Coronavirus: ਯਾਤਰੀ ਨੇ ਮਾਰੀ ਨਿੱਛ ਤਾਂ ਪਾਇਲਟ ਨੇ ਮਾਰ ਦਿੱਤੀ ਐਮਰਜੈਂਸੀ ਗੇਟ ਰਾਹੀਂ ਛਾਲ, ਵੇਖੋ ਵੀਡੀਓ

News18 Punjabi | News18 Punjab
Updated: March 23, 2020, 10:21 AM IST
share image
Coronavirus: ਯਾਤਰੀ ਨੇ ਮਾਰੀ ਨਿੱਛ ਤਾਂ ਪਾਇਲਟ ਨੇ ਮਾਰ ਦਿੱਤੀ ਐਮਰਜੈਂਸੀ ਗੇਟ ਰਾਹੀਂ ਛਾਲ, ਵੇਖੋ ਵੀਡੀਓ
Coronavirus: ਯਾਤਰੀ ਨੇ ਮਾਰੀ ਨਿੱਛ ਤਾਂ ਪਾਇਲਟ ਨੇ ਮਾਰ ਦਿੱਤੀ ਐਮਰਜੈਂਸੀ ਗੇਟ ਰਾਹੀਂ ਛਾਲ, ਵੇਖੋ ਵੀਡੀਓ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਣੇ ਏਅਰਪੋਰਟ ਤੋਂ ਏਅਰ ਏਸ਼ੀਆ ਦੀ ਉਡਾਣ I5-732 ਨੇ ਜਿਵੇਂ ਹੀ ਦਿੱਲੀ ਏਅਰਪੋਰਟ ਲਈ ਉਡਾਣ ਭਰਨ ਦੀ ਤਿਆਰੀ ਕੀਤੀ, ਸਾਹਮਣੇ ਬੈਠੇ ਇੱਕ ਵਿਅਕਤੀ ਨਿੱਛ ਮਾਰ ਦਿੱਤੀ। ਜਦੋਂ ਪਾਇਲਟ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਇਨਫੈਕਸ਼ਨ ਦੇ ਖਤਰੇ ਤੋਂ ਬਚਣ ਲਈ ਐਮਰਜੈਂਸੀ ਐਗਜ਼ਿਟ ਗੇਟ ਤੋਂ ਛਾਲ ਮਾਰ ਗਿਆ।

ਸ਼ੁੱਕਰਵਾਰ ਨੂੰ ਪੁਣੇ ਏਅਰਪੋਰਟ ਤੋਂ ਏਅਰ ਏਸ਼ੀਆ ਦੀ ਉਡਾਣ ਆਈ 5-732 ਦਿੱਲੀ ਲਈ ਉਡਾਣ ਭਰਨ ਦੀ ਤਿਆਰੀ ਕਰ ਰਹੀ ਸੀ। ਸਾਰੇ ਯਾਤਰੀ ਆਪਣੀਆਂ ਸੀਟਾਂ 'ਤੇ ਬੈਠ ਗਏ ਸਨ। ਬਸ, ਅੱਗੇ ਬੈਠੇ ਇੱਕ ਵਿਅਕਤੀ ਨੇ ਅਚਾਨਕ ਛਿੱਕਣਾ ਸ਼ੁਰੂ ਕਰ ਦਿੱਤਾ। ਯਾਤਰੀ ਨੂੰ ਨਿੱਛ ਮਾਰਦੇ ਵੇਖ ਕੇ ਉਥੇ ਬੈਠੇ ਸਾਰੇ ਮੁਸਾਫ਼ਰ ਘਬਰਾ ਗਏ ਅਤੇ ਲੋਕਾਂ ਵਿੱਚ ਹਲਚਲ ਮਚ ਗਈ। ਜਿਵੇਂ ਹੀ ਇਹ ਜਾਣਕਾਰੀ ਕਾਕਪਿਟ ਵਿੱਚ ਬੈਠੇ ਪਾਇਲਟ ਨੂੰ ਮਿਲੀ, ਉਸ ਨੇ ਐਮਰਜੈਂਸੀ ਗੇਟ ਤੋਂ ਛਾਲ ਮਾਰ ਦਿੱਤੀ।


ਪਾਇਲਟ ਦੇ ਛਾਲ ਮਾਰਨ ਤੋਂ ਬਾਅਦ ਚਾਲਕ ਦਲ ਦੇ ਬਾਕੀ ਮੈਂਬਰਾਂ ਨੇ ਪਿਛਲੇ ਦਰਵਾਜ਼ੇ ਨੂੰ ਖੋਲ੍ਹਿਆ, ਅਤੇ ਸਿਰਫ ਸ਼ੱਕੀ ਵਿਅਕਤੀ ਨੂੰ ਸਾਹਮਣੇ ਦਰਵਾਜ਼ੇ ਤੋਂ ਬਾਹਰ ਲਿਜਾਇਆ ਗਿਆ। ਬਾਅਦ ਵਿਚ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ ਜਿਸ ਵਿਚ ਸਾਰੇ ਵਿਅਕਤੀਆਂ ਦੀ ਰਿਪੋਰਟ ਠੀਕ ਆਈ। ਸ਼ੱਕੀ ਨੂੰ ਠੰਢ ਲੱਗੀ ਹੋਈ ਸੀ। ਇਸ ਤੋਂ ਬਾਅਦ ਸਾਰੇ ਜਹਾਜ਼ ਵਿਚ ਐਂਟੀ-ਇਨਫੈਕਸ਼ਨ ਦਾ ਛਿੜਕਾਅ ਕੀਤਾ ਗਿਆ।
First published: March 23, 2020, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading