Home /News /coronavirus-latest-news /

ਲੌਕਡਾਊਨ 'ਚ ਪੁਲਿਸ ਦੀ ਹੈਲਪਲਾਈਨ 'ਤੇ ਫ਼ੋਨ ਕਰਕੇ ਮੰਗੇ ਚੱਟਣੀ ਨਾਲ ਸਮੋਸੇ

ਲੌਕਡਾਊਨ 'ਚ ਪੁਲਿਸ ਦੀ ਹੈਲਪਲਾਈਨ 'ਤੇ ਫ਼ੋਨ ਕਰਕੇ ਮੰਗੇ ਚੱਟਣੀ ਨਾਲ ਸਮੋਸੇ

 • Share this:

  ਲੌਕਡਾਊਨ ਕਾਰਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਅਤੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਘਰ 'ਚ ਹੀ ਮਿਲ ਜਾਵੇ, ਇਸ ਦੇ ਲਈ ਪੁਲਿਸ ਪ੍ਰਸ਼ਾਸਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ 'ਚ ਹੀ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ 'ਤੇ ਕਾਲ ਕਰਕੇ ਲੋੜੀਂਦੀ ਚੀਜ਼ਾਂ ਮੰਗਵਾਉਣ।

  ਅਜਿਹੇ 'ਚ ਇਸ ਸਹੂਲਤ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ 'ਚ  ਮੁਹੰਮਦ ਹਫ਼ੀਜ਼ ਨਾਂ ਦੇ ਇੱਕ ਨੌਜਵਾਨ ਨੇ ਡੋਰ ਸਟੈਪ ਡਿਲੀਵਰੀ ਦੀ ਆੜ 'ਚ ਪੁਲਿਸ ਨਾਲ ਮਜ਼ਾਕ ਦੀ ਕੋਸ਼ਿਸ਼ ਕੀਤੀ, ਜੋ ਉਸ ਨੂੰ ਭਾਰੀ ਪੈ ਗਈ। ਰਾਮਪੁਰ ਦੇ ਇੱਕ ਨੌਜਵਾਨ ਨੇ ਐਤਵਾਰ ਰਾਤ ਨੂੰ ਹੈਲਪਲਾਈਨ ਨੰਬਰ 'ਤੇ ਫ਼ੋਨ ਕੀਤਾ ਅਤੇ ਪੁਲਿਸ ਨੂੰ ਉਸ ਦੇ ਘਰ 4 ਸਮੋਸੇ ਪਹੁੰਚਾਉਣ ਲਈ ਕਿਹਾ।

  ਪੁਲਿਸ ਨੇ ਇਸ ਨੂੰ ਨੌਜਵਾਨ ਦੀ ਬਦਮਾਸ਼ੀ ਸਮਝਦਿਆਂ ਪਹਿਲਾਂ ਇੱਕ ਵਾਰ ਮਨਾ ਕੀਤਾ ਸੀ, ਪਰ ਚਿਤਾਵਨੀ ਦੇਣ ਤੋਂ ਬਾਅਦ ਵੀ ਉਹ ਨਹੀਂ ਮੰਨਿਆ ਤਾਂ ਪੁਲਿਸ ਨੂੰ ਮਜਬੂਰਨ ਉਸ ਦੇ ਘਰ ਤਕ ਸਮੋਸੇ ਪਹੁੰਚਾਉਣੇ ਪਏ। ਪੁਲਿਸ ਨੇ ਉਸ ਨੂੰ ਸਮੋਸਾ ਤਾਂ ਦੇ ਦਿੱਤਾ, ਪਰ ਇਸ ਦੇ ਨਾਲ ਹੀ ਸਰਕਾਰੀ ਸਹੂਲਤ ਦੀ ਦੁਰਵਰਤੋਂ ਕਰਨ ਕਰਕੇ ਸਜ਼ਾ ਵੀ ਦਿੱਤੀ।

  ਰਾਮਪੁਰ ਦੇ ਡੀਐਮ ਨੇ ਐਤਵਾਰ ਰਾਤ ਟਵੀਟ ਕੀਤਾ ਕਿ ਇਹ ਨੌਜਵਾਨ ਚਾਰ ਸਮੋਸੇ ਭੇਜਣ ਦੀ ਜਿੱਦ 'ਤੇ ਅੜਿਆ ਹੋਇਆ ਸੀ। ਉਸ ਨੂੰ ਚਿਤਾਵਨੀ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਉਹ ਸਹਿਮਤ ਨਾ ਹੋਇਆ ਤਾਂ ਪੁਲਿਸ ਨੂੰ ਸਮੋਸਾ ਭੇਜਣਾ ਪਿਆ। ਇਸ ਕਰਕੇ ਉਸ ਨੇ ਕੰਟਰੋਲ ਰੂਮ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕੀਤਾ।

  Published by:Abhishek Bhardwaj
  First published:

  Tags: China coronavirus, Coronavirus, Helpline