡੈਂਟ ਡਾਕਟਰ ਵੀ ਸ਼ਾਮਲ ਹਨ। ਇਨ੍ਹਾਂ ਸੱਜਰੇ ਕੇਸਾਂ ਨਾਲ ਕਰੋਨਾ ਦੀ ਲਾਗ ਨਾਲ ਪੀੜਤ ਹਸਪਤਾਲ ਸਟਾਫ਼ ਦੀ ਗਿਣਤੀ 206 ਨੂੰ ਅੱਪੜ ਗਈ ਹੈ। ਉਧਰ ਕੋਲਕਾਤਾ ਵਿੱਚ ਜੰਗੀ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਜੀਆਰਐੱਸਈਐੱਲ ’ਚ ਤਾਇਨਾਤ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਵਿੱਚ ਤਾਇਨਾਤ ਹੈੱਡ ਕਾਂਸਟੇਬਲ ਸੁਸ਼ਾਂਤ ਕੁਮਾਰ ਘੋਸ਼ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ।
First published: May 30, 2020, 9:37 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading