Coronavirus update :ਪੰਜਾਬ 'ਚ ਅੱਜ 33 ਮੌਤਾਂ, 852 ਨਵੇਂ ਕੋਰੋਨਾ ਮਰੀਜ਼

News18 Punjabi | News18 Punjab
Updated: October 7, 2020, 9:27 PM IST
share image
Coronavirus update :ਪੰਜਾਬ 'ਚ ਅੱਜ 33 ਮੌਤਾਂ, 852 ਨਵੇਂ ਕੋਰੋਨਾ ਮਰੀਜ਼
ਪੰਜਾਬ 'ਚ ਅੱਜ 33 ਮੌਤਾਂ, 852 ਨਵੇਂ ਕੋਰੋਨਾ ਮਰੀਜ਼

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 120, ਲੁਧਿਆਣਾ 114,  ਅੰਮ੍ਰਿਤਸਰ ਤੋਂ 92,  ਮੁਹਾਲੀ 62 ਤੇ ਗੁਰਦਾਸਪੁਰ ਤੋਂ 57 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 852 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 120860  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 105585 ਮਰੀਜ਼ ਠੀਕ ਹੋ ਚੁੱਕੇ, ਬਾਕੀ 11563 ਮਰੀਜ ਇਲਾਜ਼ ਅਧੀਨ ਹਨ। ਅੱਜ 1230 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 253 ਮਰੀਜ਼ ਆਕਸੀਜਨ ਅਤੇ 42 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 120, ਲੁਧਿਆਣਾ 114,  ਅੰਮ੍ਰਿਤਸਰ ਤੋਂ 92,  ਮੁਹਾਲੀ 62 ਤੇ ਗੁਰਦਾਸਪੁਰ ਤੋਂ 57 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3712 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 33 ਮੌਤਾਂ 'ਚ 4 ਲੁਧਿਆਣਾ, 5 ਜਲੰਧਰ , 3 ਅੰਮ੍ਰਿਤਸਰ, 2 ਗੁਰਦਾਸਪੁਰ, 2 ਬਰਨਾਲਾ, 2 ਬਠਿੰਡਾ, 1 ਫਿਰੋਜ਼ਪੁਰ, 5 ਹੁਸ਼ਿਆਰਪੁਰ, 2 ਪਟਿਆਲਾ, 2 ਮਾਨਸਾ, 2 ਤਰਨਤਾਰਨ,  2 ਮੋਗਾ, 3 ਰੋਪੜ, 3 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 67 ਲੱਖ, 64 ਹਜ਼ਾਰ, 710 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 57 ਲੱਖ , 50 ਹਜ਼ਾਰ, 403 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 4 ਹਜ਼ਾਰ, 651 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 61 ਲੱਖ, 55 ਹਜ਼ਾਰ, 988 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 72 ਲੱਖ, 16 ਹਜ਼ਾਰ, 394 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 56 ਹਜ਼ਾਰ, 354 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: October 7, 2020, 9:26 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading