Coronavirus update: ਅੱਜ ਪੰਜਾਬ 'ਚ 617 ਨਵੇਂ ਮਰੀਜ਼, 12 ਲੋਕਾਂ ਦੀ ਮੌਤ

News18 Punjabi | News18 Punjab
Updated: October 22, 2020, 8:12 PM IST
share image
Coronavirus update: ਅੱਜ ਪੰਜਾਬ 'ਚ 617 ਨਵੇਂ ਮਰੀਜ਼, 12 ਲੋਕਾਂ ਦੀ ਮੌਤ
ਅੱਜ ਪੰਜਾਬ 'ਚ 617 ਨਵੇਂ ਮਰੀਜ ਰਿਪੋਰਟ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 94, ਜਲੰਧਰ ਤੋਂ 82, ਲੁਧਿਆਣਾ 43, ਮੁਹਾਲੀ ਤੋਂ 57, ਬਠਿੰਡਾ 55, ਅੰਮ੍ਰਿਤਸਰ ਤੋਂ 47, ਪਟਿਆਲਾ 20 ਤੇ ਗੁਰਦਾਸਪੁਰ ਤੋਂ 32 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 617 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 129693 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 121155 ਮਰੀਜ਼ ਠੀਕ ਹੋ ਚੁੱਕੇ, ਬਾਕੀ 4466 ਮਰੀਜ ਇਲਾਜ਼ ਅਧੀਨ ਹਨ। ਅੱਜ 935 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 103 ਮਰੀਜ਼ ਆਕਸੀਜਨ ਅਤੇ 47 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 94, ਜਲੰਧਰ ਤੋਂ 82, ਲੁਧਿਆਣਾ 43, ਮੁਹਾਲੀ ਤੋਂ 57, ਬਠਿੰਡਾ 55, ਅੰਮ੍ਰਿਤਸਰ ਤੋਂ 47, ਪਟਿਆਲਾ 20 ਤੇ ਗੁਰਦਾਸਪੁਰ ਤੋਂ 32 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 4072 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 12 ਮੌਤਾਂ 'ਚ 1 ਅੰਮ੍ਰਿਤਸਰ, 3 ਹੁਸ਼ਿਆਰਪੁਰ, 1 ਜਲੰਧਰ, 2 ਮੁਹਾਲੀ, 2 ਰੋਪੜ, 2 ਫਿਰੋਜ਼ਪੁਰ, 1 ਗੁਰਦਾਸਪੁਰ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 77 ਲੱਖ, 8 ਹਜ਼ਾਰ, 947 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 68 ਲੱਖ , 74 ਹਜ਼ਾਰ, 518 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 16 ਹਜ਼ਾਰ, 681 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 4 ਕਰੋੜ, 15 ਲੱਖ, 94 ਹਜ਼ਾਰ, 317 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 3 ਕਰੋੜ, 9  ਲੱਖ, 65 ਹਜ਼ਾਰ, 73 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 11 ਲੱਖ, 37 ਹਜ਼ਾਰ, 884 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: October 22, 2020, 8:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading