ਕੋਰੋਨਾ ਵਾਇਰਸ ਨੇ ਬਦਲਿਆ ਰੂਟ, ਹੁਣ ਤੰਦਰੁਸਤ ਲੋਕਾਂ ਦੀ ਵੀ ਲੈ ਸਕਦਾ ਜਾਨ! 

News18 Punjabi | News18 Punjab
Updated: May 6, 2021, 2:48 PM IST
share image
ਕੋਰੋਨਾ ਵਾਇਰਸ ਨੇ ਬਦਲਿਆ ਰੂਟ, ਹੁਣ ਤੰਦਰੁਸਤ ਲੋਕਾਂ ਦੀ ਵੀ ਲੈ ਸਕਦਾ ਜਾਨ! 
ਕੋਰੋਨਾ ਵਾਇਰਸ ਨੇ ਬਦਲਿਆ ਰੂਟ, ਹੁਣ ਤੰਦਰੁਸਤ ਲੋਕਾਂ ਦੀ ਵੀ ਲੈ ਸਕਦਾ ਜਾਨ! 

  • Share this:
  • Facebook share img
  • Twitter share img
  • Linkedin share img
ਦੁਨੀਆਂ ਭਰ ਨੂੰ ਸਕਤੇ 'ਚ ਪਾਉਣ ਵਾਲਾ ਕੋਰੋਨਾ ਵਾਇਰਸ ਹੁਣ ਹੋਰ ਵੀ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ, ਇਸ ਭਿਆਨਕ ਵਾਇਰਸ ਨੇ ਹੁਣ ਉਨ੍ਹਾਂ ਲੋਕਾਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ, ਜਿੰਨਾ ਨੂੰ ਹੋਰ ਕੋਈ ਵੀ ਗੰਭੀਰ ਜਾਂ ਪੁਰਾਣੀ ਬਿਮਾਰੀ ਨਹੀਂ ਸੀ, ਪੰਜਾਬ ਸਿਹਤ ਵਿਭਾਗ ਦੇ ਕੋਵਿਡ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਮੁਤਾਬਕ ਜਿਹੜੀ ਤਾਜ਼ਾ ਸਟੱਡੀ ਕੀਤੀ ਗਈ ਹੈ, ਉਸਦੇ ਮੁਤਾਬਕ ਅਜਿਹੇ 17 ਫ਼ੀਸਦੀ ਯਾਨੀ ਕੋਰੋਨਾ ਪੀੜਤ 100 'ਚੋਂ 17 ਲੋਕਾਂ ਦੀ ਜਾਨ ਸਿਰਫ਼ ਕੋਰੋਨਾ ਕਾਰਨ ਹੋ ਰਹੀ ਹੈ ਜਿਹੜੇ ਇਸਤੋਂ ਪਹਿਲਾਂ ਬਿਲਕੁਲ ਤੰਦਰੁਸਤ ਸਨ ਤੇ ਕੋਈ ਵੀ ਹੋਰ ਬਿਮਾਰੀ ਨਹੀਂ ਸੀ।

ਦਰਅਸਲ ਇਸ ਤੋਂ ਪਹਿਲਾਂ ਸਰਕਾਰਾਂ ਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਕਿ ਜਿੰਨਾ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉਹ ਇਕੱਲੇ ਕੋਰੋਨਾ ਵਾਇਰਸ ਕਾਰਨ ਨਹੀਂ, ਸਗੋਂ ਨਾਲ ਪਹਿਲਾਂ ਤੋਂ ਹੋਰ ਬਿਮਾਰੀ ਹੋਣ ਦੇ ਚੱਲਦੇ ਹੋ ਰਹੀਆਂ ਹਨ।

ਅਜਿਹੇ ਦਾਅਵਿਆਂ ਨੂੰ ਦੇਖਦਿਆਂ ਕਈ ਲੋਕ ਇਹ ਸੋਚ ਕੇ ਬੇਫਿਕਰ ਸਨ ਕਿ ਅਸੀਂ ਬਿਲਕੁਲ ਤੰਦਰੁਸਤ ਹਾਂ, ਸਾਨੂੰ ਜਿਆਦਾ ਡਰਨ ਦੀ ਲੋੜ ਨਹੀਂ, ਜੇਕਰ ਸਾਨੂੰ ਲਾਗ ਲੱਗੇਗੀ ਵੀ ਤਾਂ ਅਸਾਨੀ ਨਾਲ ਠੀਕ ਹੋ ਜਾਵਾਂਗੇ। ਪਰ ਨਵੀਂ ਜਾਣਕਾਰੀ ਤੋਂ ਬਾਅਦ ਹੁਣ ਹਰ ਇੱਕ ਨੂੰ ਸੁਚੇਤ ਹੋਣਾ ਪਏਗਾ, ਕਿ ਵਾਇਰਸ ਕਿਸੇ ਨੂੰ ਵੀ ਆਪਣੀ ਚਪੇਟ 'ਚ ਲੈ ਸਕਦਾ ਹੈ।
ਸਿਹਤ ਵਿਭਾਗ ਮੁਤਾਬਕ ਇਸ ਖਤਰਨਾਕ ਬਿਮਾਰੀ ਤੋਂ ਬਚਣ ਲਈ ਲਗਾਤਾਰ ਵੈਕਸੀਨੇਸ਼ਨ ਕੀਤੀ ਦਾ ਰਹੀ ਹੈ, ਪਰ ਵੈਕਸੀਨ ਲਗਵਾਉਣ ਨੂੰ ਲੈ ਕੇ ਵੀ ਕੁੱਝ ਲੋਕ ਡਰ ਰਹੇ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਨੋਡਲ ਅਫ਼ਸਰ ਡਾ ਰਜੇਸ਼ ਭਾਸਕਰ ਮੁਤਾਬਕ ਹੁਣ ਤੱਕ ਕਰੀਬ 36 ਲੱਖ ਵੈਕਸੀਨ ਡੋਜ਼ ਲਗਾਈ ਦਾ ਚੁੱਕੀ ਹੈ, ਇੰਨਾ ਚੋਂ ਮਹਿਜ਼ 80-90 ਲੋਕਾਂ ਨੂੰ ਹੀ ਮਮੂਲੀ ਜਿਹੇ ਰਿਏਕਸ਼ਨ ਦੇਖਣ ਨੂੰ ਮਿਲੇ ਹਨ, ਉਹ ਵੀ ਥੋੜੇ ਇਲਾਜ਼ ਨਾਲ ਠੀਕ ਹੋ ਗਏ।
Published by: Ashish Sharma
First published: May 6, 2021, 2:48 PM IST
ਹੋਰ ਪੜ੍ਹੋ
ਅਗਲੀ ਖ਼ਬਰ