ਹਰ ਦਿਨ ਨਵਾਂ ਰਿਕਾਰਡ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 55079 ਨਵੇਂ ਕੇਸ ਆਏ..

News18 Punjabi | News18 Punjab
Updated: July 31, 2020, 11:43 AM IST
share image
ਹਰ ਦਿਨ ਨਵਾਂ ਰਿਕਾਰਡ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 55079 ਨਵੇਂ ਕੇਸ ਆਏ..
ਹਰ ਦਿਨ ਨਵਾਂ ਰਿਕਾਰਡ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 55079 ਨਵੇਂ ਕੇਸ ਆਏ..

ਸ਼ ਭਰ ਵਿੱਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਸੰਖਿਆ 16,38,871 ਹੋ ਗਈ ਹੈ. ਜਿਨ੍ਹਾਂ ਵਿਚੋਂ 5,45,318 ਸਰਗਰਮ ਕੇਸ ਹਨ, 10,57,806 ਲੋਕਾਂ ਨੂੰ ਹਸਪਤਾਲ ਵਿਚੋਂ ਠੀਕ ਜਾਂ ਡਿਸਚਾਰਜ ਕੀਤਾ ਗਿਆ ਹੈ ਅਤੇ ਹੁਣ ਤਕ 35,747 ਲੋਕਾਂ ਦੀ ਮੌਤ ਹੋ ਚੁੱਕੀ ਹੈ।

  • Share this:
  • Facebook share img
  • Twitter share img
  • Linkedin share img
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 55,079 ਨਵੇਂ ਕੇਸ ਸਾਹਮਣੇ ਆਏ ਹਨ ਅਤੇ 779 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਬਾਅਦ, ਦੇਸ਼ ਭਰ ਵਿੱਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਸੰਖਿਆ 16,38,871 ਹੋ ਗਈ ਹੈ. ਜਿਨ੍ਹਾਂ ਵਿਚੋਂ 5,45,318 ਸਰਗਰਮ ਕੇਸ ਹਨ, 10,57,806 ਲੋਕਾਂ ਨੂੰ ਹਸਪਤਾਲ ਵਿਚੋਂ ਠੀਕ ਜਾਂ ਡਿਸਚਾਰਜ ਕੀਤਾ ਗਿਆ ਹੈ ਅਤੇ ਹੁਣ ਤਕ 35,747 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੁਆਰਾ ਜਾਰੀ ਅੰਕੜਿਆਂ ਅਨੁਸਾਰ 30 ਜੁਲਾਈ ਤੱਕ ਦੇਸ਼ ਭਰ ਵਿੱਚ ਪ੍ਰੀਖਣ ਕੀਤੇ ਗਏ ਕੋਰੋਨਾ ਦੇ ਨਮੂਨਿਆਂ ਦੀ ਕੁੱਲ ਸੰਖਿਆ 1,88,32,970 ਹੈ। ਜਿਨ੍ਹਾਂ ਵਿਚੋਂ 6,42,588 ਨਮੂਨਿਆਂ ਦਾ ਸਿਰਫ ਵੀਰਵਾਰ ਨੂੰ ਹੀ ਟੈਸਟ ਕੀਤਾ ਗਿਆ ਹੈ। ਇਹ ਇਕ ਦਿਨ ਵਿਚ ਹੁਣ ਤਕ ਦੀ ਸਭ ਤੋਂ ਵੱਧ ਜਾਂਚ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ਵਿਚ ਦੇਸ਼ ਵਿਚ 10 ਲੱਖ ਮਾਮਲੇ ਸਾਹਮਣੇ ਆਏ ਹਨ। 30 ਦਿਨਾਂ ਵਿਚ 11 ਲੱਖ ਕੇਸ ਹੁਣ ਤਕ ਕਿਸੇ ਵੀ ਮਹੀਨੇ ਦਾ ਰਿਕਾਰਡ ਹੈ। ਜੁਲਾਈ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ 63 ਪ੍ਰਤੀਸ਼ਤ ਦਾ ਵਾਧਾ ਹੋਇਆ, ਹਾਲਾਂਕਿ ਵੀਰਵਾਰ ਤੱਕ ਰਿਕਵਰੀ ਮਰੀਜ਼ਾਂ ਦੀ ਗਿਣਤੀ ਵੀ 11 ਲੱਖ ਦੇ ਨੇੜੇ ਪਹੁੰਚ ਗਈ ਹੈ।
Published by: Sukhwinder Singh
First published: July 31, 2020, 11:08 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading