WHO ਦੀ ਚਿਤਾਵਨੀ-ਜੇ ਇਸ ਸਾਲ ਕੋਰੋਨਾ ਦੀ ਦਵਾਈ ਬਣ ਵੀ ਗਈ ਤਾਂ ਲੋਕਾਂ ਤੱਕ ਪਹੁੰਚਣ ਲਈ ਢਾਈ ਸਾਲ ਲੱਗਣਗੇ

News18 Punjabi | News18 Punjab
Updated: June 23, 2020, 1:34 PM IST
share image
WHO ਦੀ ਚਿਤਾਵਨੀ-ਜੇ ਇਸ ਸਾਲ ਕੋਰੋਨਾ ਦੀ ਦਵਾਈ ਬਣ ਵੀ ਗਈ ਤਾਂ ਲੋਕਾਂ ਤੱਕ ਪਹੁੰਚਣ ਲਈ ਢਾਈ ਸਾਲ ਲੱਗਣਗੇ
WHO ਦੀ ਚਿਤਾਵਨੀ-ਜੇ ਇਸ ਸਾਲ ਕੋਰੋਨਾ ਦੀ ਦਵਾਈ ਬਣ ਵੀ ਗਈ ਤਾਂ ਲੋਕਾਂ ਤੱਕ ਪਹੁੰਚਣ ਲਈ ਢਾਈ ਸਾਲ ਲੱਗਣਗੇ

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਮੀਰ ਮੁਲਕ ਸੰਭਾਵਤ ਕੋਰੋਨਾ ਦਵਾਈਆਂ ਦੀ ਅਡਵਾਂਸ ਬੁਕਿੰਗ ਲਈ ਅਰਬਾਂ ਡਾਲਰ ਕੰਪਨੀਆਂ ਨੂੰ ਦੇ ਰਹੇ ਹਨ, ਜਦ ਕਿ ਗਰੀਬ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਦਵਾਈ ਪ੍ਰਾਪਤ ਕਰਨ ਵਿਚ ਵੱਡੀ ਔਖ ਆ ਸਕਦੀ ਹੈ। 

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਿਸ਼ਵ ਭਰ ਵਿੱਚ 90 ਲੱਖ ਨੂੰ ਪਾਰ ਕਰ ਗਈ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਇਸ ਮਹਾਂਮਾਰੀ ਕਾਰਨ ਹੁਣ ਤੱਕ ਚਾਰ ਲੱਖ 69 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੌਰਾਨ ਕਈ ਦੇਸ਼ਾਂ ਵੱਲੋਂ ਕੋਰੋਨਾਵਾਇਰਸ ਵੈਕਸੀਨ ਬਣਾਉਣ ਦੇ ਦਾਅਵਿਆਂ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਸਾਲ ਕੋਰੋਨਾ ਦੀ ਦਵਾਈ ਬਣ ਵੀ ਜਾਂਦੀ ਹੈ, ਤਾਂ ਲੋਕਾਂ ਤੱਕ ਪਹੁੰਚਣ ਲਈ ਇਸ ਨੂੰ ਢਾਈ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਦੱਸ ਦਈਏ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਮੀਰ ਮੁਲਕ ਸੰਭਾਵਤ ਕੋਰੋਨਾ ਦਵਾਈਆਂ ਦੀ ਅਡਵਾਂਸ ਬੁਕਿੰਗ ਲਈ ਅਰਬਾਂ ਡਾਲਰ ਕੰਪਨੀਆਂ ਨੂੰ ਦੇ ਰਹੇ ਹਨ, ਜਦ ਕਿ ਗਰੀਬ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਨੂੰ ਦਵਾਈ ਪ੍ਰਾਪਤ ਕਰਨ ਵਿਚ ਵੱਡੀ ਔਖ ਆ ਸਕਦੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਅਜੇ ਤੱਕ ਅਜਿਹੀ ਕੋਈ ਦਵਾਈ ਨਹੀਂ ਬਣਾਈ ਗਈ ਹੈ, ਜਿਸ ਨੂੰ ਕੋਰੋਨਾ ਵਿਸ਼ਾਣੂ ਟੀਕਾ ਕਿਹਾ ਜਾ ਸਕਦਾ ਹੈ। ਡਬਲਯੂਐਚਓ ਦੇ ਵਿਸ਼ੇਸ਼ ਦੂਤ ਡਾ. ਡੇਵਿਡ ਨੈਬਾਰੋ ਨੇ ਚੇਤਾਵਨੀ ਦਿੱਤੀ ਹੈ ਕਿ ਪੂਰੀ ਦੁਨੀਆਂ ਵਿਚ ਇਸ ਟੀਕੇ ਨੂੰ ਪਹੁੰਚਣ ਵਿਚ ਢਾਈ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।
ਬ੍ਰਿਟਿਸ਼ ਡਾਕਟਰ ਨੇ ਕਿਹਾ ਕਿ ਜੇਕਰ ਇਹ ਟੀਕਾ ਸਾਲ ਦੇ ਅੰਤ ਤੱਕ ਆ ਵੀ ਜਾਂਦਾ ਹੈ, ਤਾਂ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਜਾਂਚ ਕਰਨ ਲਈ ਕੁਝ ਸਮਾਂ ਲੱਗੇਗਾ। ਡੇਵਿਡ ਦੇ ਅਨੁਸਾਰ, ਦੇਸ਼ਾਂ ਨੂੰ ਟੀਕਿਆਂ ਦੇ ਉਤਪਾਦਨ ਦਾ ਪ੍ਰਬੰਧ ਵੀ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਵੱਡੀ ਆਬਾਦੀ ਵਾਲੇ ਦੇਸ਼ਾਂ ਵਿੱਚ ਵੰਡ ਇੱਕ ਔਖਾ ਕਾਰਜ ਹੈ।
First published: June 23, 2020, 1:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading