ਮਹਿੰਗਾ ਹੋਇਆ ਕੋਰੋਨਾ ਦਾ ਟੀਕਾ, ਸਰਕਾਰ ਨੇ ਕੀਤਾ ਵੱਡਾ ਬਦਲਾਅ

ਮਹਿੰਗਾ ਹੋਇਆ ਕੋਰੋਨਾ ਦਾ ਟੀਕਾ, ਸਰਕਾਰ ਨੇ ਕੀਤਾ ਵੱਡਾ ਬਦਲਾਅ

ਮਹਿੰਗਾ ਹੋਇਆ ਕੋਰੋਨਾ ਦਾ ਟੀਕਾ, ਸਰਕਾਰ ਨੇ ਕੀਤਾ ਵੱਡਾ ਬਦਲਾਅ

 • Share this:

  ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕੋਵਿਡ-19 ਦੇ ਟੀਕੇ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਟੀਕੇ ਦੀ ਕੀਮਤ ਨੂੰ ਲੈ ਕੇ ਮੁੜ ਤੋਂ ਵਿਚਾਰ ਕੀਤਾ ਗਿਆ ਹੈ ਤੇ ਆਉਣ ਵਾਲੀ ਸ਼ੀਲਡ ਦੀ ਕੀਮਤ ਪਹਿਲਾ ਨਾਲ਼ੋ ਘੱਟ ਹੋਵੇਗੀ ।


  ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਸਕੱਤਰ ਰਾਜੇਸ ਭੂਸ਼ਣ ਨੇ ਕਿਹਾ ਕਿ ਸਰਕਾਰ ਕੋਵਿਡਸੀਲਡ ਦੀ ਕੀਮਤ ਨੂੰ ਫਿਰ ਤੋਂ ਵਿਚਾਰਨ ਵਿੱਤ ਕਾਮਾਬ ਰਹੀ ਹੈ ਤੇ ਇਸਦੀ ਨਵੀਂ ਸ਼ੀਲਡ ਇਸ ਤੋਂ 200 ਰੁਪਏ ਘੱਟ ਹੋਵੇਗੀ ।


  ਹੁਣ ਤੱਕ ਸਰਕਾਰ ਨੇ ਨਿੱਜੀ ਸਿਹਤ ਸਹੂਲਤਾਂ ਨੂੰ ਟੀਕੇ ਦੀ ਇੱਕ ਖੁਰਾਕ ਲਈ 250 ਰੁਪਏ ਤੱਕ ਲੈਣ ਦੀ ਆਗਿਆ ਦਿੱਤੀ ਹੈ ।


  ਕੋਵਿਡਸ਼ੀਲਡ ਉਹਨਾਂ ਦੋ ਕੋਵਿਡ-19 ਟੀਕਿਆਂ ਵਿੱਚੋ ਇੱਕ ਹੈ ਜਿਨਾਂ ਨੂੰ ਭਾਰਤ ਵਿੱਚ ਤਤਕਾਲ ਵਰਤੋਂ ਦਾ ਅਧਿਕਾਰ ਹੈ ।


  ਇਸ ਟੀਕੇ ਨੂੰ ਆਕਸਫੋਰਡ ਯੂਨੂਵਰਸਿਟੀ ਅਤੇ ਦਵਾਈ ਨਿਰਮਾਤਾ ਐਸਟਰਾਜ਼ੇਨੇਕਾ ਦੁਆਰਾ ਵਿਕਸਤ ਕੀਤਾ ਗਿਆ ਸੀ ਅਤੇ ਹੁਣ ਭਾਰਤ ਵਿਚ ਪੁਣੇ ਸਥਿਤ ਸੀਰਮ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ।


  ਸਿਹਤ ਮੰਤਰਾਲੇ ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਸ ਕੋਵਿਡਸ਼ੀਲਡ ਦੀ ਕੀਮਤ ਤੇ 150 ਟੈਕਸ ਘਟਾ ਕੇ ਇਸਦੀ ਕੀਮਤ ਦਾ ਨਵੀਨੀਕਰਨ ਕੀਤਾ ਗਿਆ ਹੈ ।


  ਇਸ ਤੋਂ ਪਹਿਲਾ ਸਰਕਾਰ ਸਾਰੇ ਟੈਕਸਾਂ ਸਮੇਤ 210 ਰੁਪਏ ਦਾ ਟੀਕਾ ਖਰੀਦ ਰਹੀ ਸੀ ।


  ਰਾਜੇਸ ਭੂਸ਼ਣ ਨੇ ਇਸ ਤੇ ਦੱਸਿਆ ਕਿ ਦੇਸ਼ ਵਿੱਚ ਟੀਕੇ ਦੀ ਕਮੀ ਨਹੀਂ ਹੈ । ਭੂਸ਼ਣ ਨੇ ਕਿਹਾ,“11 ਮਾਰਚ ਦੁਪਹਿਰ 1 ਵਜੇ ਤੱਕ ਦੇਸ਼ ਭਰ ਵਿੱਚ 2,56,90,545 ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।ਭੂਸ਼ਣ ਨੇ ਕਿਹਾ ਕਿ 71 ਪ੍ਰਤੀਸ਼ਤ ਟੀਕਿਆਂ ਦੀਆਂ ਖੁਰਾਕਾਂ ਜਨਤਕ ਸਿਹਤ ਸਹੂਲਤਾਂ ਵਿੱਚ ਅਤੇ 28.77 ਫੀਸਦ ਨਿੱਜੀ ਸਹੂਲਤਾਂ ਤੇ ਲਗਾਈਆਂ ਜਾਂਦੀਆਂ ਹਨ।


  ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਸਿਹਤ ਮੰਤਰਾਲੇ ਨੇ ਕੋਰੋਨਾ ਵੈਕਸੀਨ ਲਈ ਹੁਣ ਨਿੱਜੀ ਹਸਪਤਾਲਾਂ ਨਾਲ ਸਾਂਝੇਦਾਰੀ ਕਰਨ ਵੀ ਸ਼ੁਰੂ ਕਰ ਦਿੱਤਾ ਹੈ।
  Published by:Anuradha Shukla
  First published: