Coronavirus In India: ਬਾਈਡਨ ਨੇ ਕਿਹਾ- ਜਿਵੇਂ ਭਾਰਤ ਨੇ ਕੋਵਿਡ ਸੰਕਟ ਵਿੱਚ ਸਾਡੀ ਮਦਦ ਕੀਤੀ ਸੀ, ਉਸੇ ਤਰ੍ਹਾਂ ਅਸੀਂ ਵੀ ਕਰਾਂਗੇ

Coronavirus In India: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਹੈ।

Coronavirus In India: ਬਾਈਡੇਨ ਨੇ ਕਿਹਾ- ਜਿਵੇਂ ਭਾਰਤ ਨੇ ਕੋਵਿਡ ਸੰਕਟ ਵਿੱਚ ਸਾਡੀ ਮਦਦ ਕੀਤੀ ਸੀ, ਉਸੇ ਤਰ੍ਹਾਂ ਅਸੀਂ ਵੀ ਕਰਾਂਗੇ

 • Share this:
  ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ (Joe Biden) ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ(Kamala Harris) ਨੇ ਕੋਵਿਡ ਦੀ ਦੂਜੀ ਲਹਿਰ ਦੇ ਵਿਚਕਾਰ ਭਾਰਤ ਅਤੇ ਦੇਸ਼ ਦੇ ਨਾਗਰਿਕਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਅਮਰੀਕਾ ਦੀ ਚੋਟੀ ਦੀ ਲੀਡਰਸ਼ਿਪ ਨੇ ਟਵੀਟ ਕੀਤਾ ਹੈ ਕਿ ਉਹ ਕੋਰੋਨੋਵਾਇਰਸ ਸੰਕਟ ਨਾਲ ਨਜਿੱਠਣ ਲਈ ਮਦਦਗਾਰ ਸਿਹਤ ਸਹੂਲਤਾਂ ਦੀ ਸਪਲਾਈ ਜਾਰੀ ਰੱਖੇਗੀ। ਬਾਈਡਨ ਨੇ ਇੱਕ ਟਵੀਟ ਵਿੱਚ ਕਿਹਾ, ‘ਜਿਵੇਂ ਭਾਰਤ ਨੇ ਲੋੜ ਦੇ ਸਮੇਂ ਅਮਰੀਕਾ ਦੀ ਮਦਦ ਕੀਤੀ, ਉਸੇ ਤਰ੍ਹਾਂ ਅਸੀਂ ਲੋੜ ਦੇ ਸਮੇਂ ਭਾਰਤ ਦੀ ਮਦਦ ਕਰਨ ਲਈ ਦ੍ਰਿੜ ਹਾਂ।’

  ਯੂਐਸ ਐਨਐਸਏ ਦੇ ਟਵੀਟ ਉੱਤੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਦੇ ਜਵਾਬ ਵਿੱਚ ਇਸ ਵਿੱਚ ਕਿਹਾ ਗਿਆ ਹੈ, ‘ਮਹਾਂਮਾਰੀ ਦੇ ਸ਼ੁਰੂਆਤੀ ਪੜਾਅ ਦੌਰਾਨ ਜਿਸ ਤਰ੍ਹਾਂ ਸਾਡੇ ਹਸਪਤਾਲਾਂ ਤੇ ਦਬਾਅ ਦੇ ਸਮੇਂ ਭਾਰਤ ਨੇ ਸਹਾਇਤਾ ਕੀਤੀ, ਇਸੇ ਤਰ੍ਹਾਂ, ਅਸੀਂ ਲੋੜ ਦੇ ਸਮੇਂ ਭਾਰਤ ਦੀ ਮਦਦ ਕਰਨ ਲਈ ਦ੍ਰਿੜ ਹਾਂ।’

  ਇਸਦੇ ਨਾਲ ਹੀ, ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਸ ਪ੍ਰਸੰਗ ਵਿੱਚ ਟਵੀਟ ਕੀਤਾ। ਹੈਰਿਸ ਨੇ ਲਿਖਿਆ- 'ਮਦਦ ਕਰਨ ਦੇ ਨਾਲ-ਨਾਲ ਅਸੀਂ ਭਾਰਤ ਦੇ ਨਾਗਰਿਕਾਂ ਅਤੇ ਦਲੇਰ ਸਿਹਤ ਕਰਮਚਾਰੀਆਂ ਲਈ ਵੀ ਅਰਦਾਸ ਕਰਦੇ ਹਾਂ।' ਭਾਰਤ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਅਮਰੀਕਾ ਦੇ ਚੋਟੀ ਦੇ ਲੀਡਰਸ਼ਿਪ ਦਾ ਇਹ ਪਹਿਲਾ ਜਵਾਬ ਹੈ। ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਾਂ ਨੇ ਕਿਹਾ ਕਿ ਉਹ ਅਜੋਕੇ ਸਮੇਂ ਵਿੱਚ ਇਸ ਮੁੱਦੇ ‘ਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਨਗਲਾ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਸੰਪਰਕ ਵਿੱਚ ਰਹੀ ਹੈ।  ਅਜੀਤ ਡੋਵਾਲ ਨਾਲ ਗੱਲਬਾਤ ਤੋਂ ਬਾਅਦ ਫੈਸਲਾ

  ਇਸ ਤੋਂ ਪਹਿਲਾਂ ਐਤਵਾਰ ਨੂੰ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਅਗਵਾਈ ਵਿਚ ਅਮਰੀਕੀ ਪ੍ਰਸ਼ਾਸਨ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਭਾਰਤ ਨੂੰ ਐਮਰਜੈਂਸੀ ਸਹਾਇਤਾ ਦਿੱਤੀ ਅਤੇ ਨਾਲ ਹੀ ਕੋਵਿਸ਼ਿਲਡ ਟੀਕੇ ਦੀ ਭਾਰਤੀ ਨਿਰਮਾਤਾ ਨੂੰ ਤੁਰੰਤ ਕੱਚਾ ਮਾਲ ਮੁਹੱਈਆ ਕਰਵਾਉਣ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਅਤੇ ਉਸ ਦੇ ਭਾਰਤੀ ਹਮਰੁਤਬਾ ਅਜੀਤ ਡੋਵਾਲ ਵਿਚਕਾਰਾਲੇ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਇਹ ਫੈਸਲਾ ਲਿਆ ਹੈ।  ਦੋਵਾਂ ਕੌਮੀ ਸੁਰੱਖਿਆ ਸਲਾਹਕਾਰਾਂ ਦੁਆਰਾ ਗੱਲਬਾਤ ਤੋਂ ਬਾਅਦ ਵ੍ਹਾਈਟ ਹਾਊਸ ਨੈਸ਼ਨਲ ਸਿਕਉਰਟੀ ਪਰਿਸ਼ਦ ਦੀ ਬੁਲਾਰੀ ਐਮਿਲੀ ਹੋਰਨੇ ਨੇ ਕਿਹਾ, "ਜਦੋਂ ਸਾਡੇ ਹਸਪਤਾਲ ਮਹਾਂਮਾਰੀ ਦੇ ਸ਼ੁਰੂਆਤੀ ਪੜਾਅ ਨਾਲ ਜੂਝ ਰਹੇ ਸਨ, ਉਦੋਂ ਭਾਰਤ ਨੇ ਸੰਯੁਕਤ ਰਾਜ ਨੂੰ ਸਹਾਇਤਾ ਭੇਜੀ ਸੀ।" ਇਸੇ ਤਰ੍ਹਾਂ, ਅਮਰੀਕਾ ਵੀ ਲੋੜ ਦੇ ਇਸ ਸਮੇਂ ਵਿਚ ਭਾਰਤ ਦੀ ਸਹਾਇਤਾ ਲਈ ਵਚਨਬੱਧ ਹੈ। ਭਾਰਤ ਨੇ ਅਮਰੀਕਾ ਨੂੰ ਕੋਵਿਸ਼ਿਲਡ ਟੀਕੇ ਦੇ ਉਤਪਾਦਨ ਲਈ ਕੱਚੇ ਮਾਲ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ।

  ਹੋਰਨੇ ਨੇ ਕਿਹਾ ਕਿ ਭਾਰਤ ਨੇ ਅਗਾਂਊ ਮੋਰਚੇ ਦੇ ਕਰਮਚਾਰੀਆਂ ਅਤੇ ਕੋਵਿਡ -19 ਦੇ ਮਰੀਜ਼ਾਂ ਦੀ ਸਹਾਇਤਾ ਦੇ ਮੱਦੇਨਜ਼ਰ ਅਮਰੀਕਾ ਨੇ ਭਾਰਤ ਨੂੰ ਟੈਸਟ ਕਿੱਟਾਂ, ਵੈਂਟੀਲੇਟਰਾਂ ਅਤੇ ਪੀਪੀਈ ਕਿੱਟਾਂ ਤੋਂ ਇਲਾਵਾ ਹੋਰ ਉਪਕਰਣ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ। (ਭਾਸ਼ਾ ਇੰਪੁੱਟ ਦੇ ਨਾਲ)
  Published by:Sukhwinder Singh
  First published: