ਪੰਜਾਬ `ਚ Corona ਨਾਲ ਇੱਕ ਦਿਨ `ਚ 26 ਮੌਤਾਂ, 1196 ਕੇਸਾਂ ਨਾਲ ਮੋਹਾਲੀ ਬਣਿਆ ਕੋਰੋਨਾ ਦਾ ਹੌਟ ਸਪੌਟ

ਪੰਜਾਬ `ਚ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਇੱਕ ਦਿਨ ਵਿੱਚ ਹਜ਼ਾਰਾਂ ਪੌਜ਼ਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਮੰਗਲਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 26 ਮੌਤਾਂ ਹੋਈਆਂ। ਦਸ ਦਈਏ ਕਿ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਮੰਗਲਵਾਰ ਨੂੰ ਮੋਹਾਲੀ (1196) ਸਾਹਮਣੇ ਆਏ। ਇਸ ਦੇ ਨਾਲ ਹੀ ਮੋਹਾਲੀ ਜ਼ਿਲ੍ਹਾ ਪੰਜਾਬ `ਚ ਕੋਰੋਨਾ ਦਾ ਹੌਟ ਸਪੌਟ ਬਣ ਗਿਆ ਹੈ।

ਪੰਜਾਬ `ਚ CORONA ਦਾ ਕਹਿਰ: ਇੱਕ ਦਿਨ `ਚ 26 ਮੌਤਾਂ, ਪਟਿਆਲਾ ਤੇ ਮੋਹਾਲੀ `ਚ ਹਾਲਾਤ ਗੰਭੀਰ

 • Share this:
  ਪੂਰੀ ਦੁਨੀਆ ਵਿੱਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਵਾਇਰਸ ਇੱਕ ਵਾਰ ਕਹਿਰ ਢਾਹ ਰਿਹਾ ਹੈ। ਇਸ ਦੇ ਨਾਲ ਹੀ ਓਮੀਕਰੋਨ ਵੀ ਪੈਰ ਪਸਾਰ ਰਿਹਾ ਹੈ। ਭਾਰਤ ਦੀ ਗੱਲ ਕੀਤੀ ਜਾਏ ਤਾਂ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਲੱਖਾਂ ਪੌਜ਼ਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਕੋਰੋਨਾ ਦੀ ਮਹਾਮਾਰੀ ਕਾਰਨ ਇਸ ਸਾਲ ਦੇ ਸ਼ੁਰੂਆਤ ਵਿੱਚ ਹੀ ਸੈਂਕੜੇ ਲੋਕਾਂ ਨੇ ਦਮ ਤੋੜ ਦਿਤਾ ਹੈ। ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

  18 ਜਨਵਰੀ ਨੂੰ ਕੋਰੋਨਾ ਦੇ 6641 ਪੌਜ਼ਟਿਵ ਮਰੀਜ਼, 26 ਮੌਤਾਂ

  ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਮੰਗਲਵਾਰ ਯਾਨਿ 18 ਜਨਵਰੀ ਨੂੰ ਕੋਰੋਨਾ ਦੇ 6641 ਪੌਜ਼ਟਿਵ ਮਰੀਜ਼ ਸਾਹਮਣੇ ਆਏ, ਜਦਕਿ ਇੱਕ ਦਿਨ ਵਿੱਚ ਸੂਬੇ `ਚ 26 ਮਰੀਜ਼ਾਂ ਨੇ ਦਮ ਤੋੜ ਦਿਤਾ। ਜੋ ਕਿ ਆਪਣੇ ਆਪ ਵਿੱਚ ਕਾਫ਼ੀ ਵੱਡਾ ਅੰਕੜਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਸਿਰਫ਼ ਮੋਹਾਲੀ ਵਿੱਚ ਹੀ ਕੋਰੋਨਾ ਦੇ 1196 ਮਰੀਜ਼ ਸਾਹਮਣੇ ਆਏ, ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੋਹਾਲੀ ਜ਼ਿਲ੍ਹਾ ਪੰਜਾਬ ਵਿੱਚ ਕੋਰੋਨਾ ਦਾ ਹੌਟ ਸਪੌਟ ਬਣਦਾ ਨਜ਼ਰ ਆ ਰਿਹਾ ਹੈ।

  ਉੱਧਰ ਲੁਧਿਆਣਾ ਵਿੱਚ ਵੀ ਹਾਲਾਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ। ਇੱਥੇ ਇੱਕ ਦਿਨ ਵਿੱਚ ਕੋਰੋਨਾ ਦੇ 914 ਮਰੀਜ਼ ਸਾਹਮਣੇ ਆਏ। ਇਸ ਦੇ ਨਾਲ 613 ਕੇਸਾਂ ਨਾਲ ਜਲੰਧਰ ਜ਼ਿਲ੍ਹਾ ਪੰਜਾਬ `ਚ ਤੀਜੇ ਸਥਾਨ `ਤੇ ਹੈ। ਜਦਕਿ 612 ਪੌਜ਼ਟਿਵ ਕੇਸਾਂ ਨਾਲ ਅੰਮ੍ਰਿਤਸਰ ਪੰਜਾਬ `ਚ ਚੌਥੇ ਸਥਾਨ `ਤੇ ਹੈ। ਦੇਖੋ ਆਪਣੇ ਸ਼ਹਿਰ `ਚ ਕੋਰੋਨਾ ਦੇ ਹਾਲਾਤ  ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਹਾਲਾਤ
  ਪੰਜਾਬ `ਚ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਪੰਜਾਬ `ਚ ਹਾਲਾਤ ਕਾਫ਼ੀ ਵਿਗੜਦੇ ਹੋਏ ਨਜ਼ਰ ਆਏ। ਇੱਕ ਦਿਨ `ਚ ਪੰਜਾਬ ‘ਚ 41 ਹਜ਼ਾਰ 174 ਲੋਕਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ਵਿੱਚੋਂ 30 ਹਜ਼ਾਰ 881 ਲੋਕਾਂ ਦੇ ਟੈਸਟ ਕੀਤੇ ਗਏ। ਇਨ੍ਹਾਂ ਵਿੱਚੋਂ 6641 ਲੋਕਾਂ ਦੇ ਕੋਵਿਡ ਟੈਸਟ ਪੌਜ਼ਟਿਵ ਪਾਏ ਗਏ। ਇਸ ਦੇ ਨਾਲ ਹੀ ਹੁਣ ਤੱਕ ਸੂਬੇ ਵਿੱਚ ਕੁੱਲ 6 ਲੱਖ 76 ਹਜ਼ਾਰ 947 ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁੱਲ 6 ਲੱਖ 16 ਹਜ਼ਾਰ 153 ਮਰੀਜ਼ ਠੀਕ ਹੋ ਚੁੱਕੇ ਹਨ।  ਇਸ ਤੋਂ ਇਲਾਵਾ ਪੰਜਾਬ ‘ਚ ਮੌਜੂਦਾ ਸਮੇਂ ‘ਚ ਕੁੱਲ 43 ਹਜ਼ਾਰ 977 ਕੋਰੋਨਾ ਦੇ ਐਕਟਿਵ ਕੇਸ ਹਨ, ਜਿਨ੍ਹਾਂ ਵਿਚੋਂ ਹੁਣ ਤਕ ਸੂਬੇ ਵਿੱਚ 16 ਹਜ਼ਾਰ 817 ਮਰੀਜ਼ ਦਮ ਤੋੜ ਚੁੱਕੇ ਹਨ। ਦੱਸ ਦਈਏ ਕਿ ਇਸ ਸਮੇਂ ਸੂਬੇ ‘ਚ ਇੱਕ ਹਜ਼ਾਰ ਦੇ ਕਰੀਬ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 756 ਮਰੀਜ਼ ਆਕਸੀਜਨ ਸਪੋਰਟ ਰਾਹੀਂ ਸਾਹ ਲੈ ਰਹੇ ਹਨ। ਜਦਕਿ 209 ਮਰੀਜ਼ਾਂ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਇਸ ਦੇ ਨਾਲ ਇਸ ਸਮੇਂ ਸੂਬੇ ਵਿੱਚ ਕੁੱਲ 47 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ, ਜੋ ਕਿ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ।
  Published by:Amelia Punjabi
  First published: