ਵਾਸ਼ਿੰਗਟਨ: ਭਾਰਤ ਬਾਓਟੈਕ (Bharat Biotech) ਵਿੱਚ ਤਿਆਰ ਹੋਈ ਵੈਕਸੀਨ ਕੋਵੈਕਸੀਨ (Covaxin) ਕੋਰੋਨਾਂ ਵਾਇਰਸ (Coronavirus) ਦੇ ਐਲਫਾ (Alpha) ਤੇ ਡੈਲਟਾ (Delta) ਵੇਰੀਐਂਟ ਦੋਨਾਂ ਉੱਤੇ ਅਸਰਦਾਰ ਹੈ। ਇਹ ਸ਼ੋਧ ਅਮਰੀਕਾ ਦੀ ਚੋਟੀ ਦੀ ਸ਼ੋਧ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (National Institute of Health) ਵੱਲੋਂ ਦਾਅਵਾ ਕੀਤਾ ਗਿਆ ਹੈ। NIH ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਆਰਥਿਕ ਤੌਰ ਤੇ ਮਦਦ ਤੋਂ ਬਾਅਦ ਤਿਆਰ ਕੀਤੇ ਗਏ ਐਡਜੂਕੈਂਟ ਨੇ ਕੋਵੈਕਸੀਨ ਮੁਟਿਆਰ ਕਰਨ ਵਿੱਚ ਮਦਦ ਕੀਤੀ। ਸਭ ਤੋਂ ਪਹਿਲਾ ਅਲਫ਼ਾ ਵੇਰੀਐਂਟ ਬ੍ਰਿਟੇਨ ਅਤੇ ਡੈਲਟਾ ਵੇਰੀਐਂਟ ਭਾਰਤ ਵਿੱਚ ਪਾਇਆ ਗਿਆ ਸੀ।
NIH ਨੇ ਕਿਹਾ ਕਿ ਕੋਵੈਕਸੀਨ ਲਵਾਉਣ ਵਾਲੇ ਲੋਕਾਂ ਦੇ ਬਲੱਡ ਸਿਰਮ ਤੇ ਸ਼ੋਧ ਕੀਤਾ ਗਿਆ। ਇਸ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਕੋਵੈਕਸੀਨ ਜੋ ਐਂਟੀਬਾਡੀ ਤਿਆਰ ਕਰਦੀ ਹੈ ਉਹ SARS-CoV-2 ਦੇ ਅਲਫ਼ਾ (B.1.1.7) ਤੇ ਡੈਲਟਾ (B.1.617) ਵੇਰੀਐਂਟ ਨੂੰ ਅਸਰਦਾਰ ਢੰਗ ਬੇਅਸਰ ਕਰਦਾ ਹੈ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।