Corona; ਬ੍ਰਿਟੇਨ ਵਿਚ ਪ੍ਰਾਇਮਰੀ ਸਕੂਲ ਵੀ ਖੁੱਲ੍ਹੇ, ਵਿਸ਼ਵ 'ਚ 24 ਘੰਟਿਆਂ ਦੌਰਾਨ ਸਾਹਮਣੇ ਆਏ ਇਕ ਲੱਖ ਕੇਸ

News18 Punjabi | News18 Punjab
Updated: June 2, 2020, 2:04 PM IST
share image
Corona; ਬ੍ਰਿਟੇਨ ਵਿਚ ਪ੍ਰਾਇਮਰੀ ਸਕੂਲ ਵੀ ਖੁੱਲ੍ਹੇ, ਵਿਸ਼ਵ 'ਚ 24 ਘੰਟਿਆਂ ਦੌਰਾਨ ਸਾਹਮਣੇ ਆਏ ਇਕ ਲੱਖ ਕੇਸ
Corona; ਬ੍ਰਿਟੇਨ ਵਿਚ ਪ੍ਰਾਇਮਰੀ ਸਕੂਲ ਵੀ ਖੁੱਲ੍ਹੇ, ਵਿਸ਼ਵ 'ਚ 24 ਘੰਟਿਆਂ ਦੌਰਾਨ ਸਾਹਮਣੇ ਆਏ ਇਕ ਲੱਖ ਕੇਸ

  • Share this:
  • Facebook share img
  • Twitter share img
  • Linkedin share img
ਹੁਣ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਲੌਕਡਾਊਨ ਵਿਚ ਢਿੱਲ ਦਿੱਤੀ ਗਈ ਹੈ, ਹਾਲਾਂਕਿ ਸਮਾਜਿਕ ਦੂਰੀਆਂ ਤੇ ਸਖਤ ਪਾਬੰਦੀਆਂ ਅਜੇ ਵੀ ਹਰ ਜਗ੍ਹਾ ਲਾਗੂ ਹਨ। ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਵਿਸ਼ਵ ਵਿਚ ਇਕ ਲੱਖ ਤੋਂ ਵੱਧ ਕੋਰੋਨਾਵਾਇਰਸ ਦੇ ਨਵੇਂ ਕੇਸ ਸਾਹਮਣੇ ਆਏ, ਜਿਸ ਤੋਂ ਬਾਅਦ ਕੁੱਲ ਕੇਸ 63,61,700 ਤੋਂ ਵੱਧ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ, ਵਿਸ਼ਵ ਵਿੱਚ 3000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕੁੱਲ ਮੌਤ ਦੀ ਗਿਣਤੀ ਵੱਧ ਕੇ 3,77,000 ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ, ਰੂਸ , ਭਾਰਤ ਅਤੇ ਪੇਰੂ ਵਿੱਚ ਵੀ ਸੋਮਵਾਰ ਨੂੰ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ।

ਬ੍ਰਿਟੇਨ ਵਿਚ ਤਾਲਾਬੰਦੀ ਦੇ ਦੌਰਾਨ, ਸਮਾਜਿਕ ਇਕੱਠ ਤੇ  ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ,  ਹਾਲਾਂਕਿ ਸਕੂਲ ਪਹਿਲਾਂ ਹੀ ਕੁਝ ਵੱਡੀਆਂ ਕਲਾਸਾਂ ਦੇ ਬੱਚਿਆਂ ਲਈ ਖੁੱਲ੍ਹੇ ਸਨ, ਪਰ ਹੁਣ ਲੱਖਾਂ ਹੋਰ ਬੱਚੇ ਸਕੂਲ ਜਾ ਸਕਣਗੇ। ਇੱਥੇ ਇੱਕ ਸੰਭਾਵਨਾ ਇਹ ਵੀ ਹੈ ਕਿ ਬਹੁਤ ਸਾਰੇ ਪਰਿਵਾਰ ਕੋਰੋਨਾ ਵਾਇਰਸ ਦੇ ਇੱਕ ਹੋਰ ਦੌਰ ਦੇ ਖਤਰੇ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਗੇ।

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ 38 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਦੇ ਮਾਮਲੇ ਵਿੱਚ ਬਹੁਤ ਸਾਵਧਾਨੀ ਅਤੇ ਅਸਥਾਈ ਕਦਮ ਚੁੱਕੇ ਗਏ ਹਨ। ਅਤੇ ਇਨ੍ਹਾਂ ਦੀ ਸਮੀਖਿਆ ਕੀਤੀ ਜਾਏਗੀ।"
First published: June 2, 2020, 2:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading