Coronavirus vaccine ਬਣਾਉਣ ਦੇ ਬੇਹੱਦ ਕਰੀਬ ਭਾਰਤ, ਅੱਜ Covaxin ਦੇ ਤੀਸਰੇ ਫੇਜ਼ ਦਾ ਟਰਾਇਲ

Coronavirus vaccine ਬਣਾਉਣ ਦੇ ਬੇਹੱਦ ਕਰੀਬ ਭਾਰਤ, ਅੱਜ Covaxin ਦੇ ਤੀਸਰੇ ਫੇਜ਼ ਦਾ ਟਰਾਇਲ

 • Share this:
  Coronavirus vaccine Latest News Updates : ਕੋਰੋਨਾ ਵਾਇਰਸ ਨਾਲ ਹੁਣ ਤੱਕ ਭਾਰਤ ਸਮੇਤ ਪੂਰੀ ਸੰਸਾਰ ਵਿੱਚ ਲੱਖਾਂ ਲੋਕਾਂ ਨੇ ਜਾਨ ਗਵਾ ਦਿੱਤੀ ਹੈ। ਅਜਿਹੇ ਵਿੱਚ ਸਭ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਕੋਰੋਨਾ ਦੀ ਵੈਕਸੀਨ ਕਦੋਂ ਤੱਕ ਆਵੇਗੀ।

  ਅਮਰੀਕਾ, ਰੂਸ, ਆਸਟਰੇਲਿਆ, ਚੀਨ ਸਮੇਤ ਕਈ ਦੇਸ਼ਾਂ ਵਿੱਚ ਇਸ ਸਮੇਂ ਕੋਵਿਡ-19 ਦੀ ਵੈਕਸੀਨ ਲਈ ਰਿਸਰਚ ਦਾ ਕੰਮ ਜਾਰੀ ਹੈ। ਭਾਰਤ ਵਿਚ ਇਸ ਸਮੇਂ ਤਿੰਨ ਵੈਕਸੀਨ ਉਤੇ ਕੰਮ ਚੱਲ ਰਿਹਾ ਹੈ। ਇਸ ਸਮੇਂ ਇੱਕ ਵੈਕਸੀਨ ਹਿਊਮਨ ਟਰਾਇਲ ਦੇ ਆਖਰੀ ਪਡ਼ਾਅ ਵਿੱਚ ਪਹੁੰਚ ਗਈ ਹੈ। ਭਾਰਤ ਵਿਚ ਕੋਰੋਨਾ ਵੈਕਸੀਨ Covaxin ਦਾ ਅੱਜ ਤੀਜਾ ਅਤੇ ਆਖਰੀ ਹਿਊਮਨ ਟਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਸਫਲਤਾ ਮਿਲਣ ਦੇ ਕੁੱਝ ਸਮਾਂ ਬਾਅਦ ਵੈਕਸੀਨ ਆਮ ਲੋਕਾਂ ਲਈ ਉਪਲੱਬਧ ਹੋਵੇਗੀ।

  ਭਾਰਤ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਨਾਲ ਮਿਲ ਕੇ ਕੋਵੈਕਸਿਨ ਨੂੰ ਵਿਕਸਿਤ ਕੀਤਾ ਹੈ। ਕੋਵੈਕਸੀਨ (Covaxin) ਦੇ ਤੀਸਰੇ ਫੇਜ ਦੇ ਟਰਾਇਲ ਲਈ ਪੂਨੇ ਦੀ ਸੀਰਮ ਇੰਸਟੀਚਿਊਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

  ਦਰਅਸਲ , ਸਿਹਤ ਮੰਤਰਾਲਾ ਅਤੇ ਨੀਤੀ ਕਮਿਸ਼ਨ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਭਾਰਤ ਵਿੱਚ ਕੋਰੋਨਾ ਦੀ ਤਿੰਨ ਵੈਕਸੀਨ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਹਨਾਂ ਵਿਚੋਂ ਇੱਕ ਦਾ ਤੀਸਰੇ ਫੇਜ ਦਾ ਟਰਾਇਲ ਬੁੱਧਵਾਰ ਤੋਂ ਸ਼ੁਰੂ ਹੋ ਜਾਵੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi) ਨੇ ਵੀ 15 ਅਗਸਤ ਨੂੰ 74ਵੇਂ ਅਜਾਦੀ ਦਿਨ ਦੇ ਮੌਕੇ ਉੱਤੇ ਆਪਣੇ ਭਾਸ਼ਣ ਵਿੱਚ ਕੋਰੋਨਾ ਦੀਆਂ ਤਿੰਨਾਂ ਵੈਕਸੀਨਾਂ ਦੀ ਤਰੱਕੀ ਬਾਰੇ ਵਿੱਚ ਜਾਣਕਾਰੀ ਦਿੱਤੀ ਸੀ।

  ਡਾ . ਵੀ ਕੇ ਪਾਲ ਨੇ ਕਿਹਾ ਕਿ ਤਿੰਨਾਂ ਵੈਕਸੀਨ ਨੂੰ ਠੀਕ ਤਰੀਕੇ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇਹਨਾਂ ਵਿਚੋਂ ਇੱਕ ਵੈਕਸੀਨ ਪਹਿਲੇ ਅਤੇ ਇੱਕ ਵੈਕਸੀਨ ਦੂਜੇ ਫੇਜ ਵਿੱਚ ਹੈ। ਕੋਰੋਨਾ ਵੈਕਸੀਨ ਦੀ ਸਪਲਾਈ ਲਈ ਪੂਰੀ ਪਲਾਨਿੰਗ ਵੀ ਕੀਤੀ ਜਾ ਚੁੱਕੀ ਹੈ। ਕੰਪਨੀ ਦੇ ਮੁਤਾਬਿਕ ਪਹਿਲੇ ਫੇਜ ਦੇ ਕਲੀਨਿਕਲ ਟਾਰਾਈਲ ਵਿਚ ਵੈਕਸੀਨ ਦ ਦੇਣ ਉਤੇ ਸਿਹਤ ਠੀਕ ਰਹੀ ਹੈ। ਦੂਜੇ ਦੌਰ ਵਿਚ 1000 ਲੋਕਾਂ ਉਤੇ ਟਰਾਇਲ ਕੀਤਾ ਗਿਆ ਹੈ।
  Published by:Gurwinder Singh
  First published: