Home /News /coronavirus-latest-news /

Punjab Corona Updates: 7 ਮਰੀਜ਼ਾਂ ਦੀ ਮੌਤ, 24 ਘੰਟਿਆਂ 'ਚ 3,969 ਕੇਸ

Punjab Corona Updates: 7 ਮਰੀਜ਼ਾਂ ਦੀ ਮੌਤ, 24 ਘੰਟਿਆਂ 'ਚ 3,969 ਕੇਸ

Corona Updates Punjab: 24 ਘੰਟਿਆਂ `ਚ 3969 ਪੌਜ਼ਟਿਵ ਕੇਸ, 806 ਕੇਸਾਂ ਨਾਲ ਲੁਧਿਆਣਾ ਬਣਿਆ ਕੋਰੋਨਾ ਦਾ ਹੌਟ ਸਪੌਟ

Corona Updates Punjab: 24 ਘੰਟਿਆਂ `ਚ 3969 ਪੌਜ਼ਟਿਵ ਕੇਸ, 806 ਕੇਸਾਂ ਨਾਲ ਲੁਧਿਆਣਾ ਬਣਿਆ ਕੋਰੋਨਾ ਦਾ ਹੌਟ ਸਪੌਟ

806 ਕੇਸਾਂ ਨਾਲ ਲੁਧਿਆਣਾ ਬਣਿਆ ਕੋਰੋਨਾ ਦਾ ਹੌਟ ਸਪੌਟ

  • Share this:

    ਪੰਜਾਬ `ਚ ਦਿਨੋਂ ਦਿਨ ਕੋਰੋਨਾ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਹਰ ਰੋਜ਼ ਪੌਜ਼ਟਿਵ ਕੇਸਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਕੇਸ ਰੁਕਣ ਜਾਂ ਘਟਣ ਦਾ ਨਾਂਅ ਨਹੀਂ ਲੈ ਰਹੇ ਹਨ। ਸੋਮਵਾਰ ਨੂੰ ਪੰਜਾਬ `ਚ 3969 ਕੋਰੋਨਾ ਦੇ ਪੌਜ਼ਟਿਵ ਮਰੀਜ਼ ਸਾਹਮਣੇ ਆਏ। ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਦੇ ਕੁੱਲ ਕੇਸਾਂ ਦਾ ਅੰਕੜਾ 625347 `ਤੇ ਪਹੁੰਚ ਗਿਆ।

    5 ਜ਼ਿਲ੍ਹਿਆਂ `ਚ 7 ਮਰੀਜ਼ਾਂ ਦੀ ਮੌਤ

    ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਸੋਮਵਾਰ ਨੂੰ 5 ਜ਼ਿਲ੍ਹਿਆਂ `ਚ 7 ਮਰੀਜ਼ਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ। ਜਿਸ ਤੋਂ ਬਾਅਦ ਪੰਜਾਬ `ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 16683 ਹੋ ਗਈ ਹੈ। 2022 ਦੇ ਸ਼ੁਰੂਆਤ ਵਿਚ ਹੀ ਇਹ ਅੰਕੜੇ ਹੈਰਾਨ ਪਰੇਸ਼ਾਨ ਕਰਦੇ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਸਮੇਂ ਪੰਜਾਬ `ਚ ਕੁੱਲ 304 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਇਸ ਸਮੇਂ ਆਕਸੀਜਨ ਸਪੋਰਟ `ਤੇ ਹਨ। ਇਨ੍ਹਾਂ ਵਿੱਚੋਂ 85 ਮਰੀਜ਼ਾਂ ਦੀ ਹਾਲਤ ਅਤਿ ਗੰਭੀਰ ਹੋਣ ਕਾਰਨ ਇਨ੍ਹਾਂ ਨੂੰ ਆਈਸੀਯੂ `ਚ ਸ਼ਿਫ਼ਟ ਕੀਤਾ ਗਿਆ ਹੈ। ਜਦਕਿ 12 ਮਰੀਜ਼ ਇਸ ਸਮੇਂ ਵੈਂਟੀਲੇਟਰ `ਤੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਇਸ ਸਮੇਂ ਪੰਜਾਬ `ਚ ਕੁੱਲ 19379 ਕੇਸ ਐਕਟਿਵ ਦਸੇ ਜਾ ਰਹੇ ਹਨ।

    806 ਕੇਸਾਂ ਨਾਲ ਲੁਧਿਆਣਾ ਬਣਿਆ ਕੋਰੋਨਾ ਦਾ ਹੌਟ ਸਪੌਟ

    ਬੀਤੇ ਕੁੱਝ ਦਿਨਾਂ ਤੋਂ ਜਿੱਥੇ ਪੰਜਾਬ `ਚੋਂ ਸਭ ਤੋਂ ਵੱਧ ਕੇਸ ਪਟਿਆਲਾ `ਚ ਰਿਕਾਰਡ ਕੀਤੇ ਜਾ ਰਹੇ ਸੀ। ਉੱਥੇ ਹੀ ਹੁਣ ਪਟਿਆਲਾ ਨੂੰ ਪਛਾੜ ਕੇ ਲੁਧਿਆਣਾ 806 ਕੋਰੋਨਾ ਪੌਜ਼ਟਿਵ ਕੇਸਾਂ ਨਾਲ ਕੋਰੋਨਾ ਦਾ ਹੌਟ ਸਪੌਟ ਬਣਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਦੂਜਾ ਸਥਾਨ ਮੋਹਾਲੀ ਜ਼ਿਲ੍ਹੇ ਦਾ ਹੈ, ਜਿੱਥੇ ਸੋਮਵਾਰ ਨੂੰ 687 ਮਰੀਜ਼ ਸਾਹਮਣੇ ਆਏ। ਜਦਕਿ ਪਟਿਆਲਾ 455 ਕੇਸਾਂ ਨਾਲ ਤੀਜੇ ਸਥਾਨ `ਤੇ ਆ ਪਹੁੰਚਿਆ ਹੈ। ਦੇਖੋ ਆਪਣੇ ਜ਼ਿਲ੍ਹੇ `ਚ ਕੋਰੋਨਾ ਦੇ ਹਾਲਾਤ:


    ਇਨ੍ਹਾਂ ਜ਼ਿਲ੍ਹਿਆਂ ਨੂੰ ਐਲਾਨਿਆ ਕੰਟੇਨਮੈਂਟ ਜ਼ੋਨ

    ਦੱਸ ਦਈਏ ਕਿ ਪੰਜਾਬ ਦੇ 2 ਜ਼ਿਲ੍ਹਿਆਂ (ਮੋਹਾਲੀ ਤੇ ਪਟਿਆਲਾ) ਨੂੰ ਕੰਟੇਨਮੈਂਟ ਜ਼ੋਨ, ਜਦਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿਤਾ ਗਿਆ ਹੈ।

    ਮੋਹਾਲੀ ਤੇ ਪਟਿਆਲਾ ਕੰਟੇਨਮੈਂਟ ਜ਼ੋਨ

    ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਮਾਈਕ੍ਰੋ ਕੰਟੇਨਮੈਂਟ ਜ਼ੋਨ

    ਕਾਬਿਲੇਗ਼ੌਰ ਹੈ ਕਿ ਪੂਰੇ ਦੇਸ਼ ਵਿਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਦੇਸ਼ `ਚ ਮਹਾਰਾਸ਼ਟਰ ਸੂਬਾ ਇਸ ਸਮੇਂ ਕੋਰੋਨਾ ਦਾ ਹੌਟ ਸਪੌਟ ਬਣਿਆ ਹੋਇਆ ਹੈ। ਪੂਰੇ ਦੇਸ਼ ਵਿੱਚ ਇੱਕ ਦਿਨ `ਚ ਲੱਖਾਂ ਪੌਜ਼ਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ। ਸੋਮਵਾਰ ਨੂੰ, ਪੰਜਾਬ ਵਿੱਚ 16,443 ਟੈਸਟ ਕੀਤੇ ਗਏ, ਜਿਨ੍ਹਾਂ ਨੇ ਸਥਿਤੀ ਵਿਗੜਦੀ ਹੀ ਦਿਖਾਈ। ਅਜਿਹੇ 'ਚ ਹੁਣ ਹਰ ਪੰਜਾਬੀ 'ਤੇ ਕਰੋਨਾ ਮਹਾਮਾਰੀ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੈ।

    Published by:Amelia Punjabi
    First published:

    Tags: Corona, Corona vaccine, Coronavirus, COVID-19, Global pandemic, India, Jalandhar, Ludhiana, Mohali, Omicron, Patiala, Punjab, World