ਭਾਰਤ ਵਿਚ 24 ਘੰਟਿਆਂ ਵਿਚ ਕੋਰੋਨਾ ਦੇ 80472 ਨਵੇਂ ਮਰੀਜ਼, ਕੁੱਲ ਅੰਕੜਾ 62.25 ਲੱਖ ਤੱਕ ਪੁੱਜਾ

News18 Punjabi | News18 Punjab
Updated: September 30, 2020, 10:34 AM IST
share image
ਭਾਰਤ ਵਿਚ 24 ਘੰਟਿਆਂ ਵਿਚ ਕੋਰੋਨਾ ਦੇ 80472 ਨਵੇਂ ਮਰੀਜ਼, ਕੁੱਲ ਅੰਕੜਾ 62.25 ਲੱਖ ਤੱਕ ਪੁੱਜਾ
ਭਾਰਤ ਵਿਚ 24 ਘੰਟਿਆਂ ਵਿਚ ਕੋਰੋਨਾ ਦੇ 80472 ਨਵੇਂ ਮਰੀਜ਼, ਕੁੱਲ ਅੰਕੜਾ 62.25 ਲੱਖ ਤੱਕ ਪੁੱਜਾ

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜਾਂ ਦੀ ਗਿਣਤੀ 62 ਲੱਖ 25 ਹਜ਼ਾਰ 764 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਦੇ 80 ਹਜ਼ਾਰ 472 ਨਵੇਂ ਕੇਸ ਪਾਏ ਗਏ। ਮੰਗਲਵਾਰ ਨੂੰ 1179 ਲੋਕਾਂ ਦੀ ਮੌਤ ਹੋ ਗਈ।

ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 97 ਹਜ਼ਾਰ 497 ਤੱਕ ਪਹੁੰਚ ਗਈ ਹੈ। ਪਿਛਲੇ ਦਿਨ 86,061 ਲੋਕ ਵਾਇਰਸ ਤੋਂ ਉਭਰੇ ਹਨ। ਹੁਣ ਤੱਕ 51 ਲੱਖ 87 ਹਜ਼ਾਰ 826 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ, ਜੋ ਕਿ ਵਿਸ਼ਵ ਵਿੱਚ ਸਭ ਤੋਂ ਉੱਚਾ ਅੰਕੜਾ ਹੈ। ਇਸ ਸਮੇਂ ਦੇਸ਼ ਵਿੱਚ 9 ਲੱਖ 40 ਹਜ਼ਾਰ 441 ਸਰਗਰਮ ਕੇਸ ਹਨ।

ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਆਈਸੀਐਮਆਰ ਦੀ ਦੂਜੀ ਸੀਰੋ ਸਰਵੇ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਵੱਡੀ ਅਬਾਦੀ ਹਾਲੇ ਵੀ ਕੋਰੋਨਾ ਦੀ ਲਪੇਟ ਵਿਚ ਹੈ, ਇਸ ਲਈ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ। 17 ਅਗਸਤ ਤੋਂ 22 ਸਤੰਬਰ ਤੱਕ 29,082 ਲੋਕਾਂ ਦਾ ਸਰਵੇਖਣ ਕੀਤਾ ਗਿਆ। ਇਨ੍ਹਾਂ ਵਿਚੋਂ 6.6% ਦੇ ਸੰਕਰਮਣ ਦੇ ਸਬੂਤ ਮਿਲੇ ਹਨ। ਸਰਵੇਖਣ ਦੇ ਅਨੁਸਾਰ, ਅਗਸਤ ਵਿੱਚ, 10 ਸਾਲ ਤੋਂ ਵੱਧ ਉਮਰ ਦੇ ਹਰ 15 ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਸੰਕਰਮਣ ਦਾ ਸ਼ਿਕਾਰ ਹੋ ਗਿਆ।
ਮਹਾਰਾਸ਼ਟਰ ਵਿਚ ਕੋਰੋਨਾ ਬਾਰੇ ਇਕ ਚੰਗੀ ਖ਼ਬਰ ਆ ਰਹੀ ਹੈ। ਪਿਛਲੇ ਚਾਰ ਦਿਨਾਂ ਦੀ ਗੱਲ ਕਰੀਏ ਤਾਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਐਤਵਾਰ ਨੂੰ ਛੱਡ ਕੇ ਨਵੇਂ ਮਰੀਜ਼ਾਂ ਨਾਲੋਂ ਜ਼ਿਆਦਾ ਸੀ। ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ 14 ਹਜ਼ਾਰ 976 ਮਰੀਜ਼ ਵਧੇ ਅਤੇ 19 ਹਜ਼ਾਰ 212 ਲੋਕ ਵੀ ਤੰਦਰੁਸਤ ਹੋ ਗਏ। ਮੌਤ ਦਰ 2.65% ਤੱਕ ਪਹੁੰਚ ਗਈ। ਰਾਜ ਵਿੱਚ ਇਸ ਸਮੇਂ 19 ਲੱਖ 75 ਹਜ਼ਾਰ 923 ਲੋਕ ਹੋਮ ਕੁਆਰੰਟੀਨ ਵਿੱਚ ਹਨ।
Published by: Gurwinder Singh
First published: September 30, 2020, 10:34 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading