Home /News /coronavirus-latest-news /

ਕੋਰੋਨਾ ਨੇ ਬੁਰੀ ਤਰ੍ਹਾਂ ਝੰਬੇ ਟੈਕਸੀ ਚਾਲਕ

ਕੋਰੋਨਾ ਨੇ ਬੁਰੀ ਤਰ੍ਹਾਂ ਝੰਬੇ ਟੈਕਸੀ ਚਾਲਕ

ਕੋਰੋਨਾ ਨੇ ਬੁਰੀ ਤਰ੍ਹਾਂ ਝੰਬੇ ਟੈਕਸੀ ਚਾਲਕ

ਕੋਰੋਨਾ ਨੇ ਬੁਰੀ ਤਰ੍ਹਾਂ ਝੰਬੇ ਟੈਕਸੀ ਚਾਲਕ

 • Share this:

  ਕੋਰੋਨਾ ਨੇ ਬੁਰੀ ਤਰ੍ਹਾਂ ਝੰਬੇ ਟੈਕਸੀ ਚਾਲਕਕੋਰੋਨਾ ਵਾਇਰਸ ਦੀ ਮਹਾਮਾਰੀ ਦਾਦੌਰ ਲਗਾਤਾਰ ਪਿਛਲੇ ਇੱਕ ਸਾਲ ਦੇ ਵੱਧ ਸਮੇਂ ਤੋਂ ਜਾਰੀ ਹੈ। ਪਰ ਇਸ ਮਹਾਮਾਰੀ ਕਾਰਨ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਉਥੇ ਇਸ ਮਹਾਮਾਰੀ ਨੂੰ ਰੋਕਣ ਲਈ ਸਰਕਾਰਾਂ ਵਲੋਂ ਕਰਫ਼ਿਊ ਅਤੇ ਲੌਕਡਾਊਨ ਲਗਾਏ ਗਏ। ਪਰ ਇਸ ਕੋਰੋਨਾ ਲੌਕਡਾਊਨ ਨੇ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤੇ ਹਨ। ਬਹੁਤੇ ਲੋਕਾਂ ਨੂੰ ਆਪਣੇ ਕਾਰੋਬਾਰ ਬਦਲਣੇ ਵੀ ਪੈ ਗਏ। ਇਹਨਾਂ ਵਿੱਚੋਂ ਹੀ ਇੱਕ ਹਨ ਟੈਕਸੀ ਡਰਾਈਵਰ। ਜਿਹਨਾਂ ਨੂੰ ਪਿਛਲੇ ਇੱਕ ਸਾਲਤੋਂ ਕੋਰੋਨਾ ਲੌਕਡਾਊਨ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਆਦੇਸ਼ਾਂ ਅਨੁਸਾਰ ਟੈਕਸੀ ਗੱਡੀਆਂ ਵਿੱਚ ਲੋਕਾਂ ਦੇ ਬੈਠਣ ਦੀ ਗਿਣਤੀ ਸੀਮਤ ਕੀਤੇ ਜਾਣ ਕਾਰਨ ਇਸ ਰੁਜ਼ਗਾਰ ਨੂੰ ਵੱਡੀ ਢਾਹ ਲੱਗੀ ਹੈ। ਸਰਕਾਰ ਵਲੋਂ ਵੀ ਟੈਕਸੀ ਡਰਾਈਵਰਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ। ਬਹੁ ਗਿਣਤੀ ਟੈਕਸੀ ਗੱਡੀਆਂ ਲੋਨ ’ਤੇ ਹੋਣ ਕਾਰਨ ਮਾਲਕਾਂ ਇਸ ਦੇ ਲੋਨ ਦੀਆਂ ਕਿਸਤਾਂ ਵੀ ਨਹੀਂ ਭਰ ਸਕੇ। ਜਿਸ ਕਰਕੇ ਉਹਨਾਂ ਨੂੰ ਭਾਰੀ ਜ਼ੁਰਮਾਨਿਆਂ ਭਰਨੇ ਪੈ ਰਹੇ ਹਨ। ਬਰਨਾਲਾ ਸ਼ਹਿਰ ਦੇ 22ਏਕੜ ਵਿਚਲੇ ਟੈਕਸੀ ਸਟੈਂਡ ਵਿੱਚ 150 ਤੋਂ 200 ਦੇ ਕਰੀਬ ਪਰਮਿਟ ਵਾਲੀਆਂ ਟੈਕਸੀ ਗੱਡੀਆਂ ਹਨ।ਇਹਨਾਂ ਟੈਕਸੀਆਂ ਦੇ ਮਾਲਕਾਂ ਵਲੋਂ ਆਪਣੀ ਵਿੱਥਿਆ ਸਾਂਝੀ ਕੀਤੀ ਗਈ। ਇਸ ਮੌਕੇ ਟੈਕਸੀ ਡਰਾਈਵਰਾਂ ਨੇ ਦੱਸਿਆ ਕਿ ਕੋਰੋਨਾ ਲੌਡਕਾਊਨ ਕਾਰਨ ਸਭ ਤੋਂ ਸਮੱਸਿਆ ਉਹਨਾਂ ਨੂੰ ਝੱਲਣੀ ਪਈ ਹੈ। ਕਿਉਂਕਿ ਪਿਛਲੇ ਸਾਲ ਲੱਗੇ ਲੌਕਡਾਊਨ ਦੌਰਾਨ ਕਰੀਬ 6 ਤੋਂ 7 ਮਹੀਨੇ ਪੂਰੀ ਤਰ੍ਹਾ ਉਹਨਾਂ ਦਾ ਕੰਮ ਬੰਦ ਰਿਹਾ। ਇਸ ਦੌਰਾਨ ਭਾਵੇਂ ਸਰਕਾਰ ਨੇ ਲੋਨ ਦੀਆਂ ਕਿਸ਼ਤਾਂ ਵਿੱਚ ਛੋਟ ਦੀ ਗੱਲ ਕੀਤੀ। ਪਰ ਉਹਨਾਂ ਨੂੰ ਇਸਦਾ ਕੋਈ ਫ਼ਾਇਦਾ ਹੋਣ ਦੀ ਬਿਜਾਏ ਵੱਡਾ ਨੁਕਸਾਨ ਝੱਲਣਾ ਪਿਆ। ਜ਼ਿਆਦਾਤਰ ਟੈਕਸੀ ਗੱਡੀਆਂ ਲੋਨ ’ਤੇ ਹੀ ਹਨ, ਜਿਸ ਕਰਕੇ ਲੋਨ ਦੀਆਂ ਕਿਸ਼ਤਾਂ ਵੀ ਭਰ ਨਹੀਂ ਸਕੇ। ਜਿਸ ਕਰਕੇ ਉਹਨਾਂ ਨੂੰ ਭਾਰੇ ਜ਼ੁਰਮਾਨਿਆਂ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਉਹਨਾਂ ਦੱਸਿਆ ਕਿ ਇਸ ਨੁਕਸਾਨ ਦੇ ਕਾਰਨ ਬਹੁਤਸਾਰੇ ਟੈਕਸੀਆਂ ਵਾਲੇ ਆਪਣੀਆਂ ਗੱਡੀਆਂ ਵੇਚ ਕੇ ਕੰਮ ਬਦਲ ਚੁੱਕੇ ਹਨ। ਕੋਈ ਟੈਕਸੀ ਡਰਾਈਵਰ ਟਰੱਕ ਚਲਾਉਣ ਲੱਗੇ ਅਤੇ ਕੋਈ ਦਿਹਾੜੀ ਕਰ ਰਿਹਾ ਹੈ। ਬਾਕੀ ਰਹਿੰਦੇ ਟੈਕਸੀ ਡਰਾਈਵਰਾਂ ਦੇ ਹਾਲਾਤਵੀ ਮਾੜੇ ਹਨ ਅਤੇ ਉਹ ਵੀ ਆਪਣਾ ਟੈਕਸੀ ਦਾ ਕੰਮ ਛੱਡਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਟੈਕਸੀ ਗੱਡੀਆਂ ਨੂੰ ਜ਼ਿਆਦਾ ਕੰਮ ਟੂਰ, ਵਿਆਹ ਅਤੇ ਏਅਰਪੋਰਟ ਦਿੱਲੀ ਦਾ ਕੰਮ ਮਿਲਦਾ ਹੈ। ਪਰ ਕੋਰੋਨਾਕਾਰਨ ਲੱਗੇ ਲੌਕਡਾਊਨ ਕਰਕੇ ਸਭ ਕੁੱਝ ਬੰਦ ਹੈ। ਪਿਛਲੇ ਕਰੀਬ ਇੱਕ ਸਾਲ ਤੋਂ ਟੂਰ, ਵਿਆਹ ਦੇ ਕੰਮ ਬਿਲਕੁਲ ਬੰਦ ਹਨ। ਹੁਣ ਜਦੋਂ ਮਾਹੌਲ ਠੀਕ ਹੋਣ ਲੱਗਿਆ ਸੀ ਤਾਂ ਮੁੜ ਲੌਕਡਾਊਨ ਲੱਗ ਗਿਆ।ਹੁਣ ਇੱਕ ਰਾਜ ਤੋਂ ਦੂਜੇ ਰਾਜ ’ਚ ਜਾਣ ’ਤੇ ਕੋਰੋਨਾ ਰਿਪੋਰਟ ਨੈਗੇਟਿਵ ਅਤੇ ਵੈਕਸੀਨੇਸ਼ਨ ਦੀ ਰਿਪੋਰਟ ਪੁਲਿਸ ਮੰਗ ਕੇ ਪ੍ਰੇਸ਼ਾਨ ਕਰਦੀ ਹੈ। ਸਿਹਤ, ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਉਹਨਾਂ ਨੂੰਕਿਸੇ ਕਿਸਮ ਦਾ ਕੋਈ ਸਹਿਯੋਗ ਨਹੀਂ ਮਿਲ ਰਿਹਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਲੌਕਡਾਊਨਵਿੱਚ ਟੈਕਸੀ ਡਰਾਈਵਰਾਂ ਨੂੰ

  ਕੁੱਝ ਛੋਟ ਕੇ ਕੰਮ ਚਾਲੂ ਕੀਤਾ ਜਾਵੇ ਤਾਂ ਕਿ ਉਹ ਆਪਣਾ ਰੁਜ਼ਗਾਰ ਚੰਗੀਤਰ੍ਹਾਂ ਕਰ ਸਕਣ।

  Published by:Ramanpreet Kaur
  First published:

  Tags: Cab, COVID-19, Punjab