Corona Updates: ਪੰਜਾਬ ‘ਚ 3922 COVID ਪੌਜ਼ਟਿਵ ਕੇਸ, ਐਤਵਾਰ ਨੂੰ 9 ਮਰੀਜ਼ਾਂ ਦੀ ਮੌਤ

ਮੌਜੂਦਾ ਸਮੇਂ ਵਿੱਚ ਕੋਰੋਨਾ ਦੇ ਹਾਲਾਤ ਪੰਜਾਬ ਵਿੱਚ ਕਾਫ਼ੀ ਖ਼ਰਾਬ ਹਨ। ਇੱਥੇ ਐਤਵਾਰ ਨੂੰ 3922 ਨਵੇਂ ਪੌਜ਼ਟਿਵ ਕੇਸ ਮਿਲੇ। ਜਦਕਿ ਸੂਬੇ ਵਿੱਚ ਸਿਰਫ਼ ਐਤਵਾਰ ਨੂੰ 9 ਕੋਵਿਡ ਪੌਜ਼ਟਿਵ ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ ਮਿਲਾ ਕੇ ਇੱਕ ਵਾਰ ਫ਼ਿਰ ਕੋਰੋਨਾ ਵਾਇਰਸ ਨੇ ਪੰਜਾਬ ‘ਚ ਹੀ ਨਹੀਂ ਪੂਰੇ ਦੇਸ਼ ਦੁਨੀਆ ਵਿੱਚ ਜ਼ੋਰ ਦਿਖਾਉਣ ਲੱਗ ਪਿਆ ਹੈ।

Corona Updates: ਪੰਜਾਬ ‘ਚ 3922 COVID ਪੌਜ਼ਟਿਵ ਕੇਸ, ਐਤਵਾਰ ਨੂੰ 9 ਮਰੀਜ਼ਾਂ ਦੀ ਮੌਤ

 • Share this:
  ਪੰਜਾਬ ‘ਚ ਇੱਕ ਵਾਰ ਫ਼ਿਰ ਤੋਂ ਕੋਰੋਨਾ ਦਿਨੋਂ ਦਿਨ ਪੈਰ ਪਸਾਰ ਰਿਹਾ ਹੈ।ਪੂਰੇ ਦੇਸ਼ ਵਿਚ ਕੋਰੋਨਾ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ।ਮੌਜੂਦਾ ਸਮੇਂ ਵਿੱਚ ਕੋਰੋਨਾ ਦੇ ਹਾਲਾਤ ਪੰਜਾਬ ਵਿੱਚ ਕਾਫ਼ੀ ਖ਼ਰਾਬ ਹਨ। ਇੱਥੇ ਐਤਵਾਰ ਨੂੰ 3922 ਨਵੇਂ ਪੌਜ਼ਟਿਵ ਕੇਸ ਮਿਲੇ। ਜਦਕਿ ਸੂਬੇ ਵਿੱਚ ਸਿਰਫ਼ ਐਤਵਾਰ ਨੂੰ 9 ਕੋਵਿਡ ਪੌਜ਼ਟਿਵ ਮਰੀਜ਼ਾਂ ਦੀ ਮੌਤ ਹੋ ਗਈ। ਕੁੱਲ ਮਿਲਾ ਕੇ ਇੱਕ ਵਾਰ ਫ਼ਿਰ ਕੋਰੋਨਾ ਵਾਇਰਸ ਨੇ ਪੰਜਾਬ ‘ਚ ਹੀ ਨਹੀਂ ਪੂਰੇ ਦੇਸ਼ ਦੁਨੀਆ ਵਿੱਚ ਜ਼ੋਰ ਦਿਖਾਉਣ ਲੱਗ ਪਿਆ ਹੈ।

  ਪੰਜਾਬ ‘ਚ ਹੁਣ ਤੱਕ 621419 ਕੋਵਿਡ ਪੌਜ਼ਟਿਵ ਕੇਸ, 16675 ਲੋਕਾਂ ਦੀ ਮੌਤ


  ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਹੁਣ ਤੱਕ ਕੁੱਲ 17012579 ਯਾਨਿ 1 ਕਰੋੜ 70 ਲੱਖ 12 ਹਜ਼ਾਰ 579 ਸ਼ੱਕੀ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪੰਜਾਬ ਵਿੱਚ 621419 ਯਾਨਿ ਹੁਣ ਤੱਕ 6 ਲੱਖ 21 ਹਜ਼ਾਰ 419 ਲੋਕ ਹੁਣ ਤੱਕ ਕੋਵਿਡ ਪੌਜ਼ਟਿਵ ਮਿਲੇ। ਇਨ੍ਹਾਂ ਵਿੱਚੋਂ ਹੁਣ ਤੱਕ 16675 ਲੋਕਾਂ ਦੀ ਕੋਵਿਡ ਨਾਲ ਮੌਤ ਹੋ ਚੁਕੀ ਹੈ।

  ਪੰਜਾਬ ‘ਚ ਐਤਵਾਰ ਨੂੰ 3922 ਨਵੇਂ ਪੌਜ਼ਟਿਵ ਕੇਸ
  ਪੰਜਾਬ ‘ਚ ਐਤਵਾਰ ਨੂੰ ਕੁੱਲ 31241 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਸੀ, ਜਿਨ੍ਹਾਂ ਵਿਚੋਂ ਕੁੱਲ 28482 ਲੋਕਾਂ ਦੇ ਟੈਸਟ ਕੀਤੇ ਗਏ। ਟੈਸਟ ਤੋਂ ਬਾਅਦ ਕੋਰੋਨਾ ਦੇ ਕੁੱਲ 3922 ਨਵੇਂ ਪੌਜ਼ਟਿਵ ਕੇਸ ਸਾਹਮਣੇ ਆਏ। ਪਰ ਇਸ ਸਭ ਦੇ ਦਰਮਿਆਨ ਇਹ ਗੱਲ ਤਾਂ ਕਹਿਣੀ ਬਣਦੀ ਹੈ ਕਿ ਕੋਰੋਨਾ ਵੈਕਸੀਨ ਕਰਕੇ ਕੋਵਿਡ ਪੌਜ਼ਟਿਵ ਮਰੀਜ਼ਾਂ ਦੇ ਜ਼ਿਆਦਾ ਗੰਭੀਰ ਕੇਸ ਸਾਹਮਣੇ ਨਹੀਂ ਆਏ। 2901 ਵਿਚੋਂ ਕੁੱਲ 254 ਲੋਕਾਂ ਨੂੰ ਆਕਸੀਜਨ ਸਪੋਰਟ ‘ਤੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੁੱਲ 75 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ 10 ਮਰੀਜ਼ ਕੋਰੋਨਾ ਨਾਲ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ।

  768 ਕੇਸਾਂ ਨਾਲ ਪਟਿਆਲਾ ਮੋਹਰੀ ਜ਼ਿਲ੍ਹਾ
  ਜ਼ਿਲ੍ਹੇਵਾਰ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ 768 ਪੌਜ਼ਟਿਵ ਕੇਸਾਂ ਨਾਲ ਪਟਿਆਲਾ ਪੰਜਾਬ ਵਿੱਚੋਂ ਮੋਹਰੀ ਜ਼ਿਲ੍ਹਾ ਰਿਹਾ। ਜਦਕਿ ਦੂਜੇ ਸਥਾਨ ‘ਤੇ 750 ਕੇਸਾਂ ਨਾਲ ਮੋਹਾਲੀ ਜ਼ਿਲ੍ਹਾ ਹੈ। ਲੁਧਿਆਣਾ ‘ਚ ਕੁੱਲ 509 ਨਵੇਂ ਪੌਜ਼ਟਿਵ ਕੇਸ ਸਾਹਮਣੇ ਆਏ। ਜਾਕਿ ਚੌਥੇ ਸਥਾਨ ;ਤੇ 305 ਕੇਸਾਂ ਨਾਲ ਅੰਮ੍ਰਿਤਸਰ ਦਸਿਆ ਜਾ ਰਿਹਾ ਹੈ। ਦੇਖੋ ਆਪਣੇ ਸ਼ਹਿਰ ‘ਚ ਕੋਰੋਨਾ ਦੇ ਹਾਲਾਤ:

  768 ਕੇਸਾਂ ਨਾਲ ਪਟਿਆਲਾ ਮੋਹਰੀ ਜ਼ਿਲ੍ਹਾ


  ਪੰਜਾਬ ‘ਚ ਕੁੱਲ 16343 ਕੋਰੋਨਾ ਦੇ ਐਕਟਿਵ ਕੇਸ
  ਪੰਜਾਬ ‘ਚ ਕੋਰੋਨਾ ਦੇਖਦੇ ਹੀ ਦੇਖਦੇ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਪਰ ਇਸ ਸਭ ਦੇ ਦਰਮਿਆਨ ਕੋਰੋਨਾ ਵੈਕਸੀਨ ਵੀ ਢਾਲ ਵਾਂਗ ਕੰਮ ਕਰ ਰਹੀ ਹੈ। ਇਸੇ ਕਰਕੇ ਦੇਸ਼ ‘ਚ ਕੋਰੋਨਾ ਦੇ ਗੰਭੀਰ ਕੇਸਾਂ ਦੀ ਗਿਣਤੀ ਘੱਟ ਹੈ। ਵੈਕਸੀਨ ਕਰਕੇ ਮੌਤਾਂ ਵੀ ਘੱਟ ਹੋ ਰਹੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਹੁਣ ਤੱਕ ਕੁੱਲ 621419 ਕੋਰੋਨਾ ਪੌਜ਼ਟਿਵ ਲੋਕ ਮਿਲ ਚੁੱਕੇ ਹਨ। ਜਿਨ੍ਹਾਂ ਵਿਚੋਂ 6687 ਕੇਸ ਐਕਟਿਵ ਦੱਸੇ ਜਾ ਰਹੇ ਹਨ। ਜਦਕਿ 621419 ਵਿਚੋਂ 588401 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 16675 ਹੈ।
  Published by:Amelia Punjabi
  First published:
  Advertisement
  Advertisement