ਕੋਰੋਨਾ: ਸ਼ਰਾਬ ਤੇ ਸਿਗਰਟ ਪੀਣ ਵਾਲਿਆਂ ਨੂੰ WHO ਦੀ ਚਿਤਾਵਨੀ

News18 Punjabi | News18 Punjab
Updated: March 27, 2020, 9:14 AM IST
share image
ਕੋਰੋਨਾ: ਸ਼ਰਾਬ ਤੇ ਸਿਗਰਟ ਪੀਣ ਵਾਲਿਆਂ ਨੂੰ WHO ਦੀ ਚਿਤਾਵਨੀ
ਕੋਰੋਨਾ: ਸ਼ਰਾਬ ਤੇ ਸਿਗਰਟ ਪੀਣ ਵਾਲਿਆਂ ਨੂੰ WHO ਦੀ ਚਿਤਾਵਨੀ

  • Share this:
  • Facebook share img
  • Twitter share img
  • Linkedin share img
ਹੁਣ ਤੱਕ ਸੋਸ਼ਲ ਮੀਡੀਆ ਉਤੇ ਵੱਡੇ ਪੱਧਰ ਉਤੇ ਇਹ ਦਾਅਵਾ ਕੀਤਾ ਜਾ ਰਿਹਾ ਸੀ ਸ਼ਰਾਬ ਪੀਣ ਵਾਲਿਆਂ ਨੂੰ ਕੋਰੋਨਾਵਾਇਰਸ ਕੁਝ ਨਹੀਂ ਕਹਿੰਦਾ ਤੇ ਉਹ ਸੇਫ ਹਨ। ਪਰ ਹੁਣ ਵਿਸ਼ਵ ਸਿਹਤ ਸੰਸਥਾ (WHO) ਨੇ ਸ਼ਰਾਬ ਪੀਣ ਵਾਲਿਆਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ।

WHO ਨੇ ਕਿਹਾ ਕਿ ਜੇਕਰ ਇਸ ਮਹਾਮਾਰੀ ਦੀ ਮਾਰ ਸਮੇਂ ਸ਼ਰਾਬ ਤੇ ਸਿਗਰਟ ਦੀ ਆਦਤ ਨਾ ਛੱਡੀ ਤਾਂ ਅਜਿਹੇ ਲੋਕਾਂ ਨੂੰ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਸ਼ਿਕਾਰ ਬਣਾਵੇਗਾ। WHO ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਕਮਜੋਰ ਅਮਿਊਨਿਟੀ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਤੇ ਸ਼ਰਾਬ ਤੇ ਸਿਗਰਟ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਾਰ ਦਿੰਦੀ ਹੈ।

ਇਸ ਲਈ ਅਜਿਹੇ ਲੋਕਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਹੁਣ ਤੱਕ ਇਹੀ ਸਾਹਮਣੇ ਆਇਆ ਹੈ ਕਿ ਕੋਰੋਨਾ ਦਾ ਸ਼ਿਕਾਰ  60 ਸਾਲ ਤੋਂ ਉਪਰ ਉਮਰ ਵਾਲੇ ਲੋਕ ਬਣੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ 60 ਸਾਲ ਦੀ ਉਮਰ ਵਿਚ ਸਾਡੇ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਬਿਲਕੁਲ ਘੱਟ ਹੋ ਜਾਂਦੀ ਹੈ।
ਭਾਰਤ ਵਿਚ ਹੁਣ ਤੱਕ ਕਰੋਨਾਵਾਇਰਸ ਨਾਲ 16 ਮੌਤਾਂ ਹੋ ਚੁੱਕੀਆਂ ਹਨ, ਪਹਿਲੀ ਮੌਤ ਕਰਨਾਟਕ ਵਿਚ 12 ਮਾਰਚ ਨੂੰ ਰਿਪੋਰਟ ਹੋਈ ਸੀ। ਇਹ 76 ਸਾਲਾ ਆਦਮੀ ਹਾਈਪਰਟੈਂਸ਼ਨ, ਅਸਥਮਾ (ਸਾਹ ਦੀ ਤਕਲੀਫ਼) ਤੇ ਸ਼ੂਗਰ ਨਾਲ ਪੀੜਤ ਸੀ। ਦੂਜੀ ਮੌਤ ਇਕ ਔਰਤ (68 ਸਾਲਾ) ਦੀ ਦਿੱਲੀ ਵਿਚ 13 ਮਾਰਚ ਨੂੰ ਹੋਈ, ਉਹ ਵੀ ਹਾਈਪਰਟੈਂਸ਼ਨ ਤੇ ਸ਼ੂਗਰ ਦੀ ਮਰੀਜ਼ ਸੀ।

ਉਹ ਸਵਿਟਰਜ਼ਲੈਂਡ ਤੋਂ ਪਰਤੇ ਆਪਣੇ ਪੁੱਤਰ ਦੇ ਸੰਪਰਕ ਵਿਚ ਆਈ ਸੀ। ਉਹ ਪੰਜ ਤੋਂ 22 ਫਰਵਰੀ ਦੌਰਾਨ ਇਟਲੀ ਵਿਚ ਵੀ ਸੀ। ਭਾਰਤ ਉਹ 23 ਫਰਵਰੀ ਨੂੰ ਆਇਆ ਸੀ ਤੇ ਬੀਮਾਰੀ ਦਾ ਕੋਈ ਲੱਛਣ ਨਹੀਂ ਸੀ। ਬਜ਼ੁਰਗ ਮਾਂ ਨੂੰ ਕਰੋਨਾ ਦੀ ਲਾਗ਼ ਆਪਣੇ ਪੁੱਤਰ ਮਤਲਬ ਇਕ ਪੁਰਸ਼ ਤੋਂ ਲੱਗੀ। ਇਕ ਹੋਰ ਮੌਤ 22 ਮਾਰਚ ਨੂੰ ਬਿਹਾਰ ’ਚ ਹੋਈ। ਉਸ ਨੂੰ ਵੀ ਕਿਡਨੀ ਨਾਲ ਜੁੜੀ ਬੀਮਾਰੀ ਸੀ ਤੇ ਉਹ ਕਤਰ ਤੋਂ ਪਰਤਿਆ ਸੀ। ਮਹਾਰਾਸ਼ਟਰ ਵਿਚ ਇਕੋ ਹਫ਼ਤੇ ਵਿਚ ਚਾਰ ਮੌਤਾਂ ਹੋਈਆਂ। ਦੋ ਵਿਅਕਤੀ 63 ਸਾਲ ਦੇ ਤੇ ਇਕ 65 ਵਰ੍ਹਿਆਂ ਦਾ ਸੀ। ਇਕ ਹੋਰ ਵਿਅਕਤੀ ਵੀ ਕਰੀਬ 60 ਸਾਲਾਂ ਦਾ ਸੀ।

ਇਨ੍ਹਾਂ ਤਿੰਨਾਂ ਨੂੰ ਵੀ ਬਲੱਡ ਪ੍ਰੈੱਸ਼ਰ, ਸ਼ੂਗਰ ਤੇ ਦਿਲ ਦੇ ਰੋਗ ਸਨ। ਪੰਜਾਬ ਵਿਚ ਜਰਮਨੀ ਤੋਂ ਪਰਤੇ ਜਿਸ ਬਜ਼ੁਰਗ (72 ਸਾਲ) ਦੀ ਮੌਤ ਹੋਈ ਉਹ ਇਟਲੀ ਹੁੰਦਾ ਹੋਇਆ ਜਰਮਨੀ ਤੋਂ ਪਰਤਿਆ ਸੀ। ਕੋਲਕਾਤਾ ਵਿਚ 55 ਸਾਲਾ ਵਿਅਕਤੀ ਸੋਮਵਾਰ ਜੋ ਕਰੋਨਾਵਾਇਰਸ ਤੋਂ ਪੀੜਤ ਸੀ, ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਅਮਰੀਕਾ ਤੋਂ ਪਰਤੇ ਜਿਸ ਤਿੱਬਤੀ ਮੂਲ ਦੇ ਵਿਅਕਤੀ ਦੀ ਮੌਤ ਹਾਲ ਹੀ ਵਿਚ ਹੋਈ ਹੈ, ਉਸ ਦੀ ਉਮਰ 69 ਵਰ੍ਹੇ ਸੀ।
ਇਹ ਸਾਰੇ ਪੁਰਸ਼ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਿਚ ਕਰੋਨਾ ਨਾਲ ਹਲਾਕ ਹੋਇਆ 57 ਸਾਲਾ ਵਿਅਕਤੀ ਵੀ ਪੁਰਸ਼ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਇਕ ਗੱਲ ਸਾਂਝੀ ਹੈ ਕਿ ਲਗਭਗ ਸਾਰੇ ਪੁਰਸ਼ ਹਨ, 50-75 ਸਾਲ ਉਮਰ ਵਰਗ ਦੇ ਹਨ, ਸਾਰੇ ਇਕ-ਦੋ ਬੀਮਾਰੀਆਂ ਤੋਂ ਪੀੜਤ ਸਨ ਤੇ ਦਵਾਈ ਲੈ ਰਹੇ ਸਨ।

 
First published: March 27, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading