ਆਕਸੀਜਨ ਮਾਸਕ ਲਗਾ ਕੇ ਲਵ ਯੂ ਜ਼ਿੰਦਗੀ ਗੀਤ ‘ਤੇ ਝੂਮਣ ਵਾਲੀ ਲੜਕੀ ਦੀ ਮੌਤ

News18 Punjabi | News18 Punjab
Updated: May 14, 2021, 2:08 PM IST
share image
ਆਕਸੀਜਨ ਮਾਸਕ ਲਗਾ ਕੇ ਲਵ ਯੂ ਜ਼ਿੰਦਗੀ ਗੀਤ ‘ਤੇ ਝੂਮਣ ਵਾਲੀ ਲੜਕੀ ਦੀ ਮੌਤ
ਹਸਪਤਾਲ ਵਿਚ ਜੇਰੇ ਇਲਾਜ ਲੜਕੀ ਦੀ ਫੋਟੋ

ਪਿਛਲੇ ਹਫ਼ਤੇ ਇਸ ਮਰੀਜ਼ ਦੀ ਵੀਡੀਓ ਨੂੰ ਡਾਕਟਰ ਮੋਨਿਕਾ ਲੰਗੇਹ ਨੇ ਟਵਿੱਟਰ 'ਤੇ ਸਾਂਝਾ ਕੀਤਾ ਸੀ। ਡਾਕਟਰ ਨੇ ਲਿਖਿਆ ਕਿ ਇਸ ਲੜਕੀ ਦੀ ਇੱਛਾ ਸ਼ਕਤੀ ਬਹੁਤ ਮਜ਼ਬੂਤ ​​ਹੈ। ਉਸਨੇ ਅੱਜ ਮੈਨੂੰ ਇਕ ਗਾਣਾ ਵਜਾਉਣ ਲਈ ਕਿਹਾ, ਜਿਸ ਨੂੰ ਮੈਂ ਮੰਨ ਲਿਆ। ਸਿੱਖੋ- ਕਦੇ ਹਿੰਮਤ ਨਾ ਛੱਡੋ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਇਨ੍ਹੀਂ ਦਿਨੀਂ ਕੋਰੋਨਾਵਾਇਰਸ ਨੇ ਸਾਰੇ ਦੇਸ਼ ਵਿਚ ਤਬਾਹੀ ਮਚਾਈ ਹੈ। ਹਰ ਰੋਜ਼ ਲੱਖਾਂ ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ। ਜਦੋਂਕਿ ਹਜ਼ਾਰਾਂ ਲੋਕ ਮਰ ਰਹੇ ਹਨ। ਬਹੁਤ ਸਾਰੇ ਲੋਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਇੱਕ 30 ਸਾਲਾ ਲੜਕੀ ਦਾ ਵੀਡੀਓ ਹਾਲ ਹੀ ਵਿੱਚ ਵਾਇਰਲ ਹੋਇਆ ਹੈ, ਜਿਸ ਵਿਚ ਉਹ ਆਪਣੇ ਲਵ ਯੂ ਜ਼ਿੰਦਗੀ ਦੇ ਗਾਣੇ 'ਤੇ ਆਕਸੀਜਨ ਦਾ ਮਾਸਕ ਪਾ ਕੇ ਦਿਖਾਈ ਦਿੱਤੀ ਸੀ। ਪਰ ਹੁਣ ਇਹ ਮਰੀਜ਼ ਕੋਰੋਨਾ ਨਾਲ ਲੜਾਈ ਹਾਰ ਗਈ ਹੈ। ਇਸ ਮਰੀਜ਼ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ।




ਪਿਛਲੇ ਹਫ਼ਤੇ ਇਸ ਮਰੀਜ਼ ਦੀ ਵੀਡੀਓ ਨੂੰ ਡਾਕਟਰ ਮੋਨਿਕਾ ਲੰਗੇਹ ਨੇ ਟਵਿੱਟਰ 'ਤੇ ਸਾਂਝਾ ਕੀਤਾ ਸੀ। ਡਾਕਟਰ ਅਨੁਸਾਰ, ਇਸ ਨੂੰ ਹਸਪਤਾਲ ਵਿੱਚ ਆਈਸੀਯੂ ਬੈਡ ਨਹੀਂ ਮਿਲਿਆ ਸੀ। ਇਸ ਲਈ ਉਸਨੂੰ ਕੋਵਿਡ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਉਸ ਨੂੰ NIV (on Invasive Ventilation) ‘ਤੇ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਰੈਮੇਡੀਸਿਵਿਰ ਟੀਕੇ ਅਤੇ ਪਲਾਜ਼ਮਾ ਥੈਰੇਪੀ ਵੀ ਦਿੱਤੀ ਜਾਂਦੀ ਸੀ। ਡਾਕਟਰ ਨੇ ਲਿਖਿਆ ਕਿ ਇਸ ਲੜਕੀ ਦੀ ਇੱਛਾ ਸ਼ਕਤੀ ਬਹੁਤ ਮਜ਼ਬੂਤ ​​ਹੈ। ਉਸਨੇ ਅੱਜ ਮੈਨੂੰ ਇਕ ਗਾਣਾ ਵਜਾਉਣ ਲਈ ਕਿਹਾ, ਜਿਸ ਨੂੰ ਮੈਂ ਮੰਨ ਲਿਆ। ਸਿੱਖੋ- ਕਦੇ ਹਿੰਮਤ ਨਾ ਛੱਡੋ।
ਇਹ ਵੀ ਪੜ੍ਹੋ: ਪਿਛਲੇ 10 ਦਿਨਾਂ ਤੋਂ ਐਮਰਜੈਂਸੀ ਵਾਰਡ 'ਚ ਕੋਰੋਨਾ ਨਾਲ ਲੜ੍ਹ ਰਹੀ ਇਸ ਕੁੜੀ ਦੀ ਜ਼ਿੰਦਾਦਿਲੀ ਦੇਖ ਡਾਕਟਰ ਵੀ ਹੈਰਾਨ, ਸ਼ੇਅਰ ਕੀਤੀ ਵੀਡੀਓ
ਉਸ ਵਕਤ ਡਾਕਟਰ ਨੇ ਇਹ ਵੀ ਦੱਸਿਆ ਸੀ ਕਿ ਲੜਕੀ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਜਲਦੀ ਹੀ ਉਸਨੂੰ ਛੁੱਟੀ ਦੇ ਦਿੱਤੀ ਜਾਵੇਗੀ। ਪਰ ਹੁਣ ਇਸ ਮਰੀਜ਼ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਿਆ। ਲੜਕੀ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਸੀ।
Published by: Ashish Sharma
First published: May 14, 2021, 12:47 PM IST
ਹੋਰ ਪੜ੍ਹੋ
ਅਗਲੀ ਖ਼ਬਰ