Home /News /coronavirus-latest-news /

Corona Updates: ਪੰਜਾਬ ‘ਚ ਵਿਗੜਦੇ ਨਜ਼ਰ ਆ ਰਹੇ ਹਨ ਹਾਲਾਤ, ਇੱਕ ਦਿਨ ‘ਚ 2901 ਨਵੇਂ ਪੌਜ਼ਟਿਵ ਕੇਸ

Corona Updates: ਪੰਜਾਬ ‘ਚ ਵਿਗੜਦੇ ਨਜ਼ਰ ਆ ਰਹੇ ਹਨ ਹਾਲਾਤ, ਇੱਕ ਦਿਨ ‘ਚ 2901 ਨਵੇਂ ਪੌਜ਼ਟਿਵ ਕੇਸ

ਪੰਜਾਬ ‘ਚ ਵਿਗੜਦੇ ਨਜ਼ਰ ਆ ਰਹੇ ਹਨ ਹਾਲਾਤ, ਇੱਕ ਦਿਨ ‘ਚ 2901 ਨਵੇਂ ਪੌਜ਼ਟਿਵ ਕੇਸ

ਪੰਜਾਬ ‘ਚ ਵਿਗੜਦੇ ਨਜ਼ਰ ਆ ਰਹੇ ਹਨ ਹਾਲਾਤ, ਇੱਕ ਦਿਨ ‘ਚ 2901 ਨਵੇਂ ਪੌਜ਼ਟਿਵ ਕੇਸ

ਪੰਜਾਬ ‘ਚ ਸ਼ੁੱਕਰਵਾਰ ਨੂੰ ਕੁੱਲ 25548 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ ਵਿਚੋਂ ਕੁੱਲ 24683 ਲੋਕਾਂ ਦੇ ਟੈਸਟ ਕੀਤੇ ਗਏ। ਟੈਸਟ ਤੋਂ ਬਾਅਦ ਕੋਰੋਨਾ ਦੇ ਕੁੱਲ 2901 ਨਵੇਂ ਪੌਜ਼ਟਿਵ ਕੇਸ ਸਾਹਮਣੇ ਆਏ। ਪਰ ਇਸ ਸਭ ਦੇ ਦਰਮਿਆਨ ਇਹ ਗੱਲ ਤਾਂ ਕਹਿਣੀ ਬਣਦੀ ਹੈ ਕਿ ਕੋਰੋਨਾ ਵੈਕਸੀਨ ਕਰਕੇ ਕੋਵਿਡ ਪੌਜ਼ਟਿਵ ਮਰੀਜ਼ਾਂ ਦੇ ਜ਼ਿਆਦਾ ਗੰਭੀਰ ਕੇਸ ਸਾਹਮਣੇ ਨਹੀਂ ਆਏ।

ਹੋਰ ਪੜ੍ਹੋ ...
  • Share this:

    ਪੰਜਾਬ ‘ਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਦੀ ਦਹਿਸ਼ਤ ਨਜ਼ਰ ਆਉਣ ਲੱਗੀ ਹੈ। ਪੰਜਾਬ ਵਿੱਚ ਹੀ ਨਹੀਂ ਪੂੇ ਦੇਸ਼ ਵਿਚ ਕੋਰੋਨਾ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਭਾਰਤ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਕੁੱਲ 1.41 ਲੱਖ ਮਰੀਜ਼ ਸਾਹਮਣੇ ਆਏ। ਕੋਰੋਨਾ ਦੇ ਹਾਲਾਤ ਪੰਜਾਬ ਵਿੱਚ ਵੀ ਕਾਫ਼ੀ ਖ਼ਰਾਬ ਹਨ। ਇੱਥੇ ਸ਼ੁੱਕਰਵਾਰ ਨੂੰ 2901 ਨਵੇਂ ਪੌਜ਼ਟਿਵ ਕੇਸ ਮਿਲੇ।ਕੁੱਲ ਮਿਲਾ ਕੇ ਇੱਕ ਵਾਰ ਫ਼ਿਰ ਕੋਰੋਨਾ ਵਾਇਰਸ ਨੇ ਪੰਜਾਬ ‘ਚ ਹੀ ਨਹੀਂ ਪੂਰੇ ਦੇਸ਼ ਦੁਨੀਆ ਵਿੱਚ ਜ਼ੋਰ ਦਿਖਾ ਰਿਹਾ ਹੈ।

    ਪੰਜਾਬ ‘ਚ ਹੁਣ ਤੱਕ 613976 ਕੋਵਿਡ ਪੌਜ਼ਟਿਵ ਕੇਸ, 16663 ਲੋਕਾਂ ਦੀ ਹੋਈ ਮੌਤ

    ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਹੁਣ ਤੱਕ ਕੁੱਲ 16955694 ਯਾਨਿ 1 ਕਰੋੜ 69 ਲੱਖ 55 ਹਜ਼ਾਰ 694 ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪੰਜਾਬ ਵਿੱਚ 613976 ਯਾਨਿ ਹੁਣ ਤੱਕ 6 ਲੱਖ 13 ਹਜ਼ਾਰ 976 ਲੋਕ ਹੁਣ ਤੱਕ ਕੋਵਿਡ ਪੌਜ਼ਟਿਵ ਮਿਲੇ। ਇਨ੍ਹਾਂ ਵਿੱਚੋਂ ਹੁਣ ਤੱਕ 16,663 ਲੋਕਾਂ ਦੀ ਕੋਵਿਡ ਨਾਲ ਮੌਤ ਹੋ ਚੁਕੀ ਹੈ।

    ਪੰਜਾਬ ‘ਚ ਸ਼ੁੱਕਰਵਾਰ ਨੂੰ 2901 ਨਵੇਂ ਪੌਜ਼ਟਿਵ ਕੇਸ

    ਪੰਜਾਬ ‘ਚ ਸ਼ੁੱਕਰਵਾਰ ਨੂੰ ਕੁੱਲ 25548 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ ਵਿਚੋਂ ਕੁੱਲ 24683 ਲੋਕਾਂ ਦੇ ਟੈਸਟ ਕੀਤੇ ਗਏ। ਟੈਸਟ ਤੋਂ ਬਾਅਦ ਕੋਰੋਨਾ ਦੇ ਕੁੱਲ 2901 ਨਵੇਂ ਪੌਜ਼ਟਿਵ ਕੇਸ ਸਾਹਮਣੇ ਆਏ। ਪਰ ਇਸ ਸਭ ਦੇ ਦਰਮਿਆਨ ਇਹ ਗੱਲ ਤਾਂ ਕਹਿਣੀ ਬਣਦੀ ਹੈ ਕਿ ਕੋਰੋਨਾ ਵੈਕਸੀਨ ਕਰਕੇ ਕੋਵਿਡ ਪੌਜ਼ਟਿਵ ਮਰੀਜ਼ਾਂ ਦੇ ਜ਼ਿਆਦਾ ਗੰਭੀਰ ਕੇਸ ਸਾਹਮਣੇ ਨਹੀਂ ਆਏ। 2901 ਵਿਚੋਂ ਕੁੱਲ 62 ਲੋਕਾਂ ਨੂੰ ਆਕਸੀਜਨ ਸਪੋਰਟ ‘ਤੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੁੱਲ 20 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ 20 ਵਿਚੋਂ 6 ਮਰੀਜ਼ ਕੋਰੋਨਾ ਨਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ।

    831 ਕੇਸਾਂ ਨਾਲ ਪਟਿਆਲਾ ਮੋਹਰੀ ਜ਼ਿਲ੍ਹਾ

    ਜ਼ਿਲ੍ਹੇਵਾਰ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ 831 ਪੌਜ਼ਟਿਵ ਕੇਸਾਂ ਨਾਲ ਪਟਿਆਲਾ ਪੰਜਾਬ ਵਿੱਚੋਂ ਮੋਹਰੀ ਜ਼ਿਲ੍ਹਾ ਰਿਹਾ। ਜਦਕਿ ਦੂਜੇ ਸਥਾਨ ‘ਤੇ 324 ਕੇਸਾਂ ਨਾਲ ਲੁਧਿਆਣਾ ਜ਼ਿਲ੍ਹਾ ਹੈ। ਮੋਹਾਲੀ ‘ਚ ਕੁੱਲ 319 ਨਵੇਂ ਪੌਜ਼ਟਿਵ ਕੇਸ ਸਾਹਮਣੇ ਆਏ। ਜਾਕਿ ਚੌਥੇ ਸਥਾਨ ;ਤੇ 276 ਕੇਸਾਂ ਨਾਲ ਅੰਮ੍ਰਿਤਸਰ ਦਸਿਆ ਜਾ ਰਿਹਾ ਹੈ। ਦੇਖੋ ਆਪਣੇ ਸ਼ਹਿਰ ‘ਚ ਕੋਰੋਨਾ ਦੇ ਹਾਲਾਤ:


    ਪੰਜਾਬ ‘ਚ ਕੁੱਲ 9425 ਕੋਰੋਨਾ ਦੇ ਐਕਟਿਵ ਕੇਸ

    ਪੰਜਾਬ ‘ਚ ਕੋਰੋਨਾ ਦੇਖਦੇ ਹੀ ਦੇਖਦੇ ਆਪਣੇ ਪੈਰ ਫ਼ਿਰ ਤੋਂ ਪਸਾਰ ਰਿਹਾ ਹੈ, ਪਰ ਇਸ ਸਭ ਦੇ ਦਰਮਿਆਨ ਕੋਰੋਨਾ ਵੈਕਸੀਨ ਵੀ ਢਾਲ ਵਾਂਗ ਕੰਮ ਕਰ ਰਹੀ ਹੈ। ਇਸੇ ਕਰਕੇ ਦੇਸ਼ ‘ਚ ਕੋਰੋਨਾ ਦੇ ਗੰਭੀਰ ਕੇਸਾਂ ਦੀ ਗਿਣਤੀ ਘੱਟ ਹੈ। ਵੈਕਸੀਨ ਕਰਕੇ ਮੌਤਾਂ ਵੀ ਘੱਟ ਹੋ ਰਹੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ ਕੁੱਲ 613976 ਕੋਰੋਨਾ ਪੌਜ਼ਟਿਵ ਲੋਕ ਮਿਲ ਚੁੱਕੇ ਹਨ। ਜਿਨ੍ਹਾਂ ਵਿਚੋਂ 6687 ਕੇਸ ਐਕਟਿਵ ਦੱਸੇ ਜਾ ਰਹੇ ਹਨ। ਜਦਕਿ 613976 ਵਿਚੋਂ 587888 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 16663 ਹੈ।

    Published by:Amelia Punjabi
    First published:

    Tags: Corona, Corona vaccine, Coronavirus, COVID-19, India, Jalandhar, Ludhiana, Mohali, Patiala, Punjab