Corona: ਪੰਜਾਬ 'ਚ ਸੁਧਰਨ ਲੱਗੇ ਹਲਾਤ, ਪਹਿਲਾਂ ਮੁਕਾਬਲੇ ਘੱਟ ਆ ਰਹੇ ਨੇ ਕੋਰੋਨਾ ਮਰੀਜ਼

News18 Punjabi | News18 Punjab
Updated: October 5, 2020, 7:24 AM IST
share image
Corona: ਪੰਜਾਬ 'ਚ ਸੁਧਰਨ ਲੱਗੇ ਹਲਾਤ, ਪਹਿਲਾਂ ਮੁਕਾਬਲੇ ਘੱਟ ਆ ਰਹੇ ਨੇ ਕੋਰੋਨਾ ਮਰੀਜ਼
Corona: ਪੰਜਾਬ 'ਚ ਸੁਧਰਨ ਲੱਗੇ ਹਲਾਤ, ਪਹਿਲਾਂ ਮੁਕਾਬਲੇ ਘੱਟ ਆ ਰਹੇ ਨੇ ਕੋਰੋਨਾ ਮਰੀਜ਼ (ਸੰਕੇਤਿਕ ਫੋਟੋ)

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 857 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 118157  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 100977 ਮਰੀਜ਼ ਠੀਕ ਹੋ ਚੁੱਕੇ, ਬਾਕੀ 13577 ਮਰੀਜ ਇਲਾਜ਼ ਅਧੀਨ ਹਨ। ਅੱਜ 1840 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 315 ਮਰੀਜ਼ ਆਕਸੀਜਨ ਅਤੇ 52 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 169, ਜਲੰਧਰ 147, ਅੰਮ੍ਰਿਤਸਰ 138, ਪਟਿਆਲਾ ਤੋਂ 77 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3603 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 42 ਮੌਤਾਂ 'ਚ 10 ਲੁਧਿਆਣਾ, 5 ਜਲੰਧਰ, 2 ਨਵਾਂ ਸ਼ਹਿਰ, 1 ਫਤਿਹਗੜ੍ਹ ਸਾਹਿਬ, 3 ਗੁਰਦਾਸਪੁਰ, 1 ਪਠਾਨਕੋਟ, 1 ਫਰੀਦਕੋਟ, 3 ਹੁਸ਼ਿਆਰਪੁਰ, 1 ਮੁਕਤਸਰ, 3 ਬਠਿੰਡਾ, 9 ਪਟਿਆਲਾ, 1 ਸੰਗਰੂਰ, 1 ਰੋਪੜ, 1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 65 ਲੱਖ, 59 ਹਜ਼ਾਰ, 777 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 55 ਲੱਖ , 16 ਹਜ਼ਾਰ, 487 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 1 ਹਜ਼ਾਰ, 910 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 52 ਲੱਖ, 4 ਹਜ਼ਾਰ, 602 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 61 ਲੱਖ, 84 ਹਜ਼ਾਰ, 580 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 39 ਹਜ਼ਾਰ, 57 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Gurwinder Singh
First published: October 4, 2020, 8:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading