ਬ੍ਰਿਟੇਨ 'ਚ ਕਰੋਨਾ ਦਾ ਘਾਤਕ ਰੂਪ ਸਾਹਮਣੇ ਆਉਣ ਪਿੱਛੋਂ ਹਾਹਾਕਾਰ, ਨਾਲ ਲੱਗਦੇ ਮੁਲਕਾਂ ਵੱਲੋਂ ਸਰਹੱਦਾਂ ਸੀਲ

News18 Punjabi | News18 Punjab
Updated: December 23, 2020, 11:04 AM IST
share image
ਬ੍ਰਿਟੇਨ 'ਚ ਕਰੋਨਾ ਦਾ ਘਾਤਕ ਰੂਪ ਸਾਹਮਣੇ ਆਉਣ ਪਿੱਛੋਂ ਹਾਹਾਕਾਰ, ਨਾਲ ਲੱਗਦੇ ਮੁਲਕਾਂ ਵੱਲੋਂ ਸਰਹੱਦਾਂ ਸੀਲ
ਬ੍ਰਿਟੇਨ 'ਚ ਕਰੋਨਾ ਦਾ ਘਾਤਕ ਰੂਪ ਸਾਹਮਣੇ ਆਉਣ ਪਿੱਛੋਂ ਹਾਹਾਕਾਰ, ਨਾਲ ਲੱਗਦੇ ਮੁਲਕਾਂ. (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਕਰੋਨਾਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨਾਲ ਇੰਗਲੈਂਡ ਲਈ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਯੂਰਪੀ ਮੁਲਕਾਂ ਨੇ ਉਸ ਨਾਲ ਸੰਪਰਕ ਤੋੜ ਲਿਆ ਹੈ। ਯੂਰਪੀ ਮੁਲਕਾਂ ਨੇ ਕਰੋਨਾਵਾਇਰਸ ਦੇ ਨਵੇਂ ਰੂਪ ਤੋਂ ਡਰਦਿਆਂ ਇੰਗਲੈਂਡ ਨਾਲ ਆਵਾਜਾਈ ਬੰਦ ਕਰ ਦਿੱਤੀ ਹੈ।

ਕ੍ਰਿਸਮਸ ਨੇੜੇ ਹੋਣ ਕਰਕੇ ਕਈ ਪਰਿਵਾਰਾਂ, ਟਰੱਕ ਵਾਲਿਆਂ ਅਤੇ ਸੁਪਰ ਮਾਰਕਿਟਾਂ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਫਰਾਂਸ ਨਾਲ ਲੱਗਦੀ ਸਰਹੱਦ ’ਤੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਟਰੱਕ ਅਤੇ ਹੋਰ ਢੋਆ-ਢੁਆਈ ਵਾਲੇ ਵਾਹਨਾਂ ਦੇ ਦਾਖ਼ਲੇ ਨੂੰ ਵੀ ਰੋਕ ਦਿੱਤਾ ਗਿਆ ਹੈ।

ਫਰਾਂਸ, ਜਰਮਨੀ, ਇਟਲੀ, ਨੀਦਰਲੈਂਡਜ਼, ਆਸਟਰੀਆ, ਸਵਿਟਜ਼ਰਲੈਂਡ, ਆਇਰਲੈਂਡ, ਬੈਲਜੀਅਮ, ਇਜ਼ਰਾਈਲ, ਹਾਂਗਕਾਂਗ, ਇਰਾਨ, ਕ੍ਰੋਏਸ਼ੀਆ, ਅਰਜਨਟੀਨਾ, ਚਿਲੀ, ਮੋਰੱਕੋ, ਕੁਵੈਤ ਅਤੇ ਕੈਨੇਡਾ ਨੇ ਇੰਗਲੈਂਡ ਦੇ ਸਫ਼ਰ ਅਤੇ ਉਥੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਸਾਰੀਆਂ ਕੌਮਾਂਤਰੀ ਉਡਾਣਾਂ ’ਤੇ ਇਕ ਹਫ਼ਤੇ ਲਈ ਰੋਕ ਲਗਾ ਦਿੱਤੀ ਹੈ। ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਟੀਅਰ 4 ਇਲਾਕਿਆਂ ਦੇ ਵਸਨੀਕਾਂ ਨੂੰ ਵਾਇਰਸ ਹੋਣ ’ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਵੇਂ ਰੂਪ ਨਾਲ ਅਜੇ ਘਰਾਂ ਅੰਦਰ ਰਹਿ ਕੇ ਹੀ ਨਜਿੱਠਿਆ ਜਾ ਸਕਦਾ ਹੈ। ਕਰੋਨਾਵਾਇਰਸ ਦੀ ਨਵੀਂ ਕਿਸਮ 70 ਫ਼ੀਸਦੀ ਵਧੇਰੇ ਲਾਗ ਫੈਲਾਉਣ ਵਾਲੀ ਮੰਨੀ ਜਾ ਰਹੀ ਹੈ।
ਉਧਰ, ਜਰਮਨ ਫਾਰਮਾਸਿਊਟੀਕਲ ਕੰਪਨੀ ਬਾਇਓਐੱਨਟੈੱਕ ਨੇ ਅੱਜ ਦਾਅਵਾ ਕੀਤਾ ਕਿ ਉਸ ਵੱਲੋਂ ਤਿਆਰ ਕੀਤੀ ਕਰੋਨਾਵਾਇਰਸ ਵੈਕਸੀਨ ਯੂਕੇ ਵਿੱਚ ਮਿਲੇ ਵਾਇਰਸ ਦੇ ਨਵੇਂ ਰੂਪ ’ਤੇ ਕੰਮ ਕਰੇਗੀ। ਕੰਪਨੀ ਦੇ ਸੀਈਓ ਉਗੁਰ ਸਾਹਿਨ ਨੇ ਹਾਲਾਂਕਿ ਨਾਲ ਹੀ ਸਾਫ਼ ਕਰ ਦਿੱਤਾ ਕਿ ਇਸ ਦਾਅਵੇ ਬਾਰੇ ਪੂਰੀ ਤਰ੍ਹਾਂ ਯਕੀਨੀ ਹੋਣ ਲਈ ਅਜੇ ਵਧੇਰੇ ਅਧਿਐਨ ਦੀ ਲੋੜ ਹੈ। ਵਾਇਰਸ ਦੇ ਇਸ ਨਵੇਂ ਰੂਪ, ਜੋ ਹਾਲੀਆ ਕੁਝ ਹਫ਼ਤਿਆਂ ਵਿੱਚ ਮੁੱਖ ਤੌਰ ’ਤੇ ਲੰਡਨ ਤੇ ਦੱਖਣ-ਪੂਰਬੀ ਇੰਗਲੈਂਡ ’ਚ ਸਾਹਮਣੇ ਆਇਆ ਹੈ, ਨੇ ਆਲਮੀ ਪੱਧਰ ’ਤੇ ਫ਼ਿਕਰਮੰਦੀ ਵਧਾ ਦਿੱਤੀ ਹੈ। ਕਰੋਨਾਵਾਇਰਸ ਦਾ ਇਹ ਨਵਾਂ ਰੂਪ ਵੱਧ ਤੇਜ਼ੀ ਨਾਲ ਫੈਲਦਾ ਹੈ।
Published by: Gurwinder Singh
First published: December 23, 2020, 10:54 AM IST
ਹੋਰ ਪੜ੍ਹੋ
ਅਗਲੀ ਖ਼ਬਰ