Coronavirus: ਭਾਰਤ ਵਿਚ 24 ਘੰਟਿਆਂ 'ਚ 92 ਹਜ਼ਾਰ ਨਵੇਂ ਕੇਸ, ਕੁੱਲ ਅੰਕੜਾ 48 ਲੱਖ ਤੋਂ ਪਾਰ

News18 Punjabi | News18 Punjab
Updated: September 14, 2020, 12:29 PM IST
share image
Coronavirus: ਭਾਰਤ ਵਿਚ 24 ਘੰਟਿਆਂ 'ਚ 92 ਹਜ਼ਾਰ ਨਵੇਂ ਕੇਸ, ਕੁੱਲ ਅੰਕੜਾ 48 ਲੱਖ ਤੋਂ ਪਾਰ
Coronavirus: ਭਾਰਤ ਵਿਚ 24 ਘੰਟਿਆਂ 'ਚ 92 ਹਜ਼ਾਰ ਨਵੇਂ ਕੇਸ, ਕੁੱਲ ਅੰਕੜਾ 48 ਲੱਖ ਤੋਂ ਪਾਰ

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾਵਾਇਰਸ ਨਾਲ ਸੰਕਰਮਿਤ (ਕੋਵਿਡ -19 ਸੰਕਰਮਿਤ) ਮਰੀਜਾਂ ਦੀ ਗਿਣਤੀ 48 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ 92 ਹਜ਼ਾਰ 071 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਇਸ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ 48 ਲੱਖ 46 ਹਜ਼ਾਰ 428 ਤੱਕ ਪਹੁੰਚ ਗਈ ਹੈ।

ਐਤਵਾਰ ਨੂੰ 1136 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ, ਜਿਸ ਦੇ ਨਾਲ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 79 ਹਜ਼ਾਰ 722 ਹੋ ਗਈ ਹੈ। ਕੋਰੋਨਾ ਤੋਂ ਹੁਣ ਤੱਕ 37 ਲੱਖ 80 ਹਜ਼ਾਰ 108 ਵਿਅਕਤੀ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਅਨੁਸਾਰ ਇਸ ਸਮੇਂ ਦੇਸ਼ ਵਿੱਚ 9 ਲੱਖ 86 ਹਜ਼ਾਰ 598 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

9 ਰਾਜਾਂ ਵਿੱਚ 74% ਸਰਗਰਮ ਮਰੀਜ਼
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿਚ 74% ਸਰਗਰਮ ਮਾਮਲੇ, ਯਾਨੀ ਇਸ ਸਮੇਂ ਇਲਾਜ ਅਧੀਨ ਮਰੀਜ਼ ਦੇਸ਼ ਦੇ 9 ਰਾਜਾਂ ਵਿੱਚ ਹਨ। ਸਭ ਤੋਂ ਵੱਧ 28% ਮਰੀਜ਼ ਮਹਾਰਾਸ਼ਟਰ ਦੇ ਹਨ। ਦੂਜਾ ਕਰਨਾਟਕ ਹੈ, ਜਿੱਥੇ 11% ਮਰੀਜ਼ ਹਨ ਤੇ ਤੀਸਰਾ ਆਂਧਰਾ ਪ੍ਰਦੇਸ਼ ਹੈ, ਜਿੱਥੇ 10% ਸਰਗਰਮ ਕੇਸ ਹਨ।

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ 7%, ਤਾਮਿਲਨਾਡੂ ਵਿੱਚ 5%, ਓੜੀਸਾ ਵਿੱਚ 4%, ਤੇਲੰਗਾਨਾ, ਅਸਾਮ ਅਤੇ ਛੱਤੀਸਗੜ ਵਿੱਚ 3-3% ਕਿਰਿਆਸ਼ੀਲ ਕੇਸ ਹਨ। ਬਾਕੀ 26% ਮਰੀਜ਼ ਦੇਸ਼ ਦੇ ਦੂਜੇ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ। ਇਨ੍ਹਾਂ 9 ਰਾਜਾਂ ਵਿੱਚ ਵੱਧ ਤੋਂ ਵੱਧ 81% ਮਰੀਜ਼ਾਂ ਦੀ ਮੌਤ ਵੀ ਹੋਈ ਹੈ।

ਐਤਵਾਰ ਨੂੰ ਮਹਾਰਾਸ਼ਟਰ ਵਿੱਚ 22 ਹਜ਼ਾਰ 543 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 11 ਹਜ਼ਾਰ 549 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ 416 ਲੋਕਾਂ ਦੀ ਮੌਤ ਹੋ ਗਈ। ਰਾਜ ਵਿੱਚ ਹੁਣ ਤੱਕ ਕੁੱਲ 52 ਲੱਖ 53 ਹਜ਼ਾਰ 676 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਵਿਚੋਂ 10 ਲੱਖ 60 ਹਜ਼ਾਰ 308 ਨਮੂਨੇ ਸਕਾਰਾਤਮਕ ਪਾਏ ਗਏ ਹਨ।
Published by: Gurwinder Singh
First published: September 14, 2020, 12:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading