Home /News /coronavirus-latest-news /

 COVID-19: ਬਲੱਡ ਰਾਹੀਂ ਸਰੀਰ ਦੇ ਕਿਸੇ ਵੀ ਅੰਗ ਤੱਕ ਪਹੁੰਚ ਸਕਦਾ ਹੈ ਕੋਰੋਨਾ, ਖੋਜ ਵਿਚ ਖੁਲਾਸਾ

 COVID-19: ਬਲੱਡ ਰਾਹੀਂ ਸਰੀਰ ਦੇ ਕਿਸੇ ਵੀ ਅੰਗ ਤੱਕ ਪਹੁੰਚ ਸਕਦਾ ਹੈ ਕੋਰੋਨਾ, ਖੋਜ ਵਿਚ ਖੁਲਾਸਾ

 COVID-19: ਬਲੱਡ ਰਾਹੀਂ ਸਰੀਰ ਦੇ ਕਿਸੇ ਵੀ ਅੰਗ ਤੱਕ ਪਹੁੰਚ ਸਕਦਾ ਹੈ ਕੋਰੋਨਾ, ਖੋਜ ਵਿਚ ਖੁਲਾਸਾ

 COVID-19: ਬਲੱਡ ਰਾਹੀਂ ਸਰੀਰ ਦੇ ਕਿਸੇ ਵੀ ਅੰਗ ਤੱਕ ਪਹੁੰਚ ਸਕਦਾ ਹੈ ਕੋਰੋਨਾ, ਖੋਜ ਵਿਚ ਖੁਲਾਸਾ

ਖੋਜ ਵਿਚ ਦਾਅਵਾ ਕੀਤਾ ਹੈ ਕਿ ਇਹ ਵਾਇਰਸ ਸਰੀਰ ਦੇ ਹਰ ਹਿੱਸੇ ਵਿਚ ਖੂਨ ਦੀਆਂ ਨਾੜੀਆਂ ਨੂੰ ਲੈ ਕੇ ਹਮਲਾ ਕਰ ਰਿਹਾ ਹੈ।

 • Share this:
  ਕੋਰੋਨਾ ਵਾਇਰਸ ਦੀ ਲਾਗ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਮਿਊਟੇਸ਼ਨ ਵਿਸ਼ਵ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਲੋਕ ਇਸ ਨੂੰ ਬਹਿਰੂਪੀਆ ਵਾਇਰਸ ਵੀ ਕਹਿ ਰਹੇ ਹਨ। ਕੋਰੋਨਾ ਦੀ ਲਾਗ ਬਾਰੇ ਵਿਸ਼ਵ ਭਰ ਵਿਚ ਖੋਜ ਕੀਤੀ ਜਾ ਰਹੀ ਹੈ। ਹੁਣ ਸਵਿਟਜ਼ਰਲੈਂਡ ਵਿਚ ਇਕ ਨਵੀਂ ਖੋਜ ਨੇ ਇਹ ਸੰਭਾਵਨਾ ਪੈਦਾ ਕੀਤੀ ਹੈ ਕਿ ਇਹ ਵਾਇਰਸ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਪਹੁੰਚ ਸਕਦਾ ਹੈ। ਖੋਜ ਵਿਚ ਦਾਅਵਾ ਕੀਤਾ ਹੈ ਕਿ ਇਹ ਵਾਇਰਸ ਸਰੀਰ ਦੇ ਹਰ ਹਿੱਸੇ ਵਿਚ ਖੂਨ ਦੀਆਂ ਨਾੜੀਆਂ ਉਤੇ ਹਮਲਾ ਕਰ ਰਿਹਾ ਹੈ। ਸਵਿਟਜ਼ਰਲੈਂਡ ਦੇ ਜ਼ੁਰੀਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਖੋਜ ਕੀਤੀ ਹੈ, ਜਿਸ ਦੀ ਰਿਪੋਰਟ ਵੱਕਾਰੀ ਸਿਹਤ ਖੋਜ ਰਸਾਲੇ ਦਿ ਲੈਂਸੈੱਟ ਵਿੱਚ ਪ੍ਰਕਾਸ਼ਤ ਕੀਤੀ ਗਈ ਹੈ।

   ਸਰੀਰ ਦੇ ਕਿਸੇ ਇਕ ਹਿੱਸੇ ਵਿਚ ਖੂਨ ਜਮ੍ਹਾਂ ਹੋਣ ਲੱਗਦਾ ਹੈ

  ਅਮਰ ਉਜਾਲਾ ਦੀ ਖ਼ਬਰ ਅਨੁਸਾਰ, ਦਿ ਲੈਂਸੈੱਟ ਜਰਨਲ ਵਿਚ ਪ੍ਰਕਾਸ਼ਤ ਖੋਜ ਦੇ ਅਨੁਸਾਰ ਕੋਰੋਨਾ ਵਾਇਰਸ ਖੂਨ ਦੀਆਂ ਨਾੜੀਆਂ ਨੂੰ ਸੰਕਰਮਿਤ ਕਰ ਕੇ ਮਨੁੱਖੀ ਸਰੀਰ ਦੇ ਕਿਸੇ ਵੀ ਹਿੱਸੇ ਤੱਕ ਪਹੁੰਚ ਸਕਦਾ ਹੈ ਅਤੇ ਜਾਨਲੇਵਾ ਹੋ ਸਕਦਾ ਹੈ। ਖੋਜਕਰਤਾ ਫਰੈਂਕ ਰੁਸ਼ੀਜਕਾ ਦੇ ਅਨੁਸਾਰ, ਵਾਇਰਸ ਖੂਨ ਦੀਆਂ ਨਾੜੀਆਂ ਦੀ ਉਪਰਲੀ ਸਤਹ (ਐਂਡੋਥੈਲੀਅਮ) ਉਤੇ ਹਮਲਾ ਕਰਦਾ ਹੈ, ਜਿਸਦੇ ਕਾਰਨ ਸਰੀਰ ਵਿੱਚ ਖੂਨ ਦਾ ਗੇੜ (ਸਰਕੂਲੇਸ਼ਨ) ਘੱਟ ਹੁੰਦਾ ਹੈ, ਅਜਿਹੇ ਵਿੱਚ ਸਰੀਰ ਦੇ ਕਿਸੇ ਇੱਕ ਹਿੱਸੇ ਵਿੱਚ ਖੂਨ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਖੋਜ ਕਹਿੰਦੀ ਹੈ ਕਿ ਇਹ ਵਾਇਰਸ ਨਾ ਸਿਰਫ ਫੇਫੜਿਆਂ ਨੂੰ ਸੰਕਰਮਿਤ ਕਰਦਾ ਹੈ, ਬਲਕਿ ਦੂਜੇ ਅੰਗਾਂ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ।

  ਜ਼ੁਰੀਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਤਰੀਕੇ ਨੂੰ ਸਮਝਣ ਲਈ ਕੋਰੋਨਾ ਮਰੀਜ਼ਾਂ ਖੂਨ ਦੀਆਂ ਨਾੜੀਆਂ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੂੰ ਇਕ ਇਲੈਕਟ੍ਰੋਨ ਮਾਈਕਰੋਸਕੋਪ ਨਾਲ ਵੇਖਿਆ ਤਾਂ ਖੂਨ ਦੀਆਂ ਨਾੜੀਆਂ ਖਰਾਬ ਹੋਈਆਂ ਦਿਖਾਈ ਦਿੱਤੀਆਂ। ਇਸਦੇ ਪਿੱਛੇ ਦਾ ਕਾਰਨ ACE2 ਰੀਸੈਪਟਰ ਐਂਜ਼ਾਈਮ ਨੂੰ ਮੰਨਿਆ ਗਿਆ ਹੈ। ਹੁਣ ਤੱਕ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਵਿੱਚ, ACE2 ਰੀਸੈਪਟਰਾਂ ਨੂੰ ਕੋਰੋਨਾ ਵਾਇਰਸ ਲਈ ਮਦਦਗਾਰ ਦੱਸਿਆ ਗਿਆ ਹੈ। ਇਹ ਐਂਜਾਇਮ ਦਿਲ, ਫੇਫੜੇ ਅਤੇ ਗੁਰਦੇ ਦੇ ਸੈੱਲਾਂ ਵਿੱਚ ਪਾਇਆ ਜਾਂਦਾ ਹੈ।

  ਖੋਜਕਰਤਾਵਾਂ ਅਨੁਸਾਰ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਮਰੀਜ਼ਾਂ ਨੂੰ ਖੂਨ ਦੀਆਂ ਨਾੜੀਆਂ 'ਤੇ ਇਸ ਵਾਇਰਸ ਦੇ ਪ੍ਰਭਾਵ ਕਾਰਨ ਆਮ ਲੋਕਾਂ ਨਾਲੋਂ ਕੋਰੋਨਾ ਦੀ ਲਾਗ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਅਜਿਹੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਖੋਜਕਰਤਾ ਫਰੈਂਕ ਰੁਸ਼ੀਜਕਾ ਦੇ ਅਨੁਸਾਰ, ਹੁਣ ਤੱਕ ਕੋਰੋਨਾ ਸੰਕਰਮਣ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕੋਰੋਨਾ ਨੇ ਫੇਫੜਿਆਂ ਤੋਂ ਇਲਾਵਾ ਦਿਲ, ਗੁਰਦੇ ਅਤੇ ਅੰਤੜੀਆਂ ਉਤੇ ਪਕੜ ਕਰ ਚੁਕਿਆ ਹੈ।

  ਸਿਗਰਟ ਛੱਡਣ ਦੀ ਸਲਾਹ

  ਖੋਜਕਰਤਾਵਾਂ ਦੇ ਅਨੁਸਾਰ ਗੰਭੀਰ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਕੋਰੋਨਾ ਦੀ ਲਾਗ ਦੇ ਵੱਧ ਰਹੇ ਜੋਖਮ ਦਾ ਕਾਰਨ ਉਨ੍ਹਾਂ ਦੀਆਂ ਖੂਨ ਦੀਆਂ ਨਾੜੀਆਂ ਦਾ ਕਮਜ਼ੋਰ ਹੋ ਜਾਂਦੀਆਂ ਹਨ। ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ, ਮੋਟਾਪਾ ਅਤੇ ਸ਼ੂਗਰ ਦੇ ਮਰੀਜ਼ਾਂ ਵਿੱਚ ਖੂਨ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ। ਸਿਗਰਟ ਪੀਣ ਵਾਲੇ ਲੋਕਾਂ ਵਿਚ ਵੀ ਇਹੋ ਖ਼ਤਰਾ ਹੈ। ਇਸੇ ਲਈ ਸਿਹਤ ਮਾਹਰ ਤੰਬਾਕੂਨੋਸ਼ੀ ਛੱਡਣ ਦੀ ਸਿਫਾਰਸ਼ ਕਰ ਰਹੇ ਹਨ।
  Published by:Ashish Sharma
  First published:

  Tags: Coronavirus, COVID-19, Research

  ਅਗਲੀ ਖਬਰ