ਪੰਜਾਬ 'ਚ ਕੋਰੋਨਾ ਖਤਰਾ ਵਧਿਆ, 12 ਮਰੀਜ਼ ਵੈਂਟੀਲੇਟਰ ਸਹਾਰੇ, 57 ਆਕਸੀਜਨ 'ਤੇ

News18 Punjabi | News18 Punjab
Updated: July 13, 2020, 8:06 PM IST
share image
ਪੰਜਾਬ 'ਚ ਕੋਰੋਨਾ ਖਤਰਾ ਵਧਿਆ, 12 ਮਰੀਜ਼ ਵੈਂਟੀਲੇਟਰ ਸਹਾਰੇ, 57 ਆਕਸੀਜਨ 'ਤੇ
ਸੰਕੇਤਕ ਫੋਟੋ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 357 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 8178 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 5586 ਮਰੀਜ਼ ਠੀਕ ਹੋ ਚੁੱਕੇ, ਬਾਕੀ 2388 ਮਰੀਜ ਇਲਾਜ਼ ਅਧੀਨ ਹਨ। ਪੀੜਤ 57 ਮਰੀਜ਼ ਆਕਸੀਜਨ ਅਤੇ 12 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਹੁਣ ਤੱਕ 204 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 5 ਮੌਤਾਂ 'ਚ 2 ਅੰਮ੍ਰਿਤਸਰ, 3 ਜਲੰਧਰ ਤੋਂ ਰਿਪੋਰਟ ਹੋਈਆਂ ਹਨ। ਭਾਰਤ 'ਚ ਹੁਣ ਤੱਕ 8 ਲੱਖ, 79 ਹਜ਼ਾਰ, 904 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 76 ਲੱਖ, 11 ਹਜ਼ਾਰ, 319 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 23200 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ਚ 1 ਕਰੋੜ, 62 ਲੱਖ, 30 ਹਜ਼ਾਰ, 855 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 5 ਲੱਖ, 54 ਹਜ਼ਾਰ, 908 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 5 ਲੱਖ, 72 ਹਜ਼ਾਰ 231 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Gurwinder Singh
First published: July 13, 2020, 8:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading