Corona Updates: ਪਿਛਲੇ 24 ਘੰਟੇ `ਚ 1.80 ਲੱਖ ਕੋਵਿਡ ਪੌਜ਼ਟਿਵ ਕੇਸ, 146 ਮਰੀਜ਼ਾਂ ਦੀ ਮੌਤ

ਪਿਛਲੀ 3 ਤੋਂ 9 ਜਨਵਰੀ ਦੇ ਦਰਮਿਆਨ ਦੇਸ਼ `ਚ ਕੋਰੋਨਾ ਦੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਸ ਸਭ ਤੋਂ ਇਹੀ ਪਤਾ ਲਗਦਾ ਹੈ ਕਿ ਦੇਸ਼ ਦੁਨੀਆ ਵਿੱਚ ਇੱਕ ਵਾਰ ਫ਼ਿਰ ਤੋਂ ਕੋਵਿਡ ਦੀ ਭਿਆਨਕ ਸਥਿਤੀ ਪੈਦਾ ਹੋ ਰਹੀ ਹੈ। ਤੇ ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਏ ਤਾਂ ਸਿਰਫ਼ ਐਤਵਾਰ ਨੂੰ ਹੀ ਦੇਸ਼ ਵਿੱਚ 1.80 ਲੱਖ ਦੇ ਕਰੀਬ ਕੋਵਿਡ ਪੌਜ਼ਟਿਵ ਕੇਸ ਸਾਹਮਣੇ ਆਏਮ ਜਦਕਿ 146 ਮਰੀਜ਼ਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ।

Corona Updates: ਪਿਛਲੇ 24 ਘੰਟੇ `ਚ 1,79 ਲੱਖ ਕੋਵਿਡ ਪੌਜ਼ਟਿਵ ਕੇਸ, 146 ਮਰੀਜ਼ਾਂ ਦੀ ਮੌਤ

 • Share this:
  ਭਾਰਤ ਵਿੱਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਪਿਛਲੀ 3 ਤੋਂ 9 ਜਨਵਰੀ ਦੇ ਦਰਮਿਆਨ ਦੇਸ਼ `ਚ ਕੋਰੋਨਾ ਦੇ ਜੋ ਅੰਕੜੇ ਸਾਹਮਣੇ ਆ ਰਹੇ ਹਨ, ਉਸ ਸਭ ਤੋਂ ਇਹੀ ਪਤਾ ਲਗਦਾ ਹੈ ਕਿ ਦੇਸ਼ ਦੁਨੀਆ ਵਿੱਚ ਇੱਕ ਵਾਰ ਫ਼ਿਰ ਤੋਂ ਕੋਵਿਡ ਦੀ ਭਿਆਨਕ ਸਥਿਤੀ ਪੈਦਾ ਹੋ ਰਹੀ ਹੈ। ਤੇ ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਏ ਤਾਂ ਸਿਰਫ਼ ਐਤਵਾਰ ਨੂੰ ਹੀ ਦੇਸ਼ ਵਿੱਚ 1.80 ਲੱਖ ਦੇ ਕਰੀਬ ਕੋਵਿਡ ਪੌਜ਼ਟਿਵ ਕੇਸ ਸਾਹਮਣੇ ਆਏਮ ਜਦਕਿ 146 ਮਰੀਜ਼ਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ। ਇਹ ਅੰਕੜਾ ਸ਼ਨੀਵਾਰ ਦੇ ਮੁਕਾਬਲੇ 13 ਫ਼ੀਸਦੀ ਜ਼ਿਆਦਾ ਹੈ। ਸ਼ਨੀਵਾਰ ਨੂੰ ਦੇਸ਼ `ਚ ਕੋਰੋਨਾ ਦੇ ਕੁੱਲ 1,59,583 ਕੇਸ ਸਾਹਮਣੇ ਆਏ ਸੀ।

  ਕੱਲ੍ਹ, ਭਾਰਤ ਵਿੱਚ ਕੋਰੋਨਾ ਵਾਇਰਸ ਲਈ 13,52,717 ਲੋਕਾਂ ਦੇ ਟੈਸਟ ਕੀਤੇ ਗਏ ਸਨ। ਇਸ ਦੇ ਨਾਲ, ਕੱਲ੍ਹ ਤੱਕ ਦੇਸ਼ ਵਿੱਚ ਕੁੱਲ 69,15,75,352 ਸੈਂਪਲ ਟੈਸਟ ਕੀਤੇ ਗਏ ਹਨ।

  ਸਰਕਾਰੀ ਅੰਕੜਿਆਂ ਦੇ ਮੁਤਾਬਕ  ਦੇਸ਼ ਵਿੱਚ ਹੁਣ ਤੱਕ ਕੁੱਲ ਕੇਸ 3,57,07,727 ਹੋ ਗਏ ਹਨ। ਮੌਜੂਦਾ ਸਮੇਂ `ਚ ਐਕਟਿਵ ਕੇਸ 7,23,619 ਹਨ। ਹੁਣ ਤੱਕ 3,45,00,172 ਲੋਕ ਇਸ ਮਹਾਮਾਰੀ ਨੂੰ ਹਰਾ ਚੁੱਕੇ ਹਨ। ਹਾਲਾਂਕਿ, ਇਸ ਵਾਇਰਸ ਨਾਲ ਦੇਸ਼ ਵਿੱਚ ਹੁਣ ਤੱਕ ਕੁੱਲ 4,83,936 ਲੋਕਾਂ ਦੀ ਮੌਤ ਹੋ ਚੁੱਕੀ ਹੈ।

  ਤੁਹਾਨੂੰ ਦੱਸ ਦੇਈਏ ਕਿ ਇਸ ਮਹਾਮਾਰੀ ਨੂੰ ਹਰਾਉਣ ਲਈ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਹੁਣ ਦੇਸ਼ ਵਿੱਚ ਵੈਕਸੀਨ ਦੀਆਂ 1,51,94,05,951 ਖੁਰਾਕਾਂ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਪਹਿਲੀ ਅਤੇ ਦੂਜੀ ਖੁਰਾਕ ਦਾ ਡੇਟਾ ਸ਼ਾਮਲ ਹੈ।

  ਮਹਾਰਾਸ਼ਟਰ ਬਣਿਆ ਕੋਰੋਨਾ ਦਾ ਹੌਟਸਪੌਟ

  ਮਹਾਰਾਸ਼ਟਰ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ 44,388 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 69,20,044 ਹੋ ਗਈ ਹੈ। ਇਸ ਤੋਂ ਇਲਾਵਾ 12 ਮਰੀਜ਼ਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 1,41,639 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਇੱਕ ਦਿਨ ਪਹਿਲਾਂ, ਰਾਜ ਵਿੱਚ ਕਰੋਨਾ ਵਾਇਰਸ ਦੀ ਲਾਗ ਦੇ 41,434 ਮਾਮਲੇ ਸਾਹਮਣੇ ਆਏ ਸਨ ਅਤੇ 13 ਮਰੀਜ਼ਾਂ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਨੇ ਦੱਸਿਆ ਕਿ ਦਿਨ ਦੌਰਾਨ 15,351 ਲੋਕ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 65,72,432 ਹੋ ਗਈ ਹੈ।

  ਦਿੱਲੀ 'ਚ ਕੋਰੋਨਾ ਕਾਰਨ 17 ਮੌਤਾਂ

  ਦਿੱਲੀ 'ਚ ਕੋਰੋਨਾ ਕਾਰਨ 17 ਮੌਤਾਂ, ਸੰਕਰਮਣ ਦੇ 22,751 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦਿੱਲੀ ਵਿੱਚ ਕੋਵਿਡ-19 ਕਾਰਨ 17 ਹੋਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੰਕਰਮਣ ਦੇ 22,751 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਸੰਕਰਮਣ ਦੀ ਦਰ 23.53 ਫੀਸਦੀ ਰਹੀ।
  Published by:Amelia Punjabi
  First published:
  Advertisement
  Advertisement