ਭਾਰਤ ਵਿਚ ਕੋਰੋਨਾ ਪੀੜਤਾਂ ਦੇ ਗਿਣਤੀ 873 ਹੋਈ, 19 ਦੀ ਮੌਤ

News18 Punjabi | News18 Punjab
Updated: March 28, 2020, 10:19 AM IST
share image
ਭਾਰਤ ਵਿਚ ਕੋਰੋਨਾ ਪੀੜਤਾਂ ਦੇ ਗਿਣਤੀ 873 ਹੋਈ, 19 ਦੀ ਮੌਤ
ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਵਿਚ ਵੇਖੋ ਹੁਣ ਤੱਕ ਭਾਰਤ ਵਿਚ ਕਿਥੇ ਕਿੰਨੇ ਮਰੀਜ ਤੇ ਕਿੰਨੀਆਂ ਮੌਤਾਂ...

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਕਾਰਨ ਦੇਸ਼ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ। ਮੁਲਕ ਵਿਚ ਹੁਣ ਤੱਕ 873 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕੱਲ੍ਹ ਇਕੋ ਦਿਨ ਵਿੱਚ 6 ਨਵੀਆਂ ਮੌਤਾਂ ਨਾਲ ਕੋਵਿਡ-19 ਕਰਕੇ ਮੌਤ ਦੇ ਮੂੰਹ ਪੈਣ ਵਾਲਿਆਂ ਦੀ ਕੁੱਲ ਗਿਣਤੀ 19 ਹੋ ਗਈ ਹੈ ਜਦੋਂਕਿ 125 ਤੋਂ ਵੱਧ ਸੱਜਰੇ ਕੇਸਾਂ ਨਾਲ ਕਰੋਨਾਵਾਇਰਸ ਕੇਸਾਂ ਦੀ ਗਿਣਤੀ 873 ਨੂੰ ਅੱਪੜ ਗਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਰਿਪੋਰਟ ਹੋਈਆਂ ਮੌਤਾਂ ਵਿੱਚੋਂ ਇਕ ਮਹਾਰਾਸ਼ਟਰ ਤੇ ਤਿੰਨ ਵਿਅਕਤੀ ਗੁਜਰਾਤ ਵਿੱਚ ਦਮ ਤੋੜ ਗਏ। ਮਹਾਰਾਸ਼ਟਰ ਵਿੱਚ ਇਹ ਤੀਜੀ ਮੌਤ ਸੀ ਜਦੋਂਕਿ ਗੁਜਰਾਤ ਵਿੱਚ ਕੁੱਲ ਮੌਤਾਂ ਦੀ ਗਿਣਤੀ ਚਾਰ ਹੋ ਗਈ ਹੈ। ਕਰਨਾਟਕ ਵਿੱਚ ਹੁਣ ਤਕ ਦੋ ਮੌਤਾਂ ਜਦੋਂਕਿ ਮੱਧ ਪ੍ਰਦੇਸ਼, ਤਾਮਿਲ ਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਕ ਇਕ ਮੌਤ ਹੋਈ ਹੈ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 754 ਹੈ ਤੇ ਹੁਣ ਤਕ 66 ਵਿਅਕਤੀਆਂ ਨੂੰ ਲਾਗ ਤੋਂ ਉਭਰਨ ਮਗਰੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਪੂਰੇ ਦੇਸ਼ ਵਿੱਚ 103 ਜ਼ਿਲ੍ਹੇ ਕਰੋਨਾਵਾਇਰਸ ਦੀ ਮਾਰ ਹੇਠ ਹਨ। ਇਨ੍ਹਾਂ ਵਿੱਚ ਕੇਰਲਾ ਦੇ 11, ਮਹਾਰਾਸ਼ਟਰ ਦੇ 10, ਦਿੱਲੀ ਤੇ ਕਰਨਾਟਕ ਦੇ ਅੱਠ ਅੱਠ ਜ਼ਿਲ੍ਹੇ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਵੱਖ ਵੱਖ ਹਵਾਈ ਅੱਡਿਆਂ ’ਤੇ 15,24,266 ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ।
First published: March 28, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading