Breaking: ਕੋਰੋਨਾਵਾਇਰਸ ਦੇ ਟੈਸਟ ਲਈ ਨਿੱਜੀ ਲੈਬ ਵਿਚ ਨਹੀਂ ਦੇਣੇ ਪੈਣਗੇ 4500 ਰੁਪਏ; ਸੁਪਰੀਮ ਕੋਰਟ

News18 Punjabi | News18 Punjab
Updated: April 8, 2020, 12:49 PM IST
share image
Breaking: ਕੋਰੋਨਾਵਾਇਰਸ ਦੇ ਟੈਸਟ ਲਈ ਨਿੱਜੀ ਲੈਬ ਵਿਚ ਨਹੀਂ ਦੇਣੇ ਪੈਣਗੇ 4500 ਰੁਪਏ; ਸੁਪਰੀਮ ਕੋਰਟ
Breaking: ਕੋਰੋਨਾਵਾਇਰਸ ਦੇ ਟੈਸਟ ਲਈ ਨਿੱਜੀ ਲੈਬ ਵਿਚ ਨਹੀਂ ਦੇਣੇ ਪੈਣਗੇ 4500 ਰੁਪਏ; ਸੁਪਰੀਮ ਕੋਰਟ

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ ਦੀ ਜਾਂਚ ਲਈ ਪ੍ਰਾਈਵੇਟ ਲੈਬਾਂ ਦੁਆਰਾ ਟੈਸਟ ਬਦਲੇ ਲਏ ਜਾ ਰਹੇ 4500 ਰੁਪਏ ਖ਼ਿਲਾਫ਼ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜਾਂਚ ਲਈ ਪੈਸੇ ਨਹੀਂ ਲੱਗਣਗੇ।

ਅਦਾਲਤ ਨੇ ਕਿਹਾ ਕਿ ਨਿੱਜੀ ਲੈਬਾਂ ਨੂੰ ਕੋਰੋਨਾ ਜਾਂਚ ਲਈ ਪੈਸੇ ਲੈਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਅਸੀਂ ਇਸ ਮੁੱਦੇ 'ਤੇ ਇਕ ਆਦੇਸ਼ ਪਾਸ ਕਰਾਂਗੇ। ਸੁਣਵਾਈ ਦੌਰਾਨ ਜਸਟਿਸ ਭੂਸ਼ਣ ਨੇ ਕਿਹਾ ਕਿ 'ਉਹ ਲੋਕਾਂ ਨੂੰ ਟੈਸਟ ਲਈ  ਚਾਰਜ ਕਰਨ ਦੀ ਆਗਿਆ ਨਹੀਂ ਦੇਣਗੇ। ਤੁਸੀਂ ਟੈਸਟਾਂ ਲਈ ਸਰਕਾਰ ਤੋਂ ਪੈਸਾ ਲੈਣ ਲਈ ਇਕ ਵਿਧੀ ਬਣਾ ਸਕਦੇ ਹੋ।

ਦੱਸ ਦਈਏ ਕਿ ਸਰਕਾਰ ਨੇ ਨਿੱਜੀ ਲੈਬਾਂ ਨੂੰ 4500 ਰੁਪਏ ਵਿਚ ਟੈਸਟ ਕਰਨ ਦੀ ਆਗਿਆ ਦਿੱਤੀ ਸੀ ਜਿਸ ਨੂੰ ਉਚ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਤੇ ਆਖਿਆ ਸੀ ਕਿ ਇਸ ਔਖੀ ਘੜੀ ਵਿਚ ਕਿਸੇ ਵੀ ਦੇਸ਼ ਵਿਚ ਟੈਸਟ ਦੇ ਪੈਸੇ ਨਹੀਂ ਲਏ ਜਾ ਰਹੇ ਪਰ ਸਰਕਾਰ ਨੇ ਅਜਿਹੀ ਇਜਾਜ਼ਤ ਦੇ ਦਿੱਤੀ ਹੈ ਜੋ ਗਲਤ ਹੈ। 
First published: April 8, 2020, 12:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading