COVID-19 vaccine ਦੀ ਤਿਆਰੀਆਂ ਸ਼ੁਰੂ, SMS ਰਾਹੀਂ ਮਿਲੇਗੀ ਜਾਣਕਾਰੀ ਕਿੱਥੇ ਲੱਗੇਗਾ ਟੀਕਾ

News18 Punjabi | News18 Punjab
Updated: November 7, 2020, 2:42 PM IST
share image
COVID-19 vaccine ਦੀ ਤਿਆਰੀਆਂ ਸ਼ੁਰੂ, SMS ਰਾਹੀਂ ਮਿਲੇਗੀ ਜਾਣਕਾਰੀ ਕਿੱਥੇ ਲੱਗੇਗਾ ਟੀਕਾ
COVID-19 vaccine ਦੀ ਤਿਆਰੀ ਸ਼ੁਰੂ (file photo)

ਭਾਰਤ ਵਿਚ ਕੋਰੋਨਾ ਵਾਇਰਸ ਟੀਕਾਕਰਣ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆ ਹਨ। ਕੋਵਿਡ-19 ਦੇ ਟੀਕਾਕਰਣ ਲਈ ਆਂਗਨਵਾੜ ਸੈਂਟਰ, ਸਕੂਲ, ਪੰਚਾਇਤ ਭਵਨ ਆਦਿ ਥਾਵਾਂ ਦੀ ਵਰਤੋਂ ਕੀਤੀ ਜਾਵੇਗੀ।  

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦਾ ਹੁਣ ਤੱਕ ਕੋਈ ਪੱਕਾ ਇਲਾਜ ਜਾਂ ਵੈਕਸੀਨ ਉਪਲਬਧ ਨਹੀਂ ਹੋਇਆ ਹੈ। ਖਬਰ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੋਈ ਨਾ ਕੋਈ ਟੀਕਾ ਮੁਹੱਈਆ ਹੋ ਸਕਦਾ ਹੈ। ਇਸ ਵਿਚਕਾਰ ਭਾਰਤ ਵਿਚ ਕੋਰੋਨਾ ਵਾਇਰਸ ਟੀਕਾਕਰਣ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆ ਹਨ। ਕੋਵਿਡ-19 ਦੇ ਟੀਕਾਕਰਣ ਲਈ ਆਂਗਨਵਾੜ ਸੈਂਟਰ, ਸਕੂਲ, ਪੰਚਾਇਤ ਭਵਨ ਆਦਿ ਥਾਵਾਂ ਦੀ ਵਰਤੋਂ ਕੀਤੀ ਜਾਵੇਗੀ।

ਲਾਇਵ ਮਿੰਟ ਦੀ ਖਬਰ ਅਨੁਸਾਰ ਰਾਜ ਸਰਕਾਰਾਂ ਉਨ੍ਹਾਂ ਥਾਵਾਂ ਦੀ ਪਛਾਣ ਕਰਨਗੀਆਂ ਜਿਨਾਂ ਦੀ ਵਰਤੋਂ ਕੋਰੋਨਾ ਵਾਇਰਸ ਟੀਕਾਕਰਣ ਪ੍ਰੋਗਰਾਮ ਤਹਿਤ ਕੀਤਾ ਸਕਦਾ ਹੈ। ਇਹ ਮੌਜੂਦਾ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ (UIP) ਦੀ ਤਰ੍ਹਾਂ ਚਲੇਗਾ। ਇਹ ਸਭ ਐਂਟੀ-ਕੋਰੋਨਾਵਾਇਰਸ ਇਨੋਕਲੂਸ਼ਨ ਡਰਾਈਵ ਤਹਿਤ ਕੀਤਾ ਜਾਵੇਗਾ, ਜਿਸਦੀ ਨਿਗਰਾਨੀ ਕੇਂਦਰੀ ਸਿਹਤ ਮੰਤਰਾਲੇ ਦੇ ਡਿਜੀਟਲ ਪਲੇਟਫਾਰਮ ਵੱਲੋਂ ਕੀਤੀ ਜਾਵੇਗੀ। ਇਸ ਤਹਿਤ ਵੈਕਸੀਨ ਲਗਵਾਉਣ ਵਾਲਿਆਂ ਨੂੰ ਇਕ SMS ਭੇਜ ਕੇ ਇਕ ਕਿਊਆਰ ਕੋਡ ਦਿੱਤਾ ਜਾਵੇਗਾ।

ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਵਾਲਿਆਂ ਦੀ ਪਛਾਣ ਲਈ ਅਤੇ ਲਾਭਪਾਤਰੀਆਂ ਨੂੰ ਟਰੈਕ ਕਰਨ ਲਈ ਆਧਾਰ ਕਾਰਡ ਨਾਲ ਜੋੜਿਆ ਜਾਵੇਗਾ। ਜੇ ਕਿਸੇ ਵਿਅਕਤੀ ਕੋਲ ਆਧਾਰ ਕਾਰਜ ਨਹੀਂ ਹੈ ਤਾਂ ਇਕ ਸਰਕਾਰੀ ਫੋਟੋ ਪਛਾਣ ਪੱਤਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਲਾਭਪਾਤਰੀਆਂ ਦੀ ਜਾਣਕਾਰੀ ਨੂੰ ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈਟਵਰਕ (eVIN) ਵਿੱਚ ਜੋੜਿਆ ਜਾਵੇਗਾ। ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ, ਇਹ ਡਿਜੀਟਲ ਪਲੇਟਫਾਰਮ ਪਹਿਲਾਂ ਹੀ 32 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੱਖ ਵੱਖ ਟੀਕਾਕਰਣ ਪ੍ਰੋਗਰਾਮਾਂ ਵਿੱਚ ਵਰਤਿਆ ਜਾ ਰਿਹਾ ਹੈ। ਇਹ ਟੀਕਾ ਸਟਾਕ, ਫਲੋ, ਕੋਲਡ ਸਟੋਰੇਜ, ਆਦਿ 'ਤੇ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ, ਪਰ ਮੌਜੂਦਾ ਸਮੇਂ, ਇਹ ਲਾਭਪਾਤਰੀਆਂ ਦਾ ਪਤਾ ਨਹੀਂ ਲਗਾਉਂਦਾ ਹੈ।

ਹਿੰਦੁਸਤਾਨ ਟਾਈਮਸ ਦੀ ਇਕ ਰਿਪੋਰਟ ਅਨੁਸਾਰ ਕੇਂਦਰੀ ਨੇ ਨੀਤੀ ਕਮਿਸ਼ਨ ਦੇ ਮੈਂਬਰ ਵੀਕੇ ਪਾਲ ਦੀ ਅਗਵਾਈ ਹੇਠ ਵੈਕਸੀਨ ਪ੍ਰਸ਼ਾਨ ਉਤੇ ਇਕ ਕੌਮੀ ਮਾਹਰ ਸਮਿਤੀ ਦਾ ਗਠਨ ਕੀਤਾ ਸੀ। ਸਮਿਤੀ ਟੀਕਾ ਭੰਡਾਰਨ ਅਤੇ ਵੰਡ ਪ੍ਰਣਾਲੀ ਲਈ ਇਕ ਵੱਡੀ ਯੋਜਨਾ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦਾ ਟੀਕਾ ਆ ਸਕਦਾ ਹੈ।
Published by: Ashish Sharma
First published: November 7, 2020, 2:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading